ਪਟਿਆਲਾ, 10 ਸਤੰਬਰ (ਅ.ਸ. ਆਹਲੂਵਾਲੀਆ)- ਸ਼ਿਵ ਸੈਨਾ ਹਿੰਦੁਸਤਾਨ ਨੇ ਪਟਿਆਲਾ ਵਿਚ ਆਪਣੇ ਸੰਗਠਨ ਦਾ ਵਿਸਥਾਰ ਕੀਤਾ। ਪਟਿਆਲਾ ਦੀਆਂ ਸਾਰੀਆਂ ਕਾਲੋਨੀਆਂ ਵਿਚ ਇਕ ਮੁਹਿੰਮ ਸ਼ੁਰੂ ਕੀਤੀ। ਦਰਸ਼ਨ ਸਿੰਘ ਨਗਰ ਇਕਾਈ ਦੇ ਗਠਨ ਦੇ ਐਲਾਨ ਮੁਤਾਬਕ ਅਨੁਜ ਚਤੁਰਵੇਦੀ ਚੇਅਰਮੈਨ ਸ਼ਿਵ ਸੈਨਾ ਹਿੰਦੁਸਤਾਨ, ਸ਼ਿਆਮ ਸੁੰਦਰ ਪ੍ਰਧਾਨ ਸ਼ਿਵ ਸੈਨਾ ਹਿੰਦੁਸਤਾਨ, ਕਮਲਜੀਤ ਸਿੰਘ ਫੌਜੀ ਉਪ ਪ੍ਰਧਾਨ, ਰਮੇਸ਼ ਕੁਮਾਰ ਸੋਨੂੰ ਜਨਰਲ ਸਕੱਤਰ, ਜੈਸ਼ੰਕਰ ਸਕੱਤਰ ਨੂੰ ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਪਵਨ ਗੁਪਤਾ ਦੀ ਅਗਵਾਈ ਹੇਠ ਪਟਿਆਲਾ ਵਿਚ ਦਰਸ਼ਨ ਸਿੰਘ ਨਗਰ ਮੀਟਿੰਗ ਵਿਚ ਨਿਯੁਕਤ ਕੀਤਾ ਗਿਆ।