02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਕਾਂਗਰਸੀ ਆਗੂਆਂ ਨੇ ਚੋਣ ਮੈਨੀਫੈਸਟੋ ਕਮੇਟੀ ਦੀ ਕੀਤੀ ਮੀਟਿੰਗ ਸਮੁੱਚੀਆਂ ਜਥੇਬੰਦੀਆਂ ਤੇ ਐਸੋਸੀਏਸ਼ਨਾਂ ਦੇ ਲਏ ਸੁਝਾਅ

ਪਟਿਆਲਾ, 1 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਪਟਿਆਲਾ ਵਿਖੇ ਕਾਂਗਰਸ ਦੀ ਇਲੈਕਸ਼ਨ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਤੇ ਮੈਬਰ ਪਾਰਲੀਮੈਟ ਡਾ. ਅਮਰ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿਚ ਕਾਂਗਰਸ ਸਰਕਾਰ ਬਣਦੇ ਹੀ ਨਸ਼ੇ ਨੂੰ ਖਤਮ ਕਰਕੇ ਵਿਗੜਦੀ ਕਾਨੂੰਨੀ ਸਥਿਤੀ ’ਤੇ ਕਾਬੂ ਪਾਇਆ ਜਾਵੇਗਾ।

Ad Position 21
No active advertisement
ਡਾ. ਅਮਰ ਸਿੰਘ, ਗੁਰਜੀਤ ਔਜਲਾ, ਪ੍ਰਗਟ ਸਿੰਘ, ਹਰਦਿਆਲ ਸਿੰਘ ਕੰਬੋਜ, ਡਾ. ਗਾਂਧੀ ਚੋਣ ਮੈਨੀਫੈਸਟੋ ਕਮੇਟੀ ਦੀ ਮੀਟਿੰਗ ਵਿਚ ਵੱਖ-ਵੱਖ ਵਰਗਾਂ ਦੀਆਂ ਸਮੱਸਿਆਵਾਂ ਤੇ ਸੁਝਾਵਾਂ ਨੂੰ ਸੁਣਦੇ ਹੋਏ। ਅਜੀਤ ਤਸਵੀਰ 02-10-2026
ਪਟਿਆਲਾ, 1 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਪਟਿਆਲਾ ਵਿਖੇ ਕਾਂਗਰਸ ਦੀ ਇਲੈਕਸ਼ਨ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਤੇ ਮੈਬਰ ਪਾਰਲੀਮੈਟ ਡਾ. ਅਮਰ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿਚ ਕਾਂਗਰਸ ਸਰਕਾਰ ਬਣਦੇ ਹੀ ਨਸ਼ੇ ਨੂੰ ਖਤਮ ਕਰਕੇ ਵਿਗੜਦੀ ਕਾਨੂੰਨੀ ਸਥਿਤੀ ’ਤੇ ਕਾਬੂ ਪਾਇਆ ਜਾਵੇਗਾ। ਮੀਟਿੰਗ ਵਿਚ ਵਿਸ਼ੇਸ਼ ਤੌਰ ’ਤੇ ਗੁਰਜੀਤ ਸਿੰਘ ਔਜਲਾ ਕੋ-ਚੇਅਰਮੈਨ, ਪ੍ਰਗਟ ਸਿੰਘ ਵਿਧਾਇਕ, ਹਰਦਿਆਲ ਸਿੰਘ ਕੰਬੋਜ ਸਾਬਕਾ ਵਿਧਾਇਕ, ਡਾ. ਧਰਮਵੀਰ ਗਾਂਧੀ ਮੈਬਰ ਪਾਰਲੀਮੈਟ ਵਿਸ਼ੇਸ਼ ਤੌਰ ’ਤੇ ਪੁੱਜੇ ਹੋਏ ਸਨ। ਕਈ ਘੰਟੇ ਚਲੀ ਇਸ ਇਲੈਕਸ਼ਨ ਮੈਨੀਫੈਸਟੋ ਕਮੇਟੀ ਦੀ ਮੀਟਿੰਗ ਵਿਚ ਵੱਖ-ਵੱਖ ਐਸੋਸੀਏਸ਼ਨਾਂ ਨੇ, ਨੇਤਾਵਾਂ ਨੇ ਆਪਣੇ ਸੁਝਾਅ ਰੱਖੇ। ਡਾ. ਅਮਰ ਸਿੰਘ ਨੇ ਆਖਿਆ ਕਿ ਕਾਂਗਰਸ ਨੇ ਹਮੇਸ਼ਾ ਹੀ ਸੂਬੇ ਦੀ ਭਲਾਈ ਲਈ ਕੰਮ ਕੀਤੇ ਹਨ ਤੇ ਅਸੀਂ ਇਲੈਕਸ਼ਨ ਮੈਨੀਫੈਸਟੋ ਅਜਿਹਾ ਤਿਆਰ ਕਰਾਂਗੇ, ਜਿਸ ਵਿਚ ਹਰ ਵਰਗ ਨੂੰ ਨੁਮਾਇੰਦਗੀ ਮਿਲੇਗੀ। ਉਨ੍ਹਾਂ ਆਖਿਆ ਕਿ ਪੌਣੇ ਪੰਜ ਸਾਲ ਵਿਚ ‘ਆਪ’ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਲੁੱਟਣ ਤੋਂ ਬਿਨਾਂ ਕੋਈ ਕੰਮ ਨਹੀਂ ਕੀਤਾ। ਇਸ ਮੌਕੇ ਇਲੈਕਸ਼ਨ ਕਮੇਟੀ ਦੇ ਮੈਂਬਰ ਤੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਗੱਲਬਾਤ ਕਰਦਿਆਂ ਆਖਿਆ ਕਿ ਕਾਂਗਰਸ ਸਰਕਾਰ ਬਣਦੇ ਹੀ ਇਸ ਘੱਗਰ ਦੀ ਆਫਤ ਤੋਂ ਛੁਟਕਾਰਾ ਦਿਵਾਇਆ ਜਾਵੇਗਾ। ਉਨ੍ਹਾਂ ਆਖਿਆ ਕਿ ਚੋਣ ਮੈਨੀਫੈਸਟੋ ਕਮੇਟੀ ਏ.ਸੀ. ਦਫਤਰਾਂ ਵਿਚ ਬੈਠਕੇ ਮੈਨੀਫੈਸਟੋ ਨੂੰ ਤਿਆਰ ਨਹੀ ਕਰੇਗੀ। ਇਸ ਮੌਕੇ ਚੋਣ ਮੈਨੀਫੈਸਟੋ ਕਮੇਟੀ ਨੇ ਅਧਿਆਪਕ ਐਸੋਸੀਏਸ਼ਨ ਵਲੋਂ ਮਨੋਜ ਘਈ, ਰਾਈਸ ਮਿਲਰ ਐਸੋਸੀਏਸ਼ਨ ਵਲੋ ਅਸ਼ੋਕ ਗੋਇਲ, ਪੈਨਸ਼ਨਰ ਐਸੋਸੀਏਸ਼ਨ ਵਲੋਂ ਹਿੰਮਤ ਸਿੰਘ, ਬਾਜੀਗਰ ਭਾਈਚਾਰੇ ਵਲੋਂ ਸੁੱਚਾ ਸਿੰਘ, ਐਸ.ਸੀ.ਬੀ.ਸੀ. ਭਾਈਚਾਰੇ ਵਲੋਂ ਹਰਪ੍ਰੀਤ ਸਿੰਘ, ਮੁਲਾਜਮ ਨੇਤਾ ਵਜੋਂ ਦਰਸ਼ਨ ਸਿੰਘ ਬੇਲੂਮਾਜਰਾ, ਆੜਤੀ ਐਸੋਸੀਏਸ਼ਨ ਵਲੋਂ ਪੁਨੀਤ ਜੈਨ, ਟ੍ਰਾਂਸਪੋਰਟ ਐਸੋਸੀਏਸਨ ਵਲੋ ਪ੍ਰੇਮ ਸਿੰਘ, ਹਰਭਜਨ ਸਿੰਘ ਪ੍ਰਧਾਨ ਬਿਜਲੀ ਮੁਲਾਜਮ ਏਕਤਾ, ਪ੍ਰਦੀਪ ਕਪਿਲਾ, ਮਨੋਜ ਅਰੋੜਾ ਡਿਪੂ ਹੋਲਡਰ ਐਸੋਸੀਏਸ਼ਨ, ਸਤਪਾਲ ਕੁਮਾਰ ਮਨਿਉਰਿਟੀ ਐਸੋਸੀਏਸ਼ਨ, ਬਾਰ ਕੌਸਲ ਮੈਬਰ ਚੌਧਰੀ ਕਰਮਜੀਤ ਸਿੰਘ ਤੇ ਹੋਰ ਪਹੁੰਚੇ ਵੱਖ-ਵੱਖ ਬਲਾਕਾਂ ਦੇ ਪ੍ਰਧਾਨਾਂ, ਪਟਿਆਲਾ ਸ਼ਹਿਰੀ ਹਲਕਾ ਤੋਂ ਇੰਚਾਰਜ ਵਿਸ਼ਨੂੰ ਸ਼ਰਮਾ, ਹਲਕਾ ਸਮਾਣਾ ਤੋਂ ਸਾਬਕਾ ਵਿਧਾਇਕ ਰਾਜਿੰਦਰ ਸਿੰਘ, ਹਲਕਾ ਸਨੌਰ ਤੋਂ ਹਰਿੰਦਰ ਪਾਲ ਸਿੰਘ ਹੈਰੀਮਾਨ, ਸਾਧੂ ਸਿੰਘ ਧਰਮਸਰੋਤ, ਦਰਬਾਰਾ ਸਿੰਘ, ਬੀਬੀ ਗੁਰਸ਼ਰਨ ਕੌਰ ਰੰਧਾਵਾ ਨੇ ਵੀ ਆਪਣੇ ਵਿਚਾਰ ਚੋਣ ਮੈਨੀਫੈਸਟੋ ਕਮੇਟੀ ਅੱਗੇ ਰੱਖੇ।
Ad Position 22
No active advertisement
ਪਿਛਲੀ ਖ਼ਬਰ ਪਿੰਡ ਖੇੜਕੀ ਵਿਖੇ ਸੰਦੀਪ ਸਿੰਗਲਾ ਦੀ ਅਗਵਾਈ ਹੇਠ ਕਈ ਪਰਿਵਾਰ ਕਾਂਗਰਸ ’ਚ ਸ਼ਾਮਿਲ ਅਗਲੀ ਖ਼ਬਰ ਇਕ ਸ਼ਖ਼ਸੀਅਤ ਹੀ ਤੁਹਾਡੀ ਤਕਦੀਰ ਬਦਲ ਸਕਦੀ ਹੈ, ‘ਵਿਕਾਸ ਪੁਰਸ਼’ ਦੀ ਚੋਣ ਕਰੋ- ਸੁਖਬੀਰ ਸਿੰਘ ਬਾਦਲ
Ad Position 24