01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਨਿਊ ਇੰਡੀਅਨ ਪਬਲਿਕ ਸਕੂਲ ’ਚ ਵਿਸ਼ਵ ਪੰਜਾਬੀ ਦਿਵਸ ਮਨਾਇਆ

ਨਾਭਾ, 30 ਸਤੰਬਰ (ਜਗਨਾਰ ਸਿੰਘ ਦੁਲੱਦੀ)- ਰਿਆਸਤੀ ਸ਼ਹਿਰ ਨਾਭਾ ਸਥਿਤ ਨਿਊ ਇੰਡੀਅਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਸ਼ਵ’ ਪੰਜਾਬੀ ਦਿਵਸ ਮਨਾਇਆ ਗਿਆ। ਸਕੂਲ ਪ੍ਰਿੰਸੀਪਲ ਖੁਸ਼ਪਿੰਦਰ ਕੌਰ ਖਹਿਰਾ ਦੀ ਅਗਵਾਈ ਵਿਚ ‘ਪੰਜਾਬੀ ਦਿਵਸ’ ਨੂੰ ਸਮਰਪਿਤ ਪ੍ਰੋਗਰਾਮ ਉਲੀਕਿਆ ਗਿਆ, ਜਿਸ ਵਿਚ ਬੱਚਿਆਂ ਨੂੰ ਆਪਣੇ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨਾਲ ਜੋੜਨ ਲਈ ਪ੍ਰੇਰਿਤ ਕੀਤਾ ਗਿਆ ਤੇ ਇਸੇ ਵਿਸ਼ੇ ਸੰਬੰਧੀ ਰੈਲੀ ਵੀ ਕੱਢੀ ਗਈ।

Ad Position 21
No active advertisement
ਅਜੀਤ ਡੈਸਕ 01-10-2026
ਨਾਭਾ, 30 ਸਤੰਬਰ (ਜਗਨਾਰ ਸਿੰਘ ਦੁਲੱਦੀ)- ਰਿਆਸਤੀ ਸ਼ਹਿਰ ਨਾਭਾ ਸਥਿਤ ਨਿਊ ਇੰਡੀਅਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਸ਼ਵ’ ਪੰਜਾਬੀ ਦਿਵਸ ਮਨਾਇਆ ਗਿਆ। ਸਕੂਲ ਪ੍ਰਿੰਸੀਪਲ ਖੁਸ਼ਪਿੰਦਰ ਕੌਰ ਖਹਿਰਾ ਦੀ ਅਗਵਾਈ ਵਿਚ ‘ਪੰਜਾਬੀ ਦਿਵਸ’ ਨੂੰ ਸਮਰਪਿਤ ਪ੍ਰੋਗਰਾਮ ਉਲੀਕਿਆ ਗਿਆ, ਜਿਸ ਵਿਚ ਬੱਚਿਆਂ ਨੂੰ ਆਪਣੇ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨਾਲ ਜੋੜਨ ਲਈ ਪ੍ਰੇਰਿਤ ਕੀਤਾ ਗਿਆ ਤੇ ਇਸੇ ਵਿਸ਼ੇ ਸੰਬੰਧੀ ਰੈਲੀ ਵੀ ਕੱਢੀ ਗਈ। ਪ੍ਰਿੰਸੀਪਲ ਅਤੇ ਵਾਈਸ ਪ੍ਰਿੰਸੀਪਲ ਅਤੇ ਸਮੂਹ ਅਧਿਆਪਕਾਂ ਵਲੋਂ ਸਾਰਾ ਕੰਮ ਪੰਜਾਬੀ ਵਿਚ ਕੀਤਾ ਗਿਆ ਤੇ ਬੱਚਿਆਂ ਨੇ ਆਪਣੇ ਦਾਦਾ-ਦਾਦੀ ਤੋਂ ਕਹਾਣੀ ਸੁਣਦੇ ਹੋਏ ਦੀ ਵੀਡੀਓ ਵੀ ਸਾਂਝੀ ਕੀਤੀ ਗਈ। ਬੱਚਿਆਂ ਵਲੋਂ ਜਿਥੇ ਵਰਨਮਾਲਾ ਦਾ ਉਚਾਰਨ ਅਤੇ ਕਵਿਤਾਵਾਂ ਦਾ ਉਚਾਰਨ ਕੀਤਾ ਗਿਆ ਉਥੇ ਪੰਜਾਬੀ ਨਾਲ ਸੰਬੰਧਿਤ ਚਾਰਟ ਬਣਾਏ ਗਏ। ਛੋਟੇ ਬੱਚਿਆਂ ਵਲੋਂ ਵਰਨਮਾਲਾ ਦੇ ਨਾਲ ਕੋਰਿਓਗ੍ਰਾਫੀ ਕੀਤੀ ਗਈ। ਸਾਰੇ ਪ੍ਰੋਗਰਾਮ ਦੀਆਂ ਵੀਡੀਓ ਸੋਸ਼ਲ ਪਲੇਟਫਾਰਮ ’ਤੇ ਸਾਂਝੀਆਂ ਕੀਤੀਆਂ ਗਈਆਂ। ਮੁੱਖ ਅਧਿਆਪਕ ਖੁਸ਼ਪਿੰਦਰ ਕੌਰ ਖਹਿਰਾ ਨੇ ਬੱਚਿਆਂ ਨੂੰ ਸੰਬੋਧਿਤ ਕਰਦੇ ਹੋਏ ਉਹਨਾਂ ਨੂੰ ਆਪਣੀ ਮਾਂ ਬੋਲੀ ਪੰਜਾਬੀ ਅਤੇ ਪੰਜਾਬੀ ਵਿਰਸੇ ਬਾਰੇ ਬਹੁਤ ਮੁੱਲੀ ਜਾਣਕਾਰੀ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਫੋਕ ਕਲਾ ਮੰਚ ਵਲੋਂ ਜਵਾਹਰ ਨਵੋਦਿਆ ਫਤਿਹਪੁਰ ’ਚ ਰਵਾਇਤੀ ਲੋਕ ਨਾਚ ਦੀ ਸਿਖਲਾਈ ਅਗਲੀ ਖ਼ਬਰ ਟੈਗੋਰ ਸਕੂਲ ਦੀ ਵਿਦਿਆਰਥਣ ਖੁਸ਼ਬੂ ਨੇ ਤੀਰਅੰਦਾਜ਼ੀ ਮੁਕਾਬਲੇ ’ਚ ਜਿੱਤਿਆ ਸੋਨੇ ਦਾ ਤਗਮਾ
Ad Position 24