ਸੜਕਾਂ ਦੇ ਮਸਲਿਆਂ ਬਾਰੇ 24 ਨੂੰ ਧਰੇੜੀ ਜੱਟਾਂ ਟੋਲ ਪਲਾਜ਼ਾ ਟੋਲ ਮੁਕਤ ਕਰਨ ਦਾ ਐਲਾਨ
ਪਟਿਆਲਾ, 22 ਸਤੰਬਰ (ਕੁਲਵੀਰ ਸਿੰਘ ਧਾਲੀਵਾਲ)- ਐਨ. ਐਚ.
ਪਟਿਆਲਾ, 22 ਸਤੰਬਰ (ਕੁਲਵੀਰ ਸਿੰਘ ਧਾਲੀਵਾਲ)- ਐਨ. ਐਚ. ਏ. ਆਈ. ਦੇ ਸੜਕਾਂ ਅਤੇ ਹੋਰ ਮਸਲਿਆਂ ਨੂੰ ਲੈ ਕੇ ਅੱਜ ਐਨ.ਐਚ.ਏ.ਆਈ. ਅਤੇ ਪ੍ਰਸ਼ਾਸਨ ਨਾਲ ਪੰਜਾਬੀ ਯੂਨੀਵਰਸਿਟੀ ਵਿਖੇ ਮੀਟਿੰਗ ਰੱਖੀ ਗਈ ਸੀ। ਇਸ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਅਮਨਿੰਦਰਪਾਲ ਸਿੰਘ ਜਲਾਲਪੁਰ ਨੇ ਕਿਹਾ ਕਿ ਮੀਟਿੰਗ ਵਿਚ ਐਨ.ਐਚ . ਏ. ਆਈ. ਵਲੋਂ ਕੋਈ ਅਧਿਕਾਰੀ ਨਹੀਂ ਪਹੁੰਚਿਆ ਅਤੇ ਨਾ ਹੀ ਮਸਲੇ ਦੇ ਹੱਲ ਲਈ ਕੋਈ ਠੋਸ ਰਾਹ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਨੂੰ ਦੇਖਦੇ ਹੋਏ ਸਾਰੀ ਟੀਮ ਨੇ ਇਕੱਠੇ ਹੋ ਕੇ 24 ਸਤੰਬਰ, ਦਿਨ ਵੀਰਵਾਰ ਨੂੰ ਪਿੰਡ ਧਰੇੜੀ ਜੱਟਾਂ ਵਿਖੇ ਸਥਿਤ ਟੋਲ ਪਲਾਜੇ ਨੂੰ ਟੋਲ ਫਰੀ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਆਪਣੇ ਹੱਕਾਂ ਅਤੇ ਆਮ ਜਨਤਾ ਦੀ ਸਹੂਲਤ ਲਈ ਹੈ। ਸਾਰੇ ਸਾਥੀ ਇਕੱਠੇ ਹੋ ਕੇ ਆਪਣੀ ਆਵਾਜ਼ ਮਜ਼ਬੂਤ ਕਰਨ। ਇਸ ਮੌਕੇ ਹਲਾਮ ਸਿੰਘ ਮਹਿਮਦਪੁਰ, ਬੇਅੰਤ ਸਿੰਘ ਝੂੰਗੀਆਂ,ਸੁਰਜੀਤ ਸਿੰਘ, ਸਵਰਨਜੀਤ ਸਿੰਘ ਜਲਾਲਪੁਰ,ਇਤਫਾਕ ਸਿੰਘ ਮੰਡੋਲੀ, ਅਮਨਦੀਪ ਸਿੰਘ ,ਮਨਦੀਪ ਸਿੰਘ,ਹਰਸਿਮਰਤ ਸ਼ੈਰੀ ਰਿਆੜ ਸਨੌਰ,ਗੁਰਪ੍ਰੀਤ ਸਿੰਘ, ਸਤਪਾਲ ਸਿੰਘ ,ਬੇਅੰਤ ਸਿੰਘ ,ਨਿਰਭੈ ਸਿੰਘ, ਪ੍ਰਦੀਪ ਸਿੰਘ, ਗੁਰਪ੍ਰੀਤ ਸਿੰਘ, ਗੁਰਜੋਤ ਸਿੰਘ, ਸਤਵੀਰ ਸਿੰਘ, ਇਕਬਾਲ ਸਿੰਘ, ਲਾਡੀ, ਹਰਮਨ ਸਿੰਘ, ਦੀਪ ਸਿੰਘ ਤੇ ਹੋਰ ਵਿਦਿਆਰਥੀ ਮੌਜੂਦ ਸਨ।