27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਹਰਦਿਆਲ ਕੰਬੋਜ ਵਲੋਂ ਕਾਂਗਰਸੀ ਆਗੂਆਂ ਨਾਲ ਲਾਮਬੰਦੀ ਬੈਠਕ

ਰਾਜਪੁਰਾ, 26 ਸਤੰਬਰ (ਜੀ. ਪੀ.

Ad Position 21
No active advertisement
ਅਜੀਤ ਡੈਸਕ 27-09-2026
ਰਾਜਪੁਰਾ, 26 ਸਤੰਬਰ (ਜੀ.ਪੀ. ਸਿੰਘ)-ਕਾਂਗਰਸ ਪਾਰਟੀ ਦੀ ਇਕ ਲਾਮਬੰਦੀ ਬੈਠਕ ਸਥਾਨਕ ਕਾਂਗਰਸ ਦਫ਼ਤਰ ਵਿਖੇ ਬਲਾਕ ਕਾਂਗਰਸ ਪ੍ਰਧਾਨ ਬਲਦੇਵ ਸਿੰਘ ਗੱਦੋਮਾਜਰਾ ਦੀ ਦੇਖ-ਰੇਖ ’ਚ ਹੋਈ। ਜਿਸ ਵਿਚ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕਾਂਗਰਸ ਆਗੂਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਗਾਮੀ 2027 ਦੀਆਂ ਵਿਧਾਨ ਸਭਾ ਚੋਣਾ ਆ ਗਈਆਂ ਅਤੇ ਹੁਣ ਸਮਾਂ ਹੈ ਕਿ ਪਾਰਟੀ ਦੇ ਆਗੂ ਡੱਟ ਕੇ ਆਪਣੇ-ਆਪਣੇ ਇਲਾਕਿਆਂ ’ਚ ਪਾਰਟੀ ਦੀਆਂ ਨੀਤੀਆਂ ਤੇ ਲੰਘੇ ਕਾਂਗਰਸ ਰਾਜ ਸਮੇਂ ਵਿਚ ਕੀਤੇ ਕੰਮਾਂ ਨੂੰ ਲੋਕਾਂ ਨੂੰ ਯਾਦ ਦਿਵਾਉਣ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਨੂੰ ਝੂਠ ਬੋਲ ਕੇ ਗੁਮਰਾਹ ਕਰਨ ਵਾਲੀ ਪਾਰਟੀ ਹੈ ਤੇ ਇਸ ਪਾਰਟੀ ਨੇ ਲੰਘੇ ਕਰੀਬ 5 ਸਾਲਾਂ `ਚ ਪੰਜਾਬ ਨੂੰ ਕਰਜੇ ਹੇਠਾਂ ਦੱਬ ਦਿੱਤਾ ਹੈ ਤੇ ਇਸ ਦੇ ਲੀਡਰਾਂ ਨੇ ਆਪਣੀਆਂ ਜਾਇਦਾਦਾਂ ਬਣਾਉਣ ਤੋਂ ਸਿਵਾ ਕੁੱਝ ਨਹੀਂ ਕੀਤਾ। ਉਨ੍ਹਾਂ ਕਿਹਾ ਲੋਕਾਂ ਤੱਕ ਇਹ ਅਵਾਜ ਪਹੁੰਚਾਓ ਕਿ ਜੇਕਰ ਪੰਜਾਬ ਦਾ ਇਮਾਨਦਾਰੀ ਨਾਲ ਵਿਕਾਸ ਕਰ ਸਕਦੀ ਹੈ ਤਾਂ ਉਹ ਸਿਰਫ਼ ਕਾਂਗਰਸ ਪਾਰਟੀ ਹੀ ਹੈ। ਇਸ ਮੌਕੇ ਨਿਰਮਲ ਸਿੰਘ ਬਲਸੂਆਂ, ਬਲਜੀਤ ਸਿੰਘ ਚੰਦੂਆਂ, ਹਰਨੇਕ ਸਿੰਘ ਅਲੂਣਾ, ਲਖਵੀਰ ਸਿੰਘ ਧਰਮਗੜ੍ਹ, ਗੁਰਦੇਵ ਸਿੰਘ ਸਰਾਏਬੰਜਾਰਾ, ਰੌਸ਼ਨ ਲਾਲ ਸਰਾਏ ਬਸਤੀ, ਗੁਰਮੀਤ ਸਿੰਘ, ਦਰਸ਼ਨ ਕੁਮਾਰ ਬਸੰਤਪੁਰਾ, ਰਣਧੀਰ ਸਿੰਘ ਉਕਸੀ ਸੈਣੀਆਂ, ਸਪਿੰਦਰ ਸਿੰਘ, ਸੋਮਨਾਥ, ਉਕਸੀ ਜੱਟਾਂ, ਬੂਟਾ ਸਿੰਘ, ਜੇਜੀ ਸਿੰਘ ਪਿਲਖਣੀ, ਨਿਸ਼ਾਨ ਸਿੰਘ ਬੱਬੂ, ਗੁਰਪ੍ਰੀਤ ਸਿੰਘ, ਗੁਰਮੇਲ ਸਿੰਘ ਜੰਡੋਲੀ, ਬਲਦੇਵ ਸਿੰਘ, ਮਨਜੀਤ ਕੌਰ ਗੁਰੂ ਅੰਗਦ ਦੇਵ ਕਾਲੌਨੀ ਸਮੇਤ ਹੋਰ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਰਤ ਵਿਕਾਸ ਪਰਿਸ਼ਦ ਦੇ ਰਾਸ਼ਟਰੀ ਸਮੂਹ ਗੀਤ ਮੁਕਾਬਲੇ ’ਚ ਮਾਤਾ ਗੁਜਰੀ ਸਕੂਲ ਦੀ ਹੋਈ ਸ਼ਾਨਦਾਰ ਜਿੱਤ ਅਗਲੀ ਖ਼ਬਰ ਪ੍ਰਸ਼ਾਸਨ ਨਾਲ ਇੰਟਰਨਜ਼ ਵਜੋਂ ਕੰਮ ਕਰਕੇ ਹਾਸਿਲ ਕੀਤਾ ਤਜਰਬਾ ਵਿਦਿਆਰਥੀਆਂ ਦੇ ਕਰੀਅਰ ’ਚ ਮੀਲ ਪੱਥਰ ਸਾਬਤ ਹੋਵੇਗਾ- ਡਾ....
Ad Position 24