29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਘੱਗਰ ਦਰਿਆ ਦੇ ਪਾਣੀ ਤੇ ਫ਼ੈਕਟਰੀਆਂ ਦੇ ਗੰਦੇ ਪਾਣੀ ਤੋਂ ਲੋਕਾਂ ਨੂੰ ਦਿਵਾਈ ਜਾਵੇਗੀ ਨਿਜਾਤ

ਰਾਜਪੁਰਾ, 29 ਸਤੰਬਰ (ਰਣਜੀਤ ਸਿੰਘ)-ਸਬ ਡਵੀਜ਼ਨ ਦੇ ਪਿੰਡਾਂ ਵਿਚੋਂ ਦੀ ਲੰਘਣ ਵਾਲੇ ਘੱਗਰ ਦਰਿਆ ਦੀ ਮਾਰ ਤੇ ਦਰਜਨਾਂ ਹੀ ਫ਼ੈਕਟਰੀਆਂ ਦੇ ਗੰਦਾ ਪਾਣੀ ਬਿਨਾਂ ਟਰੀਟ ਕੀਤੇ ਧਰਤੀ ਵਿਚ ਸੁੱਟੇ ਜਾਣ ਤੋਂ ਲੋਕਾਂ ਨੂੰ ਹਰ ਹਾਲ ਵਿਚ ਨਿਜਾਤ ਦਿਵਾਈ ਜਾਵੇਗੀ। ਹੁਣ ਤੱਕ ਆਏ ਆਗੂਆਂ ਨੇ ਲਾਰੇ-ਲੱਪੇ ਦੀ ਰਾਜਨੀਤੀ ਕੀਤੀ ਹੈ ਹਲਕੇ ਦਾ ਵਿਕਾਸ ਕਰਨ ਦੀ ਬਜਾਏ ਆਪਣੇ ਵਿਕਾਸ ਵੱਲ ਜ਼ਿਆਦਾ ਧਿਆਨ ਦਿੱਤਾ ਹੈ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੈਂਬਰ ਬਾਰ ਕੌਂਸਲ ਪੰਜਾਬ ਅਤੇ ਹਰਿਆਣਾ ਐਡਵੋਕੇਟ ਚੌਧਰੀ ਕਰਮਜੀਤ ਸਿੰਘ ਨੇ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਦੇ ਸੰਭਾਵੀ ਉਮੀਦਵਾਰ ਵਜੋਂ ਦਾਅਵਾ ਕਰਦਿਆਂ ਲੋਕਾਂ ਦੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।

Ad Position 21
No active advertisement
ਅਜੀਤ ਡੈਸਕ 30-09-2026
ਰਾਜਪੁਰਾ, 29 ਸਤੰਬਰ (ਰਣਜੀਤ ਸਿੰਘ)-ਸਬ ਡਵੀਜ਼ਨ ਦੇ ਪਿੰਡਾਂ ਵਿਚੋਂ ਦੀ ਲੰਘਣ ਵਾਲੇ ਘੱਗਰ ਦਰਿਆ ਦੀ ਮਾਰ ਤੇ ਦਰਜਨਾਂ ਹੀ ਫ਼ੈਕਟਰੀਆਂ ਦੇ ਗੰਦਾ ਪਾਣੀ ਬਿਨਾਂ ਟਰੀਟ ਕੀਤੇ ਧਰਤੀ ਵਿਚ ਸੁੱਟੇ ਜਾਣ ਤੋਂ ਲੋਕਾਂ ਨੂੰ ਹਰ ਹਾਲ ਵਿਚ ਨਿਜਾਤ ਦਿਵਾਈ ਜਾਵੇਗੀ। ਹੁਣ ਤੱਕ ਆਏ ਆਗੂਆਂ ਨੇ ਲਾਰੇ-ਲੱਪੇ ਦੀ ਰਾਜਨੀਤੀ ਕੀਤੀ ਹੈ ਹਲਕੇ ਦਾ ਵਿਕਾਸ ਕਰਨ ਦੀ ਬਜਾਏ ਆਪਣੇ ਵਿਕਾਸ ਵੱਲ ਜ਼ਿਆਦਾ ਧਿਆਨ ਦਿੱਤਾ ਹੈ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੈਂਬਰ ਬਾਰ ਕੌਂਸਲ ਪੰਜਾਬ ਅਤੇ ਹਰਿਆਣਾ ਐਡਵੋਕੇਟ ਚੌਧਰੀ ਕਰਮਜੀਤ ਸਿੰਘ ਨੇ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਦੇ ਸੰਭਾਵੀ ਉਮੀਦਵਾਰ ਵਜੋਂ ਦਾਅਵਾ ਕਰਦਿਆਂ ਲੋਕਾਂ ਦੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਪੰਜਾਬ ਵਿਚ ਸੱਤਾਧਾਰੀ ਧਿਰ ਨੇ ਸੂਬੇ ਨੂੰ ਪੋਣੇ ਪੰਜ ਸਾਲਾਂ ਵਿਚ ਪੰਜਾਹ ਸਾਲ ਪਿੱਛੇ ਧੱਕ ਦਿੱਤਾ ਹੈ। ਉਨ੍ਹਾਂ ਨੇ ਸੱਤਾਧਾਰੀ ਧਿਰ ’ਤੇ ਕਿਸਾਨੀ ਸੰਘਰਸ਼ ਮੌਕੇ ’ਤੇ ਅੰਨਦਾਤਾ ਦੀਆਂ ਟਰਾਲੀਆਂ ਅਤੇ ਹੋਰ ਖਾਦ ਖ਼ੁਰਾਕ ਚੋਰੀ ਕਰਨ ਦੇ ਇਲਜ਼ਾਮ ਲਾਏ। ਇਸ ਮੌਕੇ ਸਾਬਕਾ ਵਿਧਾਇਕ ਕਾਕਾ ਰਜਿੰਦਰ ਸਿੰਘ, ਮੈਂਬਰ ਬਾਰ ਕੌਂਸਲ ਗੁਰਤੇਜ ਸਿੰਘ ਗਰੇਵਾਲ, ਐਡ. ਅਸ਼ੋਕ ਕੁਮਾਰ ਸ਼ਰਮਾ, ਐਡ. ਅਮਨਦੀਪ ਸਿੰਘ ਸੰਧੂ, ਐਡ. ਹਰਜੋਤ ਸਿੰਘ ਬਸੰਤਪੁਰਾ, ਐਡ. ਜਗਜੀਤ ਸਿੰਘ ਸੰਧੂ, ਐਡ. ਸੁਖਦੇਵ ਸਿੰਘ ਕੰਬੋਜ, ਸਾਬਕਾ ਚੇਅਰਮੈਨ ਸੁਰਿੰਦਰ ਸਿੰਘ ਸਰਵਾਰਾ, ਭਰਭੂਰ ਸਿੰਘ ਲੋਹਸਿੰਬਲੀ, ਸਾਬਕਾ ਡੀ. ਐਸ. ਪੀ. ਪ੍ਰੇਮ ਸਿੰਘ ਭੰਗੂ, ਪਰਮਿੰਦਰ ਸਿੰਘ ਲਾਲੀ ਰਾਮਪੁਰ, ਇੰਦਰਜੀਤ ਸਿੰਘ ਸੰਧੂ, ਸਤਵਿੰਦਰ ਸਿੰਘ ਸੰਧੂ, ਲਵਲੀ ਦਿਉਲ, ਸੁਖਦਰਸ਼ਨ ਬਬਨਾ ਸੇਠ, ਸੁਰਿੰਦਰ ਕੁਮਾਰ ਪੁਰੀ, ਬਲਜੀਤ ਸਿੰਘ ਗਿੱਲ, ਬਲਵਿੰਦਰ ਕੌਰ ਨਰੜੂ, ਮਨਜੀਤ ਸਿੰਘ ਚਪੜ, ਕਰਮ ਸਿੰਘ ਮਡਿਆਣਾ, ਕਰਮ ਸਿੰਘ ਖਾਨਪੁਰ, ਹਰਦੀਪ ਸਿੰਘ ਸਰਪੰਚ ਸਮਸ਼ਪੁਰ, ਕਰਮ ਸਿੰਘ ਸਰਪੰਚ ਜੰਡ ਮਘੋਲੀ, ਸੁਖਦੇਵ ਸਿੰਘ ਸਰਪੰਚ ਚਮਾਰੂ, ਬਲਬੀਰ ਸਿੰਘ ਉਂਟਸਰ, ਕਰਨੈਲ ਸਿੰਘ ਸਿਹਰਾ, ਸਤਨਾਮ ਸਿੰਘ ਸਰਪੰਚ, ਬਹਾਦਰ ਸਿੰਘ ਮਹਿਮੂਦਪੁਰ, ਸੁੱਖਾ ਸਰਪੰਚ ਹਾਸ਼ਮਪੁਰ, ਮਨਜੀਤ ਸਿੰਘ ਅਜਰਾਵਰ, ਸਰਬਜੀਤ ਸਿੰਘ ਮਡੋਲੀ, ਕੁਲਜੀਤ ਮੰਜੋਲੀ, ਮੋਹਣ ਸਿੰਘ ਮਜੋਲੀ, ਰੂੜ ਸਿੰਘ ਸਰਪੰਚ ਹਸ਼ਨਪੁਰ ਜੱਟਾਂ, ਗਗਨ ਚੌਧਰੀ, ਜਸਮੇਰ ਸਿੰਘ, ਗੁਰਨਾਮ ਸਿੰਘ ਕਬੂਲਪੁਰ, ਲਾਭ ਸਿੰਘ ਹਸ਼ਨਪੁਰ ਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਾਨੂੰ ਆਪਣੇ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਗੁਰੂ ਘਰ ਨਾਲ ਜੋੜਨਾ ਚਾਹੀਦਾ ਹੈ- ਕੁਲਵਿੰਦਰ ਸਿੰਘ ਦਾਨੀਪੁਰ ਅਗਲੀ ਖ਼ਬਰ ਫਰਵਾਲ ਵਿਖੇ ਦੋ ਦਰਜਨ ਦੇ ਕਰੀਬ ਪਰਿਵਾਰ ਕਾਂਗਰਸ ਪਾਰਟੀ ’ਚ ਸ਼ਾਮਿਲ
Ad Position 24