02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਸਿਹਤ ਮੰਤਰੀ ਦੇ ਜ਼ਿਲ੍ਹੇ ’ਚ ਨਹੀਂ ਰੁਕ ਰਹੀ ਨਾਜਾਇਜ਼ ਸ਼ਰਾਬ ਦੀ ਤਸਕਰੀ

6 ਮਹੀਨਿਆਂ ’ਚ 158 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਪਟਿਆਲਾ, 1 ਅਕਤੂਬਰ (ਮਨਦੀਪ ਸਿੰਘ ਖਰੌੜ)- ਪੁਲਿਸ ਤੇ ਐਕਸਾਈਜ਼ ਵਿਭਾਗ ਵਲੋਂ ਅਕਸਰ ਸ਼ਰਾਬ ਦੀ ਤਸਕਰੀ ਰੋਕਣ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਇਨ੍ਹਾਂ ਦਾਅਵਿਆਂ ਦੀ ਸਚਾਈ ਲਗਪਗ ਹਰ ਮਹੀਨੇ ਹੀ ਜੱਗ ਜ਼ਾਹਿਰ ਹੁੰਦੀ ਹੈ, ਜਦੋਂ ਚੰਡੀਗੜ੍ਹ ਤੇ ਹਰਿਆਣਾ ਦੀ ਸ਼ਰਾਬ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ਤੋਂ ਫੜੀ ਜਾਂਦੀ ਹੈ। ਅੰਕੜਿਆਂ ਅਨੁਸਾਰ ਪਿਛਲੇ ਛੇ ਮਹੀਨਿਆਂ ’ਚ 158 ਪੇਟੀਆਂ ਨਾਜਾਇਜ਼ ਸ਼ਰਾਬ ਦੀਆਂ ਪੁਲਿਸ ਨੇ ਬਰਾਮਦ ਕੀਤੀਆਂ ਹਨ।

Ad Position 21
No active advertisement
ਐਕਸਾਈਜ਼ ਵਿਭਾਗ ਵਲੋਂ ਪਟਿਆਲਾ ’ਚੋਂ ਬਰਾਮਦ ਕੀਤੀ ਗਈ ਚੰਡੀਗੜ੍ਹ ਦੀ ਸ਼ਰਾਬ। ਤਸਵੀਰ : ਪ੍ਰਭਨੂਰ ਸਿੰਘ 02-10-2026
6 ਮਹੀਨਿਆਂ ’ਚ 158 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ
ਪਟਿਆਲਾ, 1 ਅਕਤੂਬਰ (ਮਨਦੀਪ ਸਿੰਘ ਖਰੌੜ)- ਪੁਲਿਸ ਤੇ ਐਕਸਾਈਜ਼ ਵਿਭਾਗ ਵਲੋਂ ਅਕਸਰ ਸ਼ਰਾਬ ਦੀ ਤਸਕਰੀ ਰੋਕਣ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਇਨ੍ਹਾਂ ਦਾਅਵਿਆਂ ਦੀ ਸਚਾਈ ਲਗਪਗ ਹਰ ਮਹੀਨੇ ਹੀ ਜੱਗ ਜ਼ਾਹਿਰ ਹੁੰਦੀ ਹੈ, ਜਦੋਂ ਚੰਡੀਗੜ੍ਹ ਤੇ ਹਰਿਆਣਾ ਦੀ ਸ਼ਰਾਬ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ਤੋਂ ਫੜੀ ਜਾਂਦੀ ਹੈ। ਅੰਕੜਿਆਂ ਅਨੁਸਾਰ ਪਿਛਲੇ ਛੇ ਮਹੀਨਿਆਂ ’ਚ 158 ਪੇਟੀਆਂ ਨਾਜਾਇਜ਼ ਸ਼ਰਾਬ ਦੀਆਂ ਪੁਲਿਸ ਨੇ ਬਰਾਮਦ ਕੀਤੀਆਂ ਹਨ। ਇਸ ਤੋਂ ਇਲਾਵਾ ਲਾਹਣ ਤੇ ਘਰ ਦੀ ਕੱਢੀ ਦਾਰੂ ਵੱਡੀ ਮਾਤਰਾ ’ਚ ਬਰਾਮਦ ਕੀਤੀ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਚੰਡੀਗੜ੍ਹ ਤੇ ਹਰਿਆਣਾ ਦੀ ਸ਼ਰਾਬ ਨਾਲ ਪੰਜਾਬ ’ਚ ਵਿਕਣ ਕਾਰਨ ਸੂਬਾ ਸਰਕਾਰ ਦੇ ਖ਼ਜ਼ਾਨੇ ਨੂੰ ਹਰ ਮਹੀਨੇ ਲੱਖਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ। ਪੁਲਿਸ ਵਲੋਂ ਬਰਾਮਦਗੀ ਦੀ ਸ਼ਰਾਬ ਤੋਂ ਇਲਾਵਾ ਵੱਡੀ ਗਿਣਤੀ ’ਚ ਨਾਜਾਇਜ਼ ਸ਼ਰਾਬ ਪੰਜਾਬ ’ਚ ਵਿਕਣ ਸੰਬੰਧੀ ਵੀ ਸੂਤਰਾਂ ਵਲੋਂ ਦਸਿਆ ਜਾ ਰਿਹਾ ਹੈ। ਇਹ ਤਸਕਰੀ ਪਟਿਆਲਾ ਜ਼ਿਲੇ ਤੱਕ ਸੀਮਤ ਨਹੀਂ ਸਗੋਂ ਹੋਰ ਜ਼ਿਲਿਆਂ ’ਚ ਵੀ ਚੰਡੀਗੜ੍ਹ ਦੀ ਸ਼ਰਾਬ ਬਰਾਮਦ ਕੀਤੀ ਜਾਂਦੀ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਐਕਸਾਈਜ਼ ਤੇ ਪੁਲਿਸ ਵਿਭਾਗ ਵਲੋਂ ਸ਼ਰਾਬ ਲੈ ਕੇ ਆਉਣ ਸੰਬੰਧੀ ਛੋਟੇ-ਮੋਟੇ ਤਸਕਰਾਂ ਖ਼ਿਲਾਫ਼ ਕੇਸ ਦਰਜ ਕਰ ਕੇ ਮਾਮਲਾ ਠੰਢੇ ਬਸਤੇ ਪਾ ਦਿੱਤਾ ਜਾਂਦਾ ਹੈ। ਪਰ ਹਾਲੇ ਤਕ ਪੰਜਾਬ ’ਚ ਚੰਡੀਗੜ੍ਹ ਦੀ ਸ਼ਰਾਬ ਭੇਜਣ ਦੇ ਕਾਲੇ ਕਾਰੋਬਾਰ ਦੇ ਪਿੱਛੇ ਪ੍ਰਮੁੱਖ ਸਰਗਨਾ ਕੌਣ ਹੈ? ਜਦੋਂ ਕਿ ਪੁਲਿਸ ਵਲੋਂ ਇਸ ਮਾਮਲੇ ’ਚ ਕਿਸੇ ਵੀ ਵੱਡੇ ਠੇਕੇਦਾਰ ਅਤੇ ਸਰਗਨੇ ਖ਼ਿਲਾਫ਼ ਕੋਈ ਵੀ ਵੱਡੀ ਕਾਰਵਾਈ ਅਮਲ ’ਚ ਨਹੀਂ ਲਿਆਂਦੀ ਗਈ ਜਿਸ ਕਰ ਕੇ ਇਹ ਸਿਲਸਿਲਾ ਵੀ ਨਿਰੰਤਰ ਜਾਰੀ ਹੈ ਜਦੋਂ ਤਕ ਚੰਡੀਗੜ ਦੀ ਸ਼ਰਾਬ ਭੇਜਣ ਵਾਲੇ ਸਰਗਨੇ ਕਾਬੂ ਨਹੀਂ ਹੋਣਗੇ ਇਹ ਸਿਲਸਿਲਾ ਜਾਰੀ ਰਹੇਗਾ। ਇਸੇ ਤਹਿਤ ਥਾਣਾ ਕੋਤਵਾਲੀ ਦੀ ਪੁਲਿਸ ਨੇ ਚੰਡੀਗੜ੍ਹ ਸ਼ਰਾਬ ਦੀਆਂ 5 ਪੇਟੀਆਂ ਬਰਾਮਦ ਕਰ ਕੇ ਇਥੋਂ ਦੇ ਰਹਿਣ ਵਾਲੇ ਆਗਿਆਕਾਰ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਤੋਂ ਸਸਤੀ ਸ਼ਰਾਬ ਲਿਆ ਕੇ ਮਹਿੰਗੇ ਬਰਾਂਡਾਂ ਦੀਆਂ ਬੋਤਲਾਂ ’ਚ ਪਾ ਕੇ ਵੇਚਣ ਵਾਲੇ ਮੁਲਜ਼ਮ ਸਥਾਨਕ ਲਹਿਲ ਬਾਗ਼ ਤੋਂ ਫੜੇ ਗਏ ਸੀ। ਸਾਲ 2025 ’ਚ 117 ਪੇਟੀਆਂ ਨਕਲੀ ਸ਼ਰਾਬ ਪੰਜਾਬ ਤੇ ਹਰਿਆਣਾ ਮਾਰਕੇ ਦੀਆਂ ਪਟਿਆਲਾ ’ਚੋਂ ਹੀ ਬਰਾਮਦ ਹੋਈਆਂ ਸਨ। ਉਕਤ ਸ਼ਰਾਬ ਭੇਜਣ ਵਾਲਾ ਸਰਗਨਾ ਕੌਣ ਸੀ ਹਾਲੇ ਇਹ ਸਵਾਲ ਹੀ ਬਣਿਆ ਹੋਇਆ ਹੈ? ਇਸ ਸੰਬੰਧੀ ਐਕਸਾਈਜ਼ ਵਿਭਾਗ ਦੇ ਏ. ਈ. ਟੀ. ਸੀ. ਰੋਹਿਤ ਗਰਗ ਨੇ ਦੱਸਿਆ ਕਿ ਸ਼ਰਾਬ ਦੀ ਤਸਕਰੀ ਰੋਕਣ ਲਈ ਐਕਸਾਈਜ਼ ਵਿਭਾਗ ਦੀਆਂ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ ਤੇ ਉਨਾਂ ਦੀ ਮੁਸਤੈਦੀ ਨਾਲ ਨਾਜਾਇਜ਼ ਸ਼ਰਾਬ ਫੜੀ ਗਈ ਹੈ। ਉਨ੍ਹਾਂ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਐਕਸਾਈਜ਼ ਵਿਭਾਗ ਆਪਣੀ ਕਾਰਵਾਈ ਕਰ ਕੇ ਸਾਰਾ ਮਾਮਲਾ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਅਤੇ ਪੁਲਿਸ ਨੇ ਇਸ ਮਾਮਲੇ ਦੀ ਤਫ਼ਤੀਸ਼ ਕਰਨੀ ਹੁੰਦੀ ਹੈ ਕਿ ਚੰਡੀਗੜ੍ਹ ਦੀ ਸ਼ਰਾਬ ਪੰਜਾਬ ਭੇਜਣ ਪਿੱਛੇ ਕੌਣ ਹੈ? ਇਸ ਸੰਬੰਧੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਟਿਆਲਾ ਪੁਲਿਸ ਜ਼ਿਲੇ ’ਚ ਨਸ਼ਾ ਤਸਕਰੀ ਰੋਕਣ ਲਈ ਲਗਾਤਾਰ ਕੰਮ ਕਰ ਰਹੀਆਂ ਹਨ ਤੇ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਬ੍ਰਿਜਸਟੋਨ ਇੰਡੀਆ ਨੇ ਪਟਿਆਲਾ ’ਚ ਨਵਾਂ ਸਿਲੈਕਟ ਸਟੋਰ ਖੋਲ੍ਹਿਆ ਅਗਲੀ ਖ਼ਬਰ ਕਿਸਾਨਾਂ ਦੀਆਂ ਹੱਕੀ ਮੰਗਾਂ ਸੰਬੰਧੀ ਡੀ. ਸੀ. ਨੂੰ ਸੌਂਪਿਆ ਮੰਗ ਪੱਤਰ
Ad Position 24