22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਗੁਰਸਿਮਰਨ ਕੌਰ ਦੇ ਹਮਲਾਵਰਾਂ ਨੂੰ ਪੁਲਿਸ ਨੇ ਨਹੀਂ ਕੀਤਾ ਗ੍ਰਿਫ਼ਤਾਰ

ਨਾਭਾ, 21 ਸਤੰਬਰ (ਵਰਿੰਦਰ ਵਰਮਾ)- ਨਾਭਾ ਦੇ ਬੋੜਾ ਕਲਾ ਪਿੰਡ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਨੂੰ ਲੁਟੇਰਿਆਂ ਨੇ ਕੁਝ ਦਿਨ ਪਹਿਲਾਂ ਲੁੱਟ ਲਿਆ ਸੀ, ਜਿਸ ਤੋਂ ਬਾਅਦ ਪੁਲਿਸ ਕੋਲ ਸ਼ਿਕਾਇਤ ਦਰਜ ਕਰਾਉਣ ਦੇ ਗੁੱਸੇ ਵਜੋਂ ਉਸ ਦੇ ਪਿੰਡ ਦੇ ਨਜ਼ਦੀਕ ਹੀ ਗੁਰਵਿੰਦਰ ਸਿੰਘ ਅਤੇ ਉਸ ਦੀ ਚਾਰ ਸਾਲ ਦੀ ਮਾਸੂਮ ਧੀ ਗੁਰਸਿਮਰਨ ਕੌਰ ਦੇ ਉੱਪਰ ਉਨ੍ਹ੍ਹਾਂ ਲੁਟੇਰਿਆਂ ਨੇ ਹੀ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਸੀ। ਇਸ ਮਾਮਲੇ ’ਚ ਹਾਲੇ ਤੱਕ ਪੁਲਿਸ ਨੇ ਕਿਸੇ ਵੀ ਦੋਸ਼ੀ ਨੂੰ ਕੋਈ ਗਿ੍ਫ਼ਤਾਰ ਨਹੀਂ ਕੀਤਾ, ਜਿਸ ਦੇ ਰੋਸ ਵਜੋਂ ਨੰਬਰਦਾਰ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਆਜ਼ਾਦ ਏਕਤਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਦੀ ਅਗਵਾਈ ਹੇਠ ਇਕ ਸੰਕੇਤਕ ਰੋਸ ਧਰਨਾ ਡੀ.

Ad Position 21
No active advertisement
ਅਜੀਤ ਡੈਸਕ 22-09-2026
ਨਾਭਾ, 21 ਸਤੰਬਰ (ਵਰਿੰਦਰ ਵਰਮਾ)- ਨਾਭਾ ਦੇ ਬੋੜਾ ਕਲਾ ਪਿੰਡ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਨੂੰ ਲੁਟੇਰਿਆਂ ਨੇ ਕੁਝ ਦਿਨ ਪਹਿਲਾਂ ਲੁੱਟ ਲਿਆ ਸੀ, ਜਿਸ ਤੋਂ ਬਾਅਦ ਪੁਲਿਸ ਕੋਲ ਸ਼ਿਕਾਇਤ ਦਰਜ ਕਰਾਉਣ ਦੇ ਗੁੱਸੇ ਵਜੋਂ ਉਸ ਦੇ ਪਿੰਡ ਦੇ ਨਜ਼ਦੀਕ ਹੀ ਗੁਰਵਿੰਦਰ ਸਿੰਘ ਅਤੇ ਉਸ ਦੀ ਚਾਰ ਸਾਲ ਦੀ ਮਾਸੂਮ ਧੀ ਗੁਰਸਿਮਰਨ ਕੌਰ ਦੇ ਉੱਪਰ ਉਨ੍ਹ੍ਹਾਂ ਲੁਟੇਰਿਆਂ ਨੇ ਹੀ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਸੀ। ਇਸ ਮਾਮਲੇ ’ਚ ਹਾਲੇ ਤੱਕ ਪੁਲਿਸ ਨੇ ਕਿਸੇ ਵੀ ਦੋਸ਼ੀ ਨੂੰ ਕੋਈ ਗਿ੍ਫ਼ਤਾਰ ਨਹੀਂ ਕੀਤਾ, ਜਿਸ ਦੇ ਰੋਸ ਵਜੋਂ ਨੰਬਰਦਾਰ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਆਜ਼ਾਦ ਏਕਤਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਦੀ ਅਗਵਾਈ ਹੇਠ ਇਕ ਸੰਕੇਤਕ ਰੋਸ ਧਰਨਾ ਡੀ. ਐਸ. ਪੀ. ਦਫ਼ਤਰ ਦੇ ਬਾਹਰ ਦਿੱਤਾ ਗਿਆ, ਜਿਸ ਵਿਚ ਪੰਜਾਬ ਦੇ ਵਿਚ ਵਿਗੜਦੀ ਕਾਨੂੰਨ ਵਿਵਸਥਾ ’ਤੇ ਸਵਾਲ ਖੜ੍ਹੇ ਕੀਤੇ ਗਏ। ਉਨ੍ਹਾਂ ਪੰਜਾਬ ਸਰਕਾਰ ਤੇ ਪੁਲਿਸ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀਅਤੇ ਚਿਤਾਵਨੀ ਦਿੱਤੀ ਜੇਕਰ ਦੋ ਦਿਨ ਦੇ ਅੰਦਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਇਕ ਵੱਡਾ ਸੰਘਰਸ਼ ਕੀਤਾ ਜਾਵੇਗਾ। ਇਸ ਮਾਮਲੇ ਸੰਬੰਧੀ ਨਾਭਾ ਸਦਰ ਇੰਚਾਰਜ ਜਸਪ੍ਰੀਤ ਸਿੰਘ ਕਾਹਲੋਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾਅਵਾ ਕੀਤਾ ਕਿ ਪਟਿਆਲਾ ਜ਼ਿਲ੍ਹਾ ਪੁਲਿਸ ਇਸ ਮਾਮਲੇ ਦੇ ਉੱਪਰ ਗੰਭੀਰਤਾ ਨਾਲ ਛਾਣਬੀਨ ਕਰ ਰਹੀ ਹੈ ਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਜਦੋਂ ਉਨ੍ਹਾਂ ਨੂੰ ਸਵਾਲ ਕੀਤਾ ਕਿ ਪੀੜਤ ਨੂੰ ਲੁੱਟਣ ਵਾਲੇ ਦੋਸ਼ੀਆਂ ਨੂੰ ਉਸ ਦੇ ਘਰ ਦੀ ਪਹਿਚਾਣ ਕਿਸ ਤਰ੍ਹਾਂ ਹੋਈ ਤੇ ਦੁਬਾਰਾ ਉਸ ’ਤੇ ਹਮਲਾ ਕਿਉਂ ਕੀਤਾ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਇਸ ਮਾਮਲੇ ਨੂੰ ਵੀ ਜਲਦੀ ਹੀ ਸੁਲਝਾ ਲਵੇਗੀ। ਇਸ ਮੌਕੇ ਦਲਜਿੰਦਰ ਸਿੰਘ ਵਾਰਿਸ ਪੰਜਾਬ ਦੇ, ਬਲਤੇਜ ਸਿੰਘ ਖੋਖ, ਜੱਸਾ ਸਿੰਘ ਖੋਖ, ਮਨਮੋਹਨ ਸਿੰਘ, ਹਰਮਿੰਦਰ ਸਿੰਘ, ਗੁਰਬਖ਼ਸੀਸ ਸਿੰਘ ਗੋਪੀ ਕੌਲ, ਸਤਨਾਮ ਸਿੰਘ, ਗੁਰਚਰਨ ਸਿੰਘ, ਸਤਨਾਮ ਸਿੰਘ, ਅਮਰੀਕ ਸਿੰਘ, ਜਰਨੈਲ ਸਿੰਘ, ਧਰਮਪਾਲ ਸਿੰਘ, ਗੁਰਬਚਨ ਸਿੰਘ, ਅਮਰੀਕ ਸਿੰਘ, ਬਲਵਿੰਦਰ ਸਿੰਘ, ਹਰਭਜਨ ਸਿੰਘ, ਸੁਖਪ੍ਰੀਤ ਸਿੰਘ ਲਖਵੀਰ ਸਿੰਘ, ਰਣਧੀਰ ਸਿੰਘ ਦੁਲੱਦੀ ਗੁਰਚਰਨ ਸਿੰਘ, ਜਰਨੈਲ ਸਿੰਘ, ਜੀਤ ਸਿੰਘ ਬਨੇਰਾ ਕਲਾ ਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਿਸ਼ਨ-2027 ਤਹਿਤ ਆਮ ਆਦਮੀ ਪਾਰਟੀ 117 ਹਲਕਿਆਂ ’ਚ ਘਰ-ਘਰ ਪਹੁੰਚੇਗੀ ਹਰ ਹਲਕੇ ਦੇ ਨੁਮਾਇੰਦੇ ਲੋਕਾਂ ਨੂੰ ਦੱਸਣਗੇ ਸਰਕਾ... ਅਗਲੀ ਖ਼ਬਰ ਮਾਮੂਲੀ ਝਗੜੇ ਨੇ ਲਈ ਕਬੱਡੀ ਖਿਡਾਰੀ ਦੀ ਜਾਨ
Ad Position 24