ਡੈਮੋਕਰੇਟਿਕ ਮਿਡ ਡੇ ਮੀਲ ਕੁੱਕ ਫਰੰਟ ਵਲੋਂ ਵਿੱਤ ਮੰਤਰੀ ਨਾਲ ਮੀਟਿੰਗ
ਭਾਦਸੋਂ, 21 ਸਤੰਬਰ (ਪ੍ਰਦੀਪ ਦੰਦਰਾਲਾ)- ਡੈਮੋਕਰੇਟਿਕ ਮਿਡ-ਡੇ-ਮੀਲ ਕੁੱਕ ਫਰੰਟ ਪੰਜਾਬ ਦੇ ਵਫ਼ਦ ਵਲੋਂ ਵਿੱਤ ਕਮੇਟੀ ਦੇ ਇੰਚਾਰਜ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨਾਲ ਕੁੱਕ ਬੀਬੀਆਂ ਦੀਆਂ ਮੰਗਾਂ ਨੂੰ ਲੈ ਕੇ ਮੀਟਿੰਗ ਕੀਤੀ ਗਈ। ਇਸ ਮੌਕੇ ਫਰੰਟ ਦੀ ਸੂਬਾ ਪ੍ਰਧਾਨ ਹਰਜਿੰਦਰ ਕੌਰ ਲੋਪੇ, ਜੰਗ ਬਹਾਦਰ ਕੌਰ ਮੁਹਾਲੀ, ਸਿਮਰਨਜੀਤ ਕੌਰ ਅਜਨੌਦਾ ਨੇ ਦੱਸਿਆ ਕਿ ਭਗਵੰਤ ਮਾਨ ਦੀ ਸਰਕਾਰ ਨੇ ਉਨ੍ਹਾਂ ਦੀਆਂ ਤਨਖਾਹਾਂ ਵਿਚ ਵਾਧਾ ਕਰਨ ਦਾ ਵਾਅਦਾ ਕੀਤਾ ਸੀ, ਪਰ ਹੁਣ ਮੁੱਕਰ ਰਹੀ।
ਭਾਦਸੋਂ, 21 ਸਤੰਬਰ (ਪ੍ਰਦੀਪ ਦੰਦਰਾਲਾ)- ਡੈਮੋਕਰੇਟਿਕ ਮਿਡ-ਡੇ-ਮੀਲ ਕੁੱਕ ਫਰੰਟ ਪੰਜਾਬ ਦੇ ਵਫ਼ਦ ਵਲੋਂ ਵਿੱਤ ਕਮੇਟੀ ਦੇ ਇੰਚਾਰਜ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨਾਲ ਕੁੱਕ ਬੀਬੀਆਂ ਦੀਆਂ ਮੰਗਾਂ ਨੂੰ ਲੈ ਕੇ ਮੀਟਿੰਗ ਕੀਤੀ ਗਈ। ਇਸ ਮੌਕੇ ਫਰੰਟ ਦੀ ਸੂਬਾ ਪ੍ਰਧਾਨ ਹਰਜਿੰਦਰ ਕੌਰ ਲੋਪੇ, ਜੰਗ ਬਹਾਦਰ ਕੌਰ ਮੁਹਾਲੀ, ਸਿਮਰਨਜੀਤ ਕੌਰ ਅਜਨੌਦਾ ਨੇ ਦੱਸਿਆ ਕਿ ਭਗਵੰਤ ਮਾਨ ਦੀ ਸਰਕਾਰ ਨੇ ਉਨ੍ਹਾਂ ਦੀਆਂ ਤਨਖਾਹਾਂ ਵਿਚ ਵਾਧਾ ਕਰਨ ਦਾ ਵਾਅਦਾ ਕੀਤਾ ਸੀ, ਪਰ ਹੁਣ ਮੁੱਕਰ ਰਹੀ। ਆਗੂਆਂ ਨੇ ਇਹ ਵੀ ਦੱਸਿਆ ਕਿ ਅੱਜ ਵਾਲੀ ਮੀਟਿੰਗ ਪਹਿਲਾਂ ਕਈ ਵਾਰ ਰੱਦ ਕੀਤੀ ਗਈ ਸੀ ਤਾਂ ਅੱਜ ਮਜਬੂਰੀ ਬੱਸ ਵਿਚ ਕੀਤੀ ਗਈ ਹੈ। ਮਾਵਾਂ-ਧੀਆਂ ਸਤਿਕਾਰ ਯੋਜਨਾਵਾਂ ਦਾ ਵੱਡਾ ਪ੍ਰਚਾਰ ਕਰਨ ਵਾਲੀ ਸਰਕਾਰ ਪੰਜਾਬ ਦੀਆਂ ਗ਼ਰੀਬ ਔਰਤਾਂ ਨੂੰ ਸੜਕਾਂ ’ਤੇ ਖੱਜਲ ਖੁਆਰ ਕਰ ਰਹੀ ਹੈ। ਸਰਕਾਰ ਇਕ ਪਾਸੇ ਦਾਅਵੇ ਕਰਦੀ ਹੈ ਕਿ 1 ਮਈ ਤੋਂ ਘੱਟੋ ਘੱਟ ਉਜਰਤਾਂ ਦੇ ਵਿੱਚ 15 ਫੀਸਦੀ ਵਾਧਾ ਕੀਤਾ ਗਿਆ ਅਤੇ ਮੁਲਾਜ਼ਮਾਂ ਨੂੰ ਸਾਢੇ ਚਾਰ ਸਾਲ ਦੇ ਵਿੱਚ ਕਈ ਵਾਰ ਡੀ. ਏ. ਦਿੱਤਾ ਹੈ, ਪਰ ਮਿਡ ਡੇ ਮੀਲ ਕੁੱਕ ਨੂੰ ਸਰਕਾਰ ਲਗਾਤਾਰ ਬੇਧਿਆਨ ਕਰ ਰਹੀ ਹੈ। ਆਗੂਆਂ ਨੇ ਮੰਗ ਕੀਤੀ ਕਿ ਉਨ੍ਹਾਂ ਦੀਆਂ ਸੇਵਾਵਾਂ ਨੂੰ ਘੱਟੋ ਘੱਟ ਉਜਰਤਾਂ ਦੇ ਅਧੀਨ ਲਿਆਂਦਾ ਜਾਵੇ। ਤਨਖਾਹਾਂ ਲਗਾਤਾਰ ਪਾਈਆਂ ਜਾਣ, ਜੋ ਮਿਡ ਡੇ ਮੀਲ ਕੁੱਕ ਬਜ਼ੁਰਗ ਹੋ ਗਈਆਂ ਹਨ, ਉਨ੍ਹਾਂ ਨੂੰ ਸਕੂਲ ਵਿਚੋਂ ਹਟਾਉਣ ਸਮੇਂ ਘੱਟੋ ਘੱਟ ਪੰਜ ਲੱਖ ਰੁਪਏ ਦੀ ਗ੍ਰੈਚਟੀ ਦਿੱਤੀ ਜਾਵੇ ਜੋ ਮਿਡ-ਡੇ-ਮੀਲ ਕੁੱਕ ਬੀਏ ਪਾਸ ਹਨ, ਉਨ੍ਹਾਂ ਨੂੰ ਦਫ਼ਤਰਾਂ ਵਿਚ ਮਿਡ-ਡੇ-ਮੀਲ ਦੇ ਲਈ ਡਾਟਾ ਐਂਟਰੀ ਵਜੋਂ ਤਰੱਕੀ ਦਿੱਤੀ ਜਾਵੇ। ਮਿਡ-ਡੇ-ਮੀਲ ਕੁੱਕ ਨੂੰ ਦਿੱਤੀ ਜਾਣ ਵਾਲੀਆਂ ਵਰਦੀਆਂ ਦੀ ਰਾਸ਼ੀ ਘੱਟੋ ਘੱਟ 2000 ਰੁਪਏ ਕੀਤੀ ਜਾਵੇ।