30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਵਿਦਿਆਰਥੀ ਕਲਿਆਣ ਪ੍ਰੀਸ਼ਦ ਨੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ

ਰਾਜਪੁਰਾ, 29 ਸਤੰਬਰ (ਜੀ. ਪੀ.

Ad Position 21
No active advertisement
ਅਜੀਤ ਡੈਸਕ 30-09-2026
ਰਾਜਪੁਰਾ, 29 ਸਤੰਬਰ (ਜੀ. ਪੀ. ਸਿੰਘ)-ਸਰਕਾਰੀ ਪ੍ਰਾਇਮਰੀ ਸਕੂਲ ਰਾਜਪੁਰਾ ਬਲਾਕ ਰਾਜਪੁਰਾ-2 ਨਜਦੀਕ ਪ੍ਰਤਾਪ ਕਾਲੋਨੀ, ਰਾਜਪੁਰਾ ਟਾਊਨ ਵਿਖੇ ਵਿਦਿਆਰਥੀਆਂ ਨੂੰ ਸਿੱਖਿਆ ਨਾਲ ਜੋੜ੍ਹਨ ਤੇ ਉਨ੍ਹਾਂ ਦੀ ਪੜ੍ਹਾਈ ਵਿਚ ਸਹਿਯੋਗ ਦੇਣ ਦੇ ਉਦੇਸ਼ ਨਾਲ ਵਿਦਿਆਰਥੀ ਕਲਿਆਣ ਪ੍ਰੀਸ਼ਦ ਵਲੋਂ ਸਟੇਸ਼ਨਰੀ ਵੰਡ ਸਮਾਰੋਹ ਮੁੱਖ ਅਧਿਆਪਕਾ ਭੋਲੀ ਰਾਣੀ ਦੀ ਅਗਵਾਈ ’ਚ ਕਰਵਾਇਆ ਗਿਆ। ਇਸ ਦੌਰਾਨ ਸਕੂਲ ਦੀਆਂ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦੇ ਕਰੀਬ 150 ਵਿਦਿਆਰਥੀਆਂ ਨੂੰ ਸਟੇਸ਼ਨਰੀ ਅਤੇ ਹੋਰ ਸਮੱਗਰੀ ਦਿੱਤੀ ਗਈ। ਸਮਾਗਮ ਦੌਰਾਨ ਵਿਦਿਆਰਥੀ ਕਲਿਆਣ ਪ੍ਰੀਸ਼ਦ ਰਾਜਪੁਰਾ ਟਾਊਨ ਦੇ ਸਰਪਰੱਸ ਡਾ. ਮਥੁਰਾ ਦਾਸ ਸਵਤੰਤਰ, ਚੇਅਰਮੈਨ ਰਾਜ ਕੁਮਾਰ ਜੈਨ, ਪ੍ਰਧਾਨ ਨਰਿੰਦਰ ਵਧਵਾ ਅਤੇ ਸਕੱਤਰ ਵਿਨੋਦ ਕੁਮਾਰ ਨੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡ ਕੇ ਵਿਦਿਆਰਥੀਆਂ ਨੂੰ ਮਨ ਲਗਾ ਕੇ ਪੜ੍ਹਾਈ ਕਰਨ, ਅਨੁਸ਼ਾਸਨ ਵਿਚ ਰਹਿਣ ਤੇ ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜਸਬੀਰ ਕੌਰ ਤੇ ਨੀਰਜ ਜੈਨ ਹਾਜ਼ਰ ਰਹੇ।
Ad Position 22
No active advertisement
ਪਿਛਲੀ ਖ਼ਬਰ ਗਾਇਤਰੀ ਬਿਸ਼ਨੋਈ ਮਾਮਲੇ ’ਤੇ ‘ਵੋਟ ਚੋਰੀ’ ਦੇ ਦੋਸ਼ਾਂ ਨੂੰ ਲੈ ਕੇ ਭੱਟੀਆ ਨੇ ਚੁੱਕੇ ਸਵਾਲ ਅਗਲੀ ਖ਼ਬਰ ਰੂਰਲ ਯੂਥ ਸਪੋਰਟਸ ਕਲੱਬ ਭਾਦਸੋਂ ਦੀ ਮੀਟਿੰਗ ਹੋਈ
Ad Position 24