24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਮਾਤਾ ਜਸਵੰਤ ਕੌਰ ਨੂੰ ਸ਼ਰਧਾਂਜਲੀਆਂ ਭੇਟ

ਸਮਾਣਾ, 24 ਸਤੰਬਰ (ਹਰਵਿੰਦਰ ਸਿੰਘ ਟੋਨੀ, ਸਾਹਿਬ ਸਿੰਘ)- ਮਾਤਾ ਜਸਵੰਤ ਕੌਰ ਨੇ ਸਾਰਾ ਜੀਵਨ ਸੇਵਾ, ਸਿਮਰਨ ਨੂੰ ਸਮਰਪਿਤ ਕਰਦਿਆਂ ਹਮੇਸ਼ਾ ਧਾਰਮਿਕ ਰੁਚੀ ਰੱਖੀ ਤੇ ਸੇਵਾ ਦੇ ਪੁੰਜ ਮਾਤਾ ਜੀ ਨੇ ਗੋਰਾਇਆ ਪਰਿਵਾਰ ਨੂੰ ਮਾਲਾ ਦੇ ਮਣਕਿਆਂ ਵਾਂਗ ਪਰੋ ਕੇ ਰੱਖਿਆ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵੱਖ-ਵੱਖ ਪਾਰਟੀਆਂ, ਸੰਸਥਾਵਾਂ ਦੇ ਆਗੂਆਂ ਮਾਤਾ ਜਸਵੰਤ ਕੌਰ ਨਮਿਤ ਗੁਰਦੁਆਰਾ ਥੜ੍ਹਾ ਸਾਹਿਬ ਵਿਖੇ ਕਰਵਾਏ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਦੌਰਾਨ ਸ਼ਰਧਾਂਜਲੀਆਂ ਭੇਟ ਕਰਦਿਆਂ ਕੀਤਾ।

Ad Position 21
No active advertisement
ਅਜੀਤ ਡੈਸਕ 25-09-2026
ਸਮਾਣਾ, 24 ਸਤੰਬਰ (ਹਰਵਿੰਦਰ ਸਿੰਘ ਟੋਨੀ, ਸਾਹਿਬ ਸਿੰਘ)- ਮਾਤਾ ਜਸਵੰਤ ਕੌਰ ਨੇ ਸਾਰਾ ਜੀਵਨ ਸੇਵਾ, ਸਿਮਰਨ ਨੂੰ ਸਮਰਪਿਤ ਕਰਦਿਆਂ ਹਮੇਸ਼ਾ ਧਾਰਮਿਕ ਰੁਚੀ ਰੱਖੀ ਤੇ ਸੇਵਾ ਦੇ ਪੁੰਜ ਮਾਤਾ ਜੀ ਨੇ ਗੋਰਾਇਆ ਪਰਿਵਾਰ ਨੂੰ ਮਾਲਾ ਦੇ ਮਣਕਿਆਂ ਵਾਂਗ ਪਰੋ ਕੇ ਰੱਖਿਆ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵੱਖ-ਵੱਖ ਪਾਰਟੀਆਂ, ਸੰਸਥਾਵਾਂ ਦੇ ਆਗੂਆਂ ਮਾਤਾ ਜਸਵੰਤ ਕੌਰ ਨਮਿਤ ਗੁਰਦੁਆਰਾ ਥੜ੍ਹਾ ਸਾਹਿਬ ਵਿਖੇ ਕਰਵਾਏ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਦੌਰਾਨ ਸ਼ਰਧਾਂਜਲੀਆਂ ਭੇਟ ਕਰਦਿਆਂ ਕੀਤਾ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਤੇ ‘ਆਪ’ ਆਗੂ ਸੁਰਜੀਤ ਸਿੰਘ ਰੱਖੜਾ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਮਾਤਾ ਜਸਵੰਤ ਕੌਰ ਸਮਾਜ ਲਈ ਇਕ ਚਾਨਣ ਮੁਨਾਰਾ ਸਨ। ਜਿਨ੍ਹਾਂ ਦੀ ਜਿੰਦਗੀ ’ਤੇ ਕਿਤਾਬ ਲਿਖੀ ਜਾ ਸਕਦੀ ਹੈ ਤੇ ਉਨ੍ਹਾਂ ਹਮੇਸ਼ਾ ਪਰਿਵਾਰ ਨੂੰ ਧਾਰਮਿਕ ਕੰਮਾਂ ’ਚ ਤੇ ਸਮਾਜ ਸੇਵਾ ’ਚ ਰਹਿਣ ਦੀ ਪ੍ਰੇਰਣਾ ਦਿੱਤੀ। ਸ਼ਰਧਾਂਜਲੀ ਭੇਟ ਕਰਨ ਵਾਲਿਆਂ ’ਚ ਨਗਰ ਕੌਂਸਲ ਪ੍ਰਧਾਨ ਕਪੂਰ ਚੰਦ ਬਾਂਸਲ, ਹਰਿੰਦਰਪਾਲ ਸਿੰਘ ਹੈਰੀਮਾਨ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਰਮਨ ਰਾਜ ਵਾਹਲਾ, ਮਨਿੰਦਰ ਸਿੰਘ ਰਾਣਾ ਸੇਖੋਂ, ਅਸ਼ੋਕ ਮੋਦਗਿਲ, ਜਗਮੀਤ ਸਿੰਘ ਹਰਿਆਊ, ਰਛਪਾਲ ਸਿੰਘ ਜੌੜਾਮਾਜਰਾ, ਜਗਤਾਰ ਸਿੰਘ ਰਾਜਲਾ, ਗੁਲਜਾਰ ਸਿੰਘ ਮੌਜੂਦ ਸਨ। ਆਗੂਆਂ ਕਿਹਾ ਕਿ ਇਸ ਦੁਖ ਦੀ ਘੜੀ ’ਚ ਉਹ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਤੇ ਮਾਤਾ ਜੀ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦੇ ਹਨ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਲੋਕਾਂ ਨੂੰ ਜਾਗਰੂਕ ਕਰਨ ਦਾ ਇਤਿਹਾਸਕ ਉਪਰਾਲਾ- ਡਾ. ਤੇਜਾ ਅਗਲੀ ਖ਼ਬਰ ਪਟਿਆਲਾ ਵਿਖੇ ਜਨਗਣਨਾ-2027 ਦੇ ਦੂਜੇ ਪੜਾਅ ਲਈ ਫੀਲਡ ਟ੍ਰੇਨਰਾਂ ਦੇ ਪਹਿਲੇ ਬੈਚ ਦੀ ਟ੍ਰੇਨਿੰਗ ਮੁਕੰਮਲ
Ad Position 24