29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਖੇਡਾਂ ਵਤਨ ਪੰਜਾਬ ਦੀਆਂ-2026: ਜ਼ਿਲ੍ਹਾ ਪੱਧਰੀ ਖੇਡਾਂ ਦੇ ਤੀਜੇ ਦਿਨ ਖਿਡਾਰੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

ਪਟਿਆਲਾ, 29 ਸਤੰਬਰ (ਧਰਮਿੰਦਰ ਸਿੰਘ ਸਿੱਧੂ)- ਖੇਡ ਵਿਭਾਗ ਪਟਿਆਲਾ ਵਲ਼ੋਂ ਮਿਤੀ 29-9-26 ਨੂੰ ਤੀਜੇ ਦਿਨ ਦੀਆਂ ਖੇਡਾਂ ਵਤਨ ਪੰਜਾਬ ਦੀਆਂ 2026 ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਕਰਵਾਈਆਂ ਗਈਆਂ। ਜ਼ਿਲ੍ਹਾ ਪੱਧਰੀ ਖੇਡਾਂ ਦੇ ਤੀਸਰੇ ਦਿਨ ਅਥਲੈਟਿਕਸ, ਕਬੱਡੀ ਸਰਕਲ ਸਟਾਇਲ, ਵਾਲੀਬਾਲ ਸ਼ੂਟਿੰਗ, ਹੈਂਡਬਾਲ, ਗੱਤਕਾ, ਬੈਡਮਿੰਟਨ, ਲਾਅਨ ਟੈਨਿਸ, ਟੇਬਲ ਟੈਨਿਸ, ਤੈਰਾਕੀ, ਰੋਲਰ ਸਕੇਟਿੰਗ, ਵੇਟਲਿਫਟਿੰਗ, ਆਰਚਰੀ, ਕਿੱਕ ਬਾਕਸਿੰਗ ਤੇ ਟੈਨਿਸ ਬਾਲ ਕ੍ਰਿਕਟ ਖੇਡਾਂ ਵੱਖ-ਵੱਖ ਉਮਰ ਵਰਗ ਅਤੇ ਵੱਖ-ਵੱਖ ਸਥਾਨਾਂ ਤੇ ਕਰਵਾਈਆਂ ਗਈਆਂ।

Ad Position 21
No active advertisement
ਅਜੀਤ ਡੈਸਕ 30-09-2026
ਪਟਿਆਲਾ, 29 ਸਤੰਬਰ (ਧਰਮਿੰਦਰ ਸਿੰਘ ਸਿੱਧੂ)- ਖੇਡ ਵਿਭਾਗ ਪਟਿਆਲਾ ਵਲ਼ੋਂ ਮਿਤੀ 29-9-26 ਨੂੰ ਤੀਜੇ ਦਿਨ ਦੀਆਂ ਖੇਡਾਂ ਵਤਨ ਪੰਜਾਬ ਦੀਆਂ 2026 ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਕਰਵਾਈਆਂ ਗਈਆਂ। ਜ਼ਿਲ੍ਹਾ ਪੱਧਰੀ ਖੇਡਾਂ ਦੇ ਤੀਸਰੇ ਦਿਨ ਅਥਲੈਟਿਕਸ, ਕਬੱਡੀ ਸਰਕਲ ਸਟਾਇਲ, ਵਾਲੀਬਾਲ ਸ਼ੂਟਿੰਗ, ਹੈਂਡਬਾਲ, ਗੱਤਕਾ, ਬੈਡਮਿੰਟਨ, ਲਾਅਨ ਟੈਨਿਸ, ਟੇਬਲ ਟੈਨਿਸ, ਤੈਰਾਕੀ, ਰੋਲਰ ਸਕੇਟਿੰਗ, ਵੇਟਲਿਫਟਿੰਗ, ਆਰਚਰੀ, ਕਿੱਕ ਬਾਕਸਿੰਗ ਤੇ ਟੈਨਿਸ ਬਾਲ ਕ੍ਰਿਕਟ ਖੇਡਾਂ ਵੱਖ-ਵੱਖ ਉਮਰ ਵਰਗ ਅਤੇ ਵੱਖ-ਵੱਖ ਸਥਾਨਾਂ ਤੇ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ, ਨਵਜੋਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਹਨਾਂ ਖੇਡਾਂ ਵਿਚ ਜਸਵੀਰ ਸਿੰਘ ਜੱਸੀ ਸੋਹੀਆਂਵਾਲਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਨਾਭਾ ਵਲੋਂ ਸ਼ਿਰਕਤ ਕੀਤੀ ਗਈ। ਗੇਮ ਵੇਟਲਿਫਟਿੰਗ ਉਮਰ ਵਰਗ ਅੰਡਰ-17 ਲੜਕਿਆਂ ਵਿਚ ਭਾਰ ਵਰਗ 55 ਕਿ.ਗ੍ਰ. ਸ਼ਗਨਦੀਪ ਸਿੰਘ ਨੇ ਪਹਿਲਾ, ਅਨੂਜ ਨੇ ਦੂਸਰਾ ਤੇ ਸਮਰਪ੍ਰੀਤ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। ਭਾਰ ਵਰਗ 60 ਕਿ.ਗ ਵਿੱਚ ਸ਼ੁਭਮ ਨੇ ਪਹਿਲਾ ਨਿਤਿਨ ਵਰਮਾ ਨੇ ਦੂਸਰਾ ਅਤੇ ਆਰਚਿਤ ਸ਼ਰਮਾ ਨੇ ਤੀਸਰਾ ਸਥਾਨ ਹਾਸਲ ਕੀਤਾ। ਭਾਰ ਵਰਗ 65 ਕਿ.ਗ੍. ਵਿਚ ਨਿਤਿਲ ਕੁਮਾਰ ਨੇ ਪਹਿਲਾ ਅਤੇ ਮਾਨ ਰਾਏ ਨੇ ਦੂਸਰਾ ਸਥਾਨ ਹਾਸਲ ਕੀਤਾ। ਭਾਰ ਵਰਗ 70 ਕਿ.ਗ ਵਿਚ ਵਿਵੇਕ ਨੇ ਪਹਿਲਾ ਅਤੇ ਅਕਾਸ਼ ਨੇ ਦੂਸਰਾ ਸਥਾਨ ਹਾਸਲ ਕੀਤਾ। ਭਾਰ ਵਰਗ 75 ਕਿ.ਗ੍ਰ. ਵਿੱਚ ਮਾਨਵ ਨੇ ਪਹਿਲਾ ਸਥਾਨ, ਭਾਰ ਵਰਗ 85 ਕਿ.ਗ੍ਰ. ਵਿਚ ਅਭਿਜੋਤ ਨੇ ਪਹਿਲਾ ਸਥਾਨ ਅਤੇ ਭਾਰ ਵਰਗ 95 ਕਿ.ਗ੍ਰਾ. ਵਿੱਚ ਹਿਮਾਂਗ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। +95 ਕਿ.ਗ ਵਿਚ ਅਜੈਬੀਰ ਸਿੰਘ ਨੇ ਪਹਿਲਾ ਸਥਾਨ ਅਤੇ ਅੰਮ੍ਰਿਤ ਸਿੰਘ ਨੇ ਦੂਸਰਾ ਸਥਾਨ ਹਾਸਲ ਕੀਤਾ। ਟੇਬਲ ਟੈਨਿਸ ਗੇਮ ਵਿੱਚ ਅਭੀਜੀਤ ਸਿੰਘ ਨੇ ਪਹਿਲਾ ਸਥਾਨ, ਤਸ਼ਾਂਤ ਨੇ ਦੂਸਰਾ ਸਥਾਨ, ਸਤਪ੍ਰੀਤ ਸਿੰਘ ਅਤੇ ਸਕਸ਼ ਨਰੂਲਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਗੇਮ ਰੋਲਰ ਸਕੇਟਿੰਗ ਰੋਡ ਰੇਸ ਇਨਲਾਈਨ ਅੰਡਰ-14 ਲੜਕਿਆਂ ਵਿੱਚ ਜਸਕਰਨ ਸਿੰਘ ਨੇ ਪਹਿਲਾ ਸਥਾਨ, ਏਕਜੋਤ ਸਿੰਘ ਨੇ ਦੂਸਰਾ ਸਥਾਨ, ਅਸ਼ਵਿਕ ਕਾਂਸਲ ਨੇ ਤੀਸਰਾ ਸਥਾਨ ਅਤੇ ਅਰਜੁਨ ਸੂਦ ਨੇ ਚੌਥਾ ਸਥਾਨ ਹਾਸਲ ਕੀਤਾ। ਅੰਡਰ-17 ਲੜਕਿਆਂ ਵਿੱਚ ਕਰਨਵੀਰ ਸਿੰਘ ਨੇ ਪਹਿਲਾ ਅਤੇ ਸ਼ਿਵਾਂਸ ਪਾਂਡੇ ਨੇ ਦੂਸਰਾ ਸਥਾਨ ਹਾਸਲ ਕੀਤਾ। ਅੰਡਰ-21 ਵਿੱਚ ਅਰਮਾਨ ਭੱਲਾ ਨੇ ਪਹਿਲਾ ਸਥਾਨ ਹਾਸਲ ਕੀਤਾ। ਕਬੱਡੀ ਸਰਕਲ ਸਟਾਇਲ ਉਮਰ ਵਰਗ 21-30 ਲੜਕੀਆਂ ਵਿੱਚ ਭੁਨਰਹੇੜੀ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ। ਅੰਡਰ-17 ਲੜਕੀਆਂ ਵਿੱਚ ਪਾਤੜਾਂ ਏ ਟੀਮ ਨੇ ਪਹਿਲਾ ਸਥਾਨ, ਸਮਾਣਾ ਏ ਟੀਮ ਨੇ ਦੂਸਰਾ ਸਥਾਨ ਅਤੇ ਪਟਿਆਲਾ ਸ਼ਹਿਰੀ ਦੀ ਟੀਮ ਨੇ ਤੀਸਰਾ ਸਥਾਨ ਹਾਸਲ ਕੀਤਾ। ਵਾਲੀਬਾਲ ਸ਼ੂਟਿੰਗ ਉਮਰ ਵਰਗ ਅੰਡਰ-21 ਲੜਕਿਆਂ ਵਿੱਚ ਪਟਿਆਲਾ ਸ਼ਹਿਰੀ ਦੀ ਟੀਮ ਨੇ ਪਹਿਲਾ ਸਥਾਨ, ਸਮਾਣਾ ਦੀ ਟੀਮ ਨੇ ਦੂਸਰਾ ਸਥਾਨ, ਨਾਭਾ ਦੀ ਟੀਮ ਨੇ ਤੀਸਰਾ ਸਥਾਨ ਅਤੇ ਘਨੌਰ ਦੀ ਟੀਮ ਨੇ ਚੌਥਾ ਸਥਾਨ ਪ੍ਰਾਪਤ ਕਰਕੇ ਸ਼ਾਨਦਾਰ ਜਿੱਤ ਹਾਸਲ ਕੀਤੀ। ਐਥਲੈਟਿਕਸ ਉਮਰ ਵਰਗ ਅੰਡਰ-21 ਹਰਡਲ 100 ਮੀਟਰ ਵਿੱਚ ਹਰਗੁਨਦੀਪ ਕੌਰ ਨੇ ਪਹਿਲਾ, ਗੁਰਪ੍ਰੀਤ ਕੌਰ ਨੇ ਦੂਸਰਾ ਅਤੇ ਅਰਸ਼ਦੀਪ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਲੜਕੇ 31-40 ਈਵੈਂਟ 200 ਮੀਟਰ ਵਿੱਚ ਅਮਨਜੋਤ ਸਿੰਘ ਨੇ ਪਹਿਲਾ, ਗੁਰਜਸਪਾਲ ਨੇ ਦੂਸਰਾ ਅਤੇ ਇੰਦਰਜੀਤ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ।
Ad Position 22
No active advertisement
ਪਿਛਲੀ ਖ਼ਬਰ ਦਿੱਤੂਪੁਰ ਦਾ ਟਿਵਾਣਾ ਕਬੱਡੀ ਕੱਪ 5,6 ਅਤੇ 7 ਨੂੰ- ਚੇਅਰਮੈਨ ਟਿਵਾਣਾ ਅਗਲੀ ਖ਼ਬਰ ਲੋਕ ਸੇਵਾ ਤੇ ਮਸਲਿਆਂ ’ਤੇ ਹੋਵੇ ਰਾਜਨੀਤੀ- ਅਮਰਜੀਤ ਸਿੰਘ
Ad Position 24