27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਸੰਯੁਕਤ ਕਿਸਾਨ ਮੋਰਚਾ ਬਲਾਕ ਨਾਭਾ ਦੀ ਮੀਟਿੰਗ ਗੁਰਮੀਤ ਸਿੰਘ ਛੱਜੂ ਭੱਟ ਦੀ ਪ੍ਰਧਾਨਗੀ ਹੇਠ ਹੋਈ ਕਿਹਾ

ਨਾਭਾ, 26 ਸਤੰਬਰ (ਵਰਿੰਦਰ ਵਰਮਾ)-ਸੰਯੁਕਤ ਕਿਸਾਨ ਮੋਰਚਾ ਬਲਾਕ ਨਾਭਾ ਦੀ ਮੀਟਿੰਗ ਗੁਰਮੀਤ ਸਿੰਘ ਛੱਜੂ ਭੱਟ ਦੀ ਪ੍ਰਧਾਨਗੀ ਹੇਠ ਭਗਤ ਧੰਨਾ ਜੀ ਗੁਰਦੁਆਰਾ ਵਿਖੇ ਹੋਈ। ਮੀਟਿੰਗ ਵਿੱਚ ਵੱਖ ਵੱਖ ਆਗੂਆਂ ਵੱਲੋਂ ਸ਼ਹਿਰ ਵਿਚ ਹੋ ਰਹੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਦਾ ਸਖਤ ਨੋਟਿਸ ਲੈਦਿਆਂ ਪਿੰਡ ਬੋੜਾਂ ਕਲਾਂ ਦੇ ਵਿਅਕਤੀ ਪਾਸੋਂ ਪਹਿਲਾਂ ਪੈਸੇ ਲੁੱਟੇ ਗਏ ਅਤੇ ਦੋ ਦਿਨ ਬਾਅਦ ਉਸ ਦੇ ਤੇ ਇੱਕ ਚਾਰ ਸਾਲ ਦੀ ਬੱਚੀ ਨੂੰ ਗੰਭੀਰ ਰੂਪ ਵਿਚ ਜਖਮੀ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 27-09-2026
ਨਾਭਾ, 26 ਸਤੰਬਰ (ਵਰਿੰਦਰ ਵਰਮਾ)-ਸੰਯੁਕਤ ਕਿਸਾਨ ਮੋਰਚਾ ਬਲਾਕ ਨਾਭਾ ਦੀ ਮੀਟਿੰਗ ਗੁਰਮੀਤ ਸਿੰਘ ਛੱਜੂ ਭੱਟ ਦੀ ਪ੍ਰਧਾਨਗੀ ਹੇਠ ਭਗਤ ਧੰਨਾ ਜੀ ਗੁਰਦੁਆਰਾ ਵਿਖੇ ਹੋਈ। ਮੀਟਿੰਗ ਵਿੱਚ ਵੱਖ ਵੱਖ ਆਗੂਆਂ ਵੱਲੋਂ ਸ਼ਹਿਰ ਵਿਚ ਹੋ ਰਹੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਦਾ ਸਖਤ ਨੋਟਿਸ ਲੈਦਿਆਂ ਪਿੰਡ ਬੋੜਾਂ ਕਲਾਂ ਦੇ ਵਿਅਕਤੀ ਪਾਸੋਂ ਪਹਿਲਾਂ ਪੈਸੇ ਲੁੱਟੇ ਗਏ ਅਤੇ ਦੋ ਦਿਨ ਬਾਅਦ ਉਸ ਦੇ ਤੇ ਇੱਕ ਚਾਰ ਸਾਲ ਦੀ ਬੱਚੀ ਨੂੰ ਗੰਭੀਰ ਰੂਪ ਵਿਚ ਜਖਮੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਵਾਰਦਾਤ ਕਰਨ ਵਾਲਿਆਂ ਵੱਲੋਂ ਇਹ ਵੀ ਰਿਹਾ ਹੈ ਕਿ ਪੁਲਿਸ ਨੂੰ ਇਤਲਾਹ ਦਿੱਤੀ ਤਾਂ ਤੁਹਾਨੂੰ ਜਾਨੋ ਮਾਰ ਦਿੱਤਾ ਜਾਵੇਗਾ। ਮੀਟਿੰਗ ਵਿੱਚ ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਜੇਕਰ ਪ੍ਰਸ਼ਾਸਨ ਗੂੜੀ ਨੀਂਦ ਵਿੱਚੋਂ ਨਾ ਜਾਗਿਆ ਅਤੇ ਮੁਲਜਮਾ ਨੂੰ ਗਿਰਫਤਾਰ ਨਾ ਕੀਤਾ ਤਾਂ ਸਮੂਹ ਕਿਸਾਨ ਜਥੇਬੰਦੀਆਂ ਤੇ ਇਨਸਾਫ ਪਸੰਦ ਲੋਕਾਂ ਵੱਲੋਂ ਵਿਸਾਲ ਰੋਸ ਧਰਨਾ ਕਚਹਿਰੀ ਮੂਹਰੇ ਦਿੱਤਾ ਜਾਵੇਗਾ। ਇਸ ਦੌਰਾਨ ਮੀਟਿੰਗ ਤੋਂ ਬਾਅਦ ਡੀ.ਐਸ.ਪੀ. ਨਾਭਾ ਨੂੰ ਜਥੇਬੰਦੀ ਦਾ ਵਫਦ ਮਿਲਿਆ ਅਤੇ ਉਨਾਂ ਦੇ ਧਿਆਨ ਵਿੱਚ ਇਹ ਸਾਰਾ ਕੇਸ ਲਿਆਂਦਾ ਗਿਆ ਅਤੇ ਕਿਹਾ ਕਿ ਜੇਕਰ 29 ਸਤੰਬਰ ਤੱਕ ਦੋਸੀ ਗਿਰਫਤਾਰ ਨਾ ਕੀਤੇ ਤਾਂ 30 ਸਤੰਬਰ ਨੂੰ ਵਿਸਾਲ ਰੋਸ ਧਰਨਾ ਦਿੱਤਾ ਜਾਵੇਗਾ। ਜਿਸ ਦੀ ਜਿੰਮੇਵਾਰੀ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਦੀ ਹੋਵੇਗੀ। ਇਸ ਮੀਟਿੰਗ ਵਿੱਚ ਜਗਪਾਲ ਸਿੰਘ ਉੱਧਾ, ਅਛਰਾ ਸਿੰਘ ਭੋਜੋ ਮਾਜਰੀ, ਜਸਵਿੰਦਰ ਸਿੰਘ ਸਾਲੂਵਾਲ, ਹਰਮੇਲ ਸਿੰਘ ਤੁੰਗਾਂ, ਹਰਜੀਤ ਸਿੰਘ ਅਗੋਲ, ਜਰਨੈਲ ਸਿੰਘ ਦੋਦਾ, ਲਖਵਿੰਦਰ ਸਿੰਘ ਦੁਲੱਦੀ, ਅਵਤਾਰ ਸਿੰਘ ਕੈਦੂਪੁਰ, ਮਨਮੋਹਨ ਸਿੰਘ ਨੰਬਰਦਾਰ ਗੁਣੀਕੇ, ਹਾਕਮ ਸਿੰਘ ਲੰਬੜਦਾਰ ਬੋੜਾਂ ਕਲਾਂ, ਰਜਿੰਦਰ ਸਿੰਘ ਕੁਲਾਰਾਂ ਆਦਿ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਪਟੇਲ ਕਾਲਜ ਦੇ ਖੁਸ਼ਹਾਲ ਆਰੀਆ ਨੇ ਸਾਈਕਲਿੰਗ ਮੁਕਾਬਲਿਆਂ ’ਚ ਜਿੱਤੇ ਸੋਨ ਤੇ ਚਾਂਦੀ ਦੇ ਤਗਮੇ ਅਗਲੀ ਖ਼ਬਰ ਬਲਾਚੌਰ ਦੇ ਬੀ. ਏ. ਵੀ. ਸਕੂਲ ਸਪੋਰਟਸ ਗਰਾਊਂਡ ’ਚੋਂ 500 ਡਰੋਨਾਂ ਨੇ ਅਸਮਾਨ ਨੂੰ ਕੀਤਾ ਰੌਸ਼ਨ
Ad Position 24