02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਮੈਡੀਕਲ ਕਾਲਜ ਵਿਖੇ 81ਵੀਂ ਰਾਸ਼ਟਰੀ ਕਾਨਫਰੰਸ ਲਈ ਪ੍ਰੀ-ਕਾਨਫਰੰਸ ਵਰਕਸ਼ਾਪ ਕਰਵਾਈਆਂ

ਪਟਿਆਲਾ, 1 ਅਕਤੂਬਰ (ਮਨਦੀਪ ਸਿੰਘ ਖਰੌੜ)- ਪਟਿਆਲਾ ਵਿਖੇ ਤਪਦਿਕ (ਟੀ. ਬੀ.)

Ad Position 21
No active advertisement
ਅਜੀਤ ਡੈਸਕ 02-10-2026
ਪਟਿਆਲਾ, 1 ਅਕਤੂਬਰ (ਮਨਦੀਪ ਸਿੰਘ ਖਰੌੜ)- ਪਟਿਆਲਾ ਵਿਖੇ ਤਪਦਿਕ (ਟੀ. ਬੀ.) ਤੇ ਛਾਤੀ ਦੇ ਰੋਗਾਂ ਬਾਰੇ 81ਵੀਂ ਰਾਸ਼ਟਰੀ ਕਾਨਫਰੰਸ (ਨੈਟਕੋਨ 2026) ਦੀ ਸ਼ੁਰੂਆਤ ਤੋਂ ਪਹਿਲਾਂ ਪ੍ਰੀ-ਕਾਨਫਰੰਸ ਵਰਕਸ਼ਾਪਾਂ ਦੀ ਕਰਵਾਈਆਂ ਗਈਆਂ, ਜਿਨ੍ਹਾਂ ਦਾ ਉਦੇਸ਼ ਭਾਗ ਲੈਣ ਵਾਲਿਆਂ ਨੂੰ ਵਿਹਾਰਕ ਸਿਖਲਾਈ ਅਤੇ ਕੇਂਦਰਿਤ ਅਕਾਦਮਿਕ ਵਿਚਾਰ-ਵਟਾਂਦਰੇ ਦਾ ਮੌਕਾ ਪ੍ਰਦਾਨ ਕਰਨਾ ਸੀ। ਕਾਨਫਰੰਸ ਤੋਂ ਪਹਿਲਾਂ ਦੀਆਂ ਵਰਕਸ਼ਾਪਾਂ ਡਾ. ਐਸ. ਕੇ. ਜਿੰਦਲ (ਸਾਬਕਾ ਪ੍ਰੋਫੈਸਰ ਅਤੇ ਮੁਖੀ, ਪਲਮੋਨਰੀ ਮੈਡੀਸਨ ਵਿਭਾਗ, ਪੀਜੀਆਈਐਮਈਆਰ, ਚੰਡੀਗੜ੍ਹ) ਦੀ ਅਗਵਾਈ ਹੇਠ ਬਹੁਤ ਹੀ ਸੀਨੀਅਰ ਤੇ ਨਾਮਵਰ ਡਾਕਟਰਾਂ ਦੀ ਦੇਖ-ਰੇਖ ਵਿਚ ਕਰਵਾਈਆਂ ਗਈਆਂ। ਉਨ੍ਹਾਂ ਦੀ ਵਿਆਪਕ ਮੁਹਾਰਤ ਅਤੇ ਵਿਹਾਰਕ ਤਜ਼ਰਬੇ ਨੇ ਨੌਜਵਾਨ ਡਾਕਟਰਾਂ ਨੂੰ ਆਪਸੀ ਗੱਲਬਾਤ ਰਾਹੀਂ ਸਿੱਖਣ, ਵਿਹਾਰਕ ਸਿਖਲਾਈ ਅਤੇ ਕਲੀਨਿਕਲ ਹੁਨਰ ਨੂੰ ਵਧਾਉਣ ਦੇ ਕੀਮਤੀ ਮੌਕੇ ਪ੍ਰਦਾਨ ਕੀਤੇ। ਇਹ ਵਰਕਸ਼ਾਪਾਂ ਨੌਜਵਾਨ ਡਾਕਟਰਾਂ, ਸਟਾਫ ਨਰਸਾਂ ਅਤੇ ਆਸ਼ਾ ਵਰਕਰਾਂ ਨੂੰ ਨਵੀਨਤਮ ਜਾਣਕਾਰੀ ਅਤੇ ਵਿਹਾਰਕ ਹੁਨਰਾਂ ਨਾਲ ਲੈਸ ਅਤੇ ਸਮਰੱਥ ਬਣਾਉਣ ਲਈ ਤਿਆਰ ਕੀਤੀਆਂ ਗਈਆਂ ਸਨ, ਤਾਂ ਜੋ ਉਹ ਵਧੇਰੇ ਭਰੋਸੇ ਅਤੇ ਯੋਗਤਾ ਨਾਲ ਕਲੀਨਿਕਲ ਚੁਣੌਤੀਆਂ ਦਾ ਸਾਹਮਣਾ ਕਰ ਸਕਣ ਤੇ ਅੰਤ ਵਿਚ ਆਪਣੀ ਸੇਵਾ ਵਾਲੇ ਖੇਤਰਾਂ ਵਿਚ ਮਰੀਜ਼ਾਂ ਦੀ ਬਿਹਤਰ ਅਤੇ ਵਧੇਰੇ ਪ੍ਰਭਾਵਸ਼ਾਲੀ ਦੇਖਭਾਲ ਵਿਚ ਯੋਗਦਾਨ ਪਾ ਸਕਣ। ਡਾਕਟਰਾਂ ਤੇ ਸਿਹਤ ਸੰਭਾਲ ਕਰਮਚਾਰੀਆਂ, ਖਾਸ ਕਰਕੇ ਦੂਰ-ਦੁਰਾਡੇ ਜਾਂ ਛੋਟੇ ਕੇਂਦਰਾਂ (ਪੈਰੀਫਿਰਲ ਸੈਟਿੰਗਾਂ) ਵਿਚ ਕੰਮ ਕਰਨ ਵਾਲਿਆਂ ਦੀ ਸਮਰੱਥਾ ਵਧਾਉਣ ਲਈ ‘ਨਾਨ-ਇਨਵੇਸਿਵ ਵੈਂਟੀਲੇਸ਼ਨ’ ’ਤੇ ਇਕ ਵਿਸ਼ੇਸ਼ ਵਰਕਸ਼ਾਪ ਵੀ ਕਰਵਾਈ ਗਈ। ਇਸ ਵਰਕਸ਼ਾਪ ਵਿਚ ਐਨਆਈਵੀ ਦੀ ਵਿਹਾਰਕ ਵਰਤੋਂ ਅਤੇ ਬੁਨਿਆਦੀ ਵੈਂਟੀਲੇਟਰੀ ਸਹਾਇਤਾ ’ਤੇ ਧਿਆਨ ਕੇਂਦਰਿਤ ਕੀਤਾ ਗਿਆ, ਤਾਂ ਜੋ ਸਿਹਤ ਸੰਭਾਲ ਪ੍ਰਦਾਤਾ ਸਾਹ ਦੀ ਗੰਭੀਰ ਤਕਲੀਫ ਵਾਲੇ ਮਰੀਜ਼ਾਂ ਲਈ ਢੁਕਵੀਂ ਸਾਹ ਸਬੰਧੀ ਸਹਾਇਤਾ ਸ਼ੁਰੂ ਕਰ ਸਕਣ, ਖਾਸ ਕਰਕੇ ਅਜਿਹੀਆਂ ਸਥਿਤੀਆਂ ਵਿਚ ਜਿੱਥੇ ਇਨਵੇਸਿਵ ਵੈਂਟੀਲੇਟਰ ਜਾਂ ਉੱਨਤ ਗੰਭੀਰ-ਦੇਖਭਾਲ (ਕ੍ਰਿਟੀਕਲ-ਕੇਅਰ) ਸਹੂਲਤਾਂ ਆਸਾਨੀ ਨਾਲ ਉਪਲਬਧ ਨਹੀਂ ਹੁੰਦੀਆਂ। ਇਸ ਸਿਖਲਾਈ ਨਾਲ ਸ਼ੁਰੂਆਤੀ ਦਖਲਅੰਦਾਜ਼ੀ, ਸਮੇਂ ਸਿਰ ਪ੍ਰਬੰਧਨ ਅਤੇ ਮਰੀਜ਼ਾਂ ਦੀ ਢੁਕਵੀਂ ਦੇਖਭਾਲ ਮਜ਼ਬੂਤ ਹੋਣ ਦੀ ਉਮੀਦ ਹੈ। ਹੋਰ ਵਰਕਸ਼ਾਪਾਂ ਦਾ ਮੁੱਖ ਉਦੇਸ਼ ਟੀਬੀ (ਤਪਦਿਕ) ਦੇ ਮਰੀਜ਼ਾਂ ਦੀ ਪ੍ਰਭਾਵਸ਼ਾਲੀ ਦੇਖਭਾਲ ਤੇ ਪ੍ਰਬੰਧਨ ਲਈ ਆਸ਼ਾ ਵਰਕਰਾਂ ਤੇ ਸਿਹਤ ਸੰਭਾਲ ਪੇਸ਼ੇਵਰਾਂ ਨੂੰ ਸੰਵੇਦਨਸ਼ੀਲ ਬਣਾਉਣਾ ਤੇ ਉਨ੍ਹਾਂ ਦੀ ਸਮਰੱਥਾ ਵਧਾਉਣਾ ਸੀ। ਲਿੰਗ-ਅਧਾਰਤ ਪੱਖਪਾਤ ਨੂੰ ਖਤਮ ਕਰਨ ਲਈ ਲਿੰਗ ਸਮਾਨਤਾ ’ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ, ਕਿਉਂਕਿ ਇਸ ਪੱਖਪਾਤ ਨੇ ਖਾਸ ਤੌਰ ’ਤੇ ਔਰਤਾਂ ਵਿਚ ਟੀਬੀ ਦੇ ਇਲਾਜ ਅਤੇ ਪ੍ਰਬੰਧਨ ਨੂੰ ਪ੍ਰਭਾਵਿਤ ਕੀਤਾ ਹੈ। ਇਸ ਨਾਲ ਵਧੇਰੇ ਮਰੀਜ਼ਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਢੁਕਵੀਂ, ਸਮੇਂ ਸਿਰ ਅਤੇ ਮਿਆਰੀ ਦੇਖਭਾਲ ਮਿਲ ਸਕੇਗੀ, ਜਿਸ ਨਾਲ ਉੱਚ-ਪੱਧਰੀ ਦੇਖਭਾਲ ਕੇਂਦਰਾਂ (ਟਰਸ਼ਰੀ-ਕੇਅਰ ਸੈਂਟਰਾਂ) ਵਿਚ ਬੇਲੋੜੇ ਰੈਫਰਲ ਦੀ ਲੋੜ ਘਟੇਗੀ।
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ’ਵਰਸਿਟੀ ਵਿਖੇ ਵਿਸ਼ਵ ਸੈਰ ਸਪਾਟਾ ਦਿਵਸ ਮਨਾਇਆ ਅਗਲੀ ਖ਼ਬਰ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨਾਲ ਵਿੱਕੀ ਘਨੌਰ ਨੇ ਕੀਤੀ ਮੀਟਿੰਗ
Ad Position 24