01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਵਿਧਾਨ ਸਭਾ ਚੋਣਾਂ ’ਚ ਦਿਨ ਰਹੇ ਨੇ ਘਟ, ਟਿਕਟਾਂ ਲੈਣ ਵਾਲਿਆਂ ਦੀ ਲਾਈਨ ਹੋ ਰਹੀ ਹੈ ਵਧ

ਰਾਜਪੁਰਾ, 30 ਸਤੰਬਰ (ਰਣਜੀਤ ਸਿੰਘ)- ਜਿਉਂ-ਜਿਉਂ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਿਚ ਦਿਨ ਘੱਟਦੇ ਜਾ ਰਹੇ ਹਨ ਉਸੇ ਹੀ ਹਿਸਾਬ ਨਾਲ ਪਾਰਟੀ ਟਿਕਟ ਹਾਸਲ ਕਰਨ ਵਾਲੇ ਸੰਭਾਵੀ ਉਮੀਦਵਾਰਾਂ ਦੀ ਲਾਇਨ ਵਧਦੀ ਜਾ ਰਹੀ ਹੈ। ਇਹ ਵਧਦੀ ਹੋਈ ਸੂਚੀ ਪਾਰਟੀ ਹਾਈ ਕਮਾਂਡ ਨੂੰ ਸੋਚਾਂ ਵਿਚ ਪਾ ਸਕਦੀ ਹੈ।

Ad Position 21
No active advertisement
ਅਜੀਤ ਡੈਸਕ 01-10-2026
ਰਾਜਪੁਰਾ, 30 ਸਤੰਬਰ (ਰਣਜੀਤ ਸਿੰਘ)- ਜਿਉਂ-ਜਿਉਂ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਿਚ ਦਿਨ ਘੱਟਦੇ ਜਾ ਰਹੇ ਹਨ ਉਸੇ ਹੀ ਹਿਸਾਬ ਨਾਲ ਪਾਰਟੀ ਟਿਕਟ ਹਾਸਲ ਕਰਨ ਵਾਲੇ ਸੰਭਾਵੀ ਉਮੀਦਵਾਰਾਂ ਦੀ ਲਾਇਨ ਵਧਦੀ ਜਾ ਰਹੀ ਹੈ। ਇਹ ਵਧਦੀ ਹੋਈ ਸੂਚੀ ਪਾਰਟੀ ਹਾਈ ਕਮਾਂਡ ਨੂੰ ਸੋਚਾਂ ਵਿਚ ਪਾ ਸਕਦੀ ਹੈ। ਬਾਕੀ ਪਾਰਟੀਆਂ ਦੇ ਨਾਲ-ਨਾਲ ਭਾਰਤੀ ਜਨਤਾ ਪਾਰਟੀ ਵਿਚ ਵੀ ਤਾਏ ਦੀ ਧੀ ਚੱਲੀ ਮੈ ਕਿਉ ਰਹਾਂ ਕੱਲੀ ਵਾਲੀ ਹਾਲਤ ਬਣਦੀ ਨਜ਼ਰੀ ਪੈ ਰਹੀ ਹੈ। ਹਲਕਾ ਰਾਜਪੁਰਾ ਤੋਂ ਜ਼ਿਆਦਾਤਰ ਕਾਂਗਰਸ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹੀ ਜਿੱਤਦੇ ਰਹੇ ਹਨ। ਇਸ ਲਈ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਲਈ ਉਮੀਦਵਾਰ ਦੀ ਚੋਣ ਕਰਨਾ ਬਾਏ ਹੱਥ ਦੀ ਖੇਡ ਵਿਖਾਈ ਨਹੀਂ ਦੇ ਰਹੀ। ਜਾਣਕਾਰੀ ਮੁਤਾਬਿਕ ਵਿਧਾਨ ਸਭਾ ਦੀਆਂ ਚੋਣਾਂ 2027 ਦੇ ਸ਼ੁਰੂ ਵਿਚ ਹੋਣ ਦੀ ਸੰਭਾਵਨਾ ਹੈ ਭਾਵੇਂ ਕਿ ਹਾਲੇ ਅਧਿਕਾਰਤ ਤੌਰ ’ਤੇ ਚੋਣਾਂ ਦੀ ਤਾਰੀਖ਼ ਨਹੀਂ ਆਈ ਪਰ ਰਾਜਨੀਤਕ ਪੰਡਤਾਂ ਦੇ ਟੇਵੇ ਮੁਤਾਬਿਕ ਕਰੀਬ ਪੰਜ ਕੁ ਮਹੀਨੇ ਦਾ ਸਮਾਂ ਬਾਕੀ ਬਚਿਆ ਹੈ। ਹਲਕੇ ਵਿਚ ਸਭ ਤੋਂ ਜ਼ਿਆਦਾ ਵਾਰੀ ਸੱਤਾ ਦਾ ਸੁੱਖ ਭਾਜਪਾ ਤੇ ਕਾਂਗਰਸ ਪਾਰਟੀ ਨੇ ਮਾਣਿਆ ਹੈ। ਇਸ ਲਈ ਤਾਜ਼ਾ ਸਥਿਤੀ ’ਤੇ ਜੇਕਰ ਨਿਗਾਹ ਮਾਰੀਏ ਤਾਂ ਜਗਦੀਸ਼ ਜੱਗਾ, ਚਰਨਜੀਤ ਸਿੰਘ ਬਰਾੜ, ਸਿਮਰਨਜੀਤ ਸਿੰਘ ਬਿੱਲਾ, ਜਗਦੀਪ ਸਿੰਘ ਸੋਢੀ, ਡਾ. ਸੰਜੀਵ ਚੌਧਰੀ ਕਾਕੂ, ਰਛਪਾਲ ਸਿੰਘ, ਨਰਿੰਦਰ ਨਾਗਪਾਲ, ਰੰਜਨ ਹੰਸ, ਕ੍ਰਿਸ਼ਨ ਕੁਮਾਰ ਕੁਕਰੇਜਾ ਪਾਰਟੀ ਟਿਕਟ ਦੀ ਰੱਸਾ ਕੱਸੀ ਖੇਡ ਵਿਚ ਪੂਰੀ ਤੌਰ ’ਤੇ ਸ਼ਾਮਲ ਹਨ ਭਾਵੇਂ ਕਿ ਲੰਘੀਆਂ ਚੋਣਾਂ ਵਿਚ ਜਗਦੀਸ਼ ਜੱਗਾ ਵੋਟਾਂ ਹਾਸਲ ਕਰਨ ਦੇ ਮਾਮਲੇ ਵਿਚ ਦੂਜੇ ਨੰਬਰ ’ਤੇ ਰਿਹਾ ਸੀ ਪਰ ਹੁਣ ਹਾਲਤ ਬਦਲੇ ਪਏ ਹਨ। ਲੰਘੀਆਂ ਚੋਣਾਂ ਵਿਚ ਅਕਾਲੀ ਦਲ ਦੀ ਟਿਕਟ ’ਤੇ ਚੋਣ ਲੜਨ ਵਾਲੇ ਚਰਨਜੀਤ ਸਿੰਘ ਬਰਾੜ ਨੇ ਹੁਣ ਤੱਕੜੀ ਨੂੰ ਅਲਵਿਦਾ ਕਹਿ ਕੇ ਕਮਲ ਦੇ ਫੁੱਲ ਦੀ ਖ਼ੁਸ਼ਬੋ ਮਾਣਨੀ ਜ਼ਿਆਦਾ ਬਿਹਤਰ ਸਮਝੀ ਹੈ ਅਤੇ ਹੁਣ ਉਹ ਵੀ ਭਾਜਪਾ ਦੀ ਟਿਕਟ ਦੇ ਪ੍ਰਮੁੱਖ ਦਾਅਵੇਦਾਰ ਹਨ। ਇਸੇ ਤਰ੍ਹਾਂ ਸਿਮਰਨਜੀਤ ਸਿੰਘ ਬਿੱਲਾਂ ਪਹਿਲਾਂ ਅਕਾਲੀ ਦਲ ਦੀ ਮੋਹਰਲੀ ਕਤਾਰ ਦੇ ਆਗੂਆਂ ਵਿਚ ਖੜ੍ਹਦਾ ਸੀ ਪਰ ਉਨ੍ਹਾਂ ਨੇ ਵੀ ਪਾਰਟੀ ਬਦਲ ਕੇ ਭਾਜਪਾ ਵਿਚ ਸ਼ਮੂਲੀਅਤ ਕਰ ਲਈ ਹੈ। ਜਗਦੀਪ ਸਿੰਘ ਸੋਢੀ, ਨਰਿੰਦਰ ਨਾਗਪਾਲ, ਰੰਜਨ ਹੰਸ, ਕ੍ਰਿਸ਼ਨ ਕੁਕਰੇਜਾ, ਡਾ. ਕਾਕੂ, ਰਛਪਾਲ ਸਿੰਘ ਨੇ ਵੀ ਹਾਈ ਕਮਾਂਡ ਤੱਕ ਰਾਜਨੀਤਕ ਘੋੜੇ ਦੜਾਉਂਣੇ ਸ਼ੁਰੂ ਕੀਤੇ ਹੋਏ ਹਨ। ਬੀਤੇ ਕੱਲ੍ਹ ਹੋਈ ਭਾਜਪਾ ਦੀ ਨਸ਼ਾ ਮੁਕਤੀ ਯਾਤਰਾ ਵਿਚ ਸਾਰੇ ਆਗੂ ਟਿਕਟ ’ਤੇ ਦਾਅਵਾ ਠੋਕਦੇ ਨਜ਼ਰ ਆਏ ਹਨ। ਰਾਜਨੀਤਕ ਪੰਡਤਾਂ ਦਾ ਕਹਿਣਾ ਹੈ ਇਕੋ ਹਲਕੇ ਵਿਚ ਐਨੀ ਲੰਮੀ ਲਾਇਨ ਨੂੰ ਸਿਧੀ ਰੱਖਣਾ ਪਾਰਟੀ ਹਾਈ ਕਮਾਂਡ ਲਈ ਸਿਰਦਰਦੀ ਦਾ ਸਬੱਬ ਬਣ ਸਕਦਾ ਹੈ। ਹੁਣ ਵੇਖਣਾ ਹੋਵੇਗਾ ਕਿ ਜਿਨ੍ਹਾਂ ਆਗੂਆਂ ਤੇ ਪਾਰਟੀ ਦੀ ਸਵੱਲੀ ਨਜ਼ਰ ਨਹੀਂ ਪਈ ਉਨ੍ਹਾਂ ਦਾ ਚੋਣਾਂ ਵਿਚ ਕੀ ਰੁੱਖ ਹੋਵੇਗਾ। ਹਲਕੇ ਵਿਚ ਇਹ ਗੱਲ ਤਹਿ ਹੈ ਕਿ ਸਾਰੇ ਹੀ ਆਗੂ ਭਾਵੇਂ ਚੋਣ ਜਿੱਤਣ ਭਾਵੇਂ ਨਾ ਜਿੱਤਣ ਪਰ ਦੂਜੇ ਆਗੂਆਂ ਦੀਆਂ ਜੜ੍ਹਾਂ ਵਿਚ ਬੈਠਣ ਦਾ ਦਮ ਰੱਖਦੇ ਹਨ। ਰਾਜਨੀਤਕ ਪੰਡਤਾਂ ਦਾ ਮੰਨਣਾ ਹੈ ਕਿ ਹਾਲੇ ਥੋੜਾ ਇੰਤਜ਼ਾਰ ਕਰਨਾ ਹੋਵੇਗਾ ਕਿ ਕਿਹੜਾ ਆਗੂ ਪਾਰਟੀ ਹਾਈ ਕਮਾਂਡ ਦੀ ਘੁਰਕੀ ਮੰਨਦਾ ਹੈ ਤੇ ਕਿਹੜਾ ਘੁਰਕੀ ਨੂੰ ਟੁੱਕ ਤੇ ਡੇਲਾ ਸਮਝ ਕੇ ਇੱਧਰ ਉਧਰ ਗੇਮ ਘੁੰਮ ਸਕਦਾ ਹੈ। ਇਸ ਲਈ ਹਾਲੇ ਇੰਤਜ਼ਾਰ ਕਰਨਾ ਪਵੇਗਾ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ ਗਾਂਜੇ ਸਮੇਤ ਇਕ ਗ੍ਰਿਫ਼ਤਾਰ ਅਗਲੀ ਖ਼ਬਰ ਨਗਰ ਕੌਂਸਲ ਸਨੌਰ ਦੀ ਹਾਊਸ ਮੀਟਿੰਗ ’ਚ 4.50 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੇ ਮਤੇ ਪਾਸ
Ad Position 24