01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਕਾਂਗਰਸ ਪਾਰਟੀ ਨੇ ਕਦੇ ਗੂੰਗਿਆਂ ਦੀ ਰਾਜਨੀਤੀ ਨਹੀਂ ਕੀਤੀ- ਪਰਗਟ ਸਿੰਘ

ਪਟਿਆਲਾ, 1 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)- ਪਟਿਆਲਾ ਵਿਖੇ ਪਹੁੰਚੇ ਚੋਣ ਮੈਨੀਫੈਸਟੋ ਕਮੇਟੀ ਦੀ ਮੀਟਿੰਗ ਉਪਰੰਤ ‘ਅਜੀਤ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਾਂਗਰਸ ਦੇ ਸਾਬਕਾ ਮੰਤਰੀ ਰਹੇ ਪਰਗਟ ਸਿੰਘ ਨੇ ਕਿਹਾ ਕਿ ਕਾਂਗਰਸ ਨੇ ਕਦੇ ਵੀ ਗੁੰਗਿਆਂ ਦੀ ਰਾਜਨੀਤੀ ਨਹੀਂ ਕੀਤੀ ਕਿਉਂਕਿ ਸੱਤਾਧਾਰੀ ਪਾਰਟੀ ਦੇ ਸਾਰੇ ਵਿਧਾਇਕ ਹੀ ਗੂੰਗੇ ਬਣ ਕੇ ਪੰਜਾਬ ਦੀ ਗੱਲ ਨਹੀਂ ਕਰਦੇ। ਇਸੇ ਤਰ੍ਹਾਂ ਭਾਜਪਾ ਵਿਚ ਵੀ ਸਿਵਾਏ ਅਮਿੱਤ ਸ਼ਾਹ ਤੇ ਨਰਿੰਦਰ ਮੋਦੀ ਤੋਂ ਇਲਾਵਾ ਕਿਸੇ ਦੀ ਗੱਲ ਨਹੀਂ ਸੁਣੀ ਜਾਂਦੀ।

Ad Position 21
No active advertisement
ਅਜੀਤ ਡੈਸਕ 02-10-2026
ਪਟਿਆਲਾ, 1 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)- ਪਟਿਆਲਾ ਵਿਖੇ ਪਹੁੰਚੇ ਚੋਣ ਮੈਨੀਫੈਸਟੋ ਕਮੇਟੀ ਦੀ ਮੀਟਿੰਗ ਉਪਰੰਤ ‘ਅਜੀਤ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਾਂਗਰਸ ਦੇ ਸਾਬਕਾ ਮੰਤਰੀ ਰਹੇ ਪਰਗਟ ਸਿੰਘ ਨੇ ਕਿਹਾ ਕਿ ਕਾਂਗਰਸ ਨੇ ਕਦੇ ਵੀ ਗੁੰਗਿਆਂ ਦੀ ਰਾਜਨੀਤੀ ਨਹੀਂ ਕੀਤੀ ਕਿਉਂਕਿ ਸੱਤਾਧਾਰੀ ਪਾਰਟੀ ਦੇ ਸਾਰੇ ਵਿਧਾਇਕ ਹੀ ਗੂੰਗੇ ਬਣ ਕੇ ਪੰਜਾਬ ਦੀ ਗੱਲ ਨਹੀਂ ਕਰਦੇ। ਇਸੇ ਤਰ੍ਹਾਂ ਭਾਜਪਾ ਵਿਚ ਵੀ ਸਿਵਾਏ ਅਮਿੱਤ ਸ਼ਾਹ ਤੇ ਨਰਿੰਦਰ ਮੋਦੀ ਤੋਂ ਇਲਾਵਾ ਕਿਸੇ ਦੀ ਗੱਲ ਨਹੀਂ ਸੁਣੀ ਜਾਂਦੀ। ਇਹ ਤਾਨਾਸ਼ਾਹੀ ਉਕਤ ਦੋਵਾਂ ਪਾਰਟੀਆਂ ਵਿਚ ਹੈ ਜਿਸ ਦਾ ਕਾਰਨ ਇਹ ਹੈ ਕਿ ਤੇਲ ਦੀਆਂ ਕੀਮਤਾਂ ਦੇ ਨਾਲ-ਨਾਲ ਪੰਜਾਬ ਸਿਰ ਕਰਜੇ ਦਾ ਭਾਰ ਵੀ ਵੱਧ ਰਿਹਾ ਹੈ। ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ’ਚ ਕਿਸੇ ਕਰਿਆਨਾ ਵਾਲੇ ਦੁਕਾਨਦਾਰ ਨੂੰ ਵੀ ਫਿਰੋਤੀਆਂ ਦੇ ਫ਼ੋਨ ਆ ਰਹੇ ਹਨ ਅਤੇ ਕਾਨੂੰਨੀ ਵਿਵਸਥਾ ਦਾ ਢਾਂਚਾ ਇਸ ਤਰ੍ਹਾਂ ਵਿਗੜ ਚੁੱਕਿਆ ਹੈ ਕਿ ਆਉਣ ਵਾਲੇ ਸਮੇਂ ਵਿਚ ਕਾਂਗਰਸ ਨੂੰ ਮਜ਼ਬੂਤ ਬਣਾ ਕੇ ਹੀ ਠੀਕ ਕੀਤਾ ਜਾ ਸਕੇਗਾ। ਇਸ ਮੌਕੇ ਗੱਲਬਾਤ ਕਰਦਿਆਂ ਸਾਂਸਦ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਰਾਜਾ ਵੜਿੰਗ ਦੇ ਅਸਤੀਫ਼ੇ ਬਾਰੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਵੋਟਾਂ ਦੇ ਸਿਰ ’ਤੇ ਆਉਣ ਅਤੇ ਲੋਕਾਂ ਤੋਂ ਫੀਡਬੈਕ ਕਾਰਨ ਜਥੇਬੰਦੀ ਢਾਂਚੇ ਨੂੰ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਬਦਲਿਆ ਜਾਂਦਾ ਹੈ ਤੇ ਹੁਣ ਜੋ ਰੋਲ ਰਾਜਾ ਵੜਿੰਗ ਨੇ ਨਿਭਾਇਆ ਹੈ ਉਹ ਕਾਬਲੇ ਤਾਰੀਫ ਹੈ। ਇਸ ਤੋਂ ਇਲਾਵਾ ਚਰਨਜੀਤ ਸਿੰਘ ਚੰਨੀ ਨੇ ਵੀ ਆਪਣੇ ਸਮੇਂ ਦੌਰਾਨ ਬਹੁਤ ਵਧੀਆ ਤਰੀਕੇ ਨਾਲ ਕਾਂਗਰਸ ਦੀ ਕਮਾਨ ਸੂਬਾ ਪੱਧਰ ’ਤੇ ਸੰਭਾਲੀ ਹੋਈ ਸੀ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਿਚ ਕਦੇ ਵੀ ਕਾਟੋ ਕਲੇਸ਼ ਨਹੀਂ ਹੋਇਆ ਤੇ ਨਾ ਹੀ ਸਾਡੀ ਪਾਰਟੀ ਵਿਚ ਮੁਰਦਘਾਟ ਜਿਹੀ ਸ਼ਾਂਤੀ ਹੈ। ਸਾਡੀ ਪਾਰਟੀ ਵਿਚ ਸ਼ਸ਼ੀ ਥਰੂਰ ਵੀ ਹੈ ਤੇ ਗਾਂਧੀ ਵੀ ਆਪਣੀ ਗੱਲ ਕਹਿ ਜਾਂਦਾ ਹੈ। ਇਹ ਭਾਜਪਾ ਜਾਂ ਕੇਜਰੀਵਾਲ ਦੀ ਦਹਿਸ਼ਤ ਨਹੀਂ ਜਿਥੇ ਇਕ ਬੰਦੇ ਦਾ ਰਾਜ ਹੋਵੇ। ਉਨ੍ਹਾਂ ਸਚਿਨ ਪਾਇਲਟ ਬਾਰੇ ਬੋਲਦਿਆਂ ਕਿਹਾ ਕਿ ਸਚਿਨ ਪਾਰਟੀ ਲਈ ਗੇਮ ਚੇਂਜਰ ਸਾਬਤ ਹੋਣਗੇ ਅਤੇ ਉਨ੍ਹਾਂ ਵਲੋਂ ਸੂਬੇ ’ਚ ਪਹਿਲੀ ਸਾਂਝੀ ਕੀਤੀ ਸਟੇਜ ਵਿਚ ਇਕ ਪਾਸੇ ਵੜਿੰਗ ਅਤੇ ਦੂਜੇ ਪਾਸੇ ਚੰਨੀ ਸਨ ਜਿਸ ਤੋਂ ਇਹ ਸਾਫ ਹੁੰਦਾ ਹੈ ਕਿ ਕਾਂਗਰਸ ਹਮੇਸ਼ਾ ਇਕਜੁੱਟ ਹੈ ਅਤੇ ਜੇਕਰ ਆਪਣੇ ਸਮੇਂ ਵਿਚ ਕਾਂਗਰਸ ਵਲੋਂ ਮਾੜੀ ਮੋਟੀ ਗਲਤੀ ਹੋਵੇਗੀ ਤਾਂ ਸੂਬੇ ਨੂੰ ਬਚਾਉਣ ਲਈ ਸਾਂਝਾ ਹੰਭਲਾ ਜ਼ਰੂਰੀ ਮਾਰੂਗੀ।
Ad Position 22
No active advertisement
ਪਿਛਲੀ ਖ਼ਬਰ ਬੀਬੀ ਲੂੰਬਾ ਦੀ ਪ੍ਰੇਰਨਾ ਨਾਲ ਅਕਾਲੀ ਦਲ ਦੇ ਬਲਾਕ ਸੰਮਤੀ ਮੈਂਬਰ ਸਮੇਤ ਕਈ ਪਰਿਵਾਰ ‘ਆਪ’ ’ਚ ਹੋਏ ਸ਼ਾਮਿਲ ਅਗਲੀ ਖ਼ਬਰ ਕਾਂਗਰਸ ਸੇਵਾ ਦਲ ਵਲੋਂ ਮਹਾਤਮਾ ਗਾਂਧੀ ਦੇ ਜਨਮ ਦਿਵਸ ਮੌਕੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੀ ਨਵੀਂ ਪਹਿਲ
Ad Position 24