ਵਿਧਾਇਕ ਦੇਵ ਮਾਨ ਨੇ ਮਹਿਲਾ ਸਖੀ ਸਤਿਕਾਰ ਸਮਾਗਮ ਕਰਵਾਇਆ
ਨਾਭਾ, 3 ਸਤੰਬਰ (ਵਰਿੰਦਰ ਵਰਮਾ)- ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵਲੋਂ ਨਾਭਾ ਦੇ ਲਾਇਨਜ਼ ਕਲੱਬ ਵਿਖੇ ਮਹਿਲਾ ਸਖੀ ਸਤਿਕਾਰ ਸਮਾਗਮ ਕਰਵਾਇਆ ਗਿਆ। ਸਮਾਗਮ ’ਚ ਸ਼ਹਿਰ ਦੀਆਂ ਵੱਡੀ ਗਿਣਤੀ ਵਿਚ ਮਹਿਲਾਵਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ।
ਨਾਭਾ, 3 ਸਤੰਬਰ (ਵਰਿੰਦਰ ਵਰਮਾ)- ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵਲੋਂ ਨਾਭਾ ਦੇ ਲਾਇਨਜ਼ ਕਲੱਬ ਵਿਖੇ ਮਹਿਲਾ ਸਖੀ ਸਤਿਕਾਰ ਸਮਾਗਮ ਕਰਵਾਇਆ ਗਿਆ। ਸਮਾਗਮ ’ਚ ਸ਼ਹਿਰ ਦੀਆਂ ਵੱਡੀ ਗਿਣਤੀ ਵਿਚ ਮਹਿਲਾਵਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਮਹਿਲਾਵਾਂ ਦੀ ਭਾਰੀ ਗਿਣਤੀ ਕਾਰਨ ਲਾਇਨਜ਼ ਕਲੱਬ ਵਿਖੇ ਕੁਰਸੀਆਂ ਵੀ ਘੱਟ ਪੈ ਗਈਆਂ, ਸਮਾਗਮ ਦੌਰਾਨ ਮਹਿਲਾਵਾਂ ਦੇ ਮਨੋਰੰਜਨ ਲਈ ਪ੍ਰਸਿੱਧ ਪੰਜਾਬੀ ਗਾਇਕਾ ਕਿਰਨ ਸ਼ਰਮਾ ਤੇ ਕਰਮਾ ਟੋਪਰ ਵੱਲੋਂ ਸੰਗੀਤਕ ਪੇਸ਼ਕਾਰੀਆਂ ਦਿੱਤੀਆਂ ਗਈਆਂ। ਇਸ ਮੌਕੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਵੀ ਆਪਣੀ ਸੁਰੀਲੀ ਆਵਾਜ਼ ਰਾਹੀਂ ਮੌਜੂਦ ਮਾਤਾਵਾਂ ਤੇ ਭੈਣਾਂ ਦਾ ਮਨੋਰੰਜਨ ਕੀਤਾ, ਇਸ ਮੌਕੇ ਮਾਲਵਾ ਈਸਟ ਜ਼ੋਨ ਇੰਚਾਰਜ ਵੀਰਪਾਲ ਕੌਰ, ਮੁਕਤਾ ਗੁਪਤਾ ਜ਼ਿਲ੍ਹਾ ਇੰਚਾਰਜ ਮਹਿਲਾ ਵਿੰਗ, ਬਲਾਕ ਸੰਮਤੀ ਨਾਭਾ ਚੇਅਰਮੈਨ ਅਮਨਦੀਪ ਕੌਰ ਤੇ ਹਰਪ੍ਰੀਤ ਕੌਰ ਕੋਆਰਡੀਨੇਟਰ ਹਲਕਾ ਨਾਭਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਨੇ ਵਿਧਾਇਕ ਦੇਵ ਮਾਨ ਦੇ ਨਾਲ ਮਿਲ ਕੇ ਵੱਡੀ ਗਿਣਤੀ ਵਿਚ ਮਹਿਲਾ ਸਖੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ, ਇਸ ਮੌਕੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਕਿਹਾ ਕਿ ਹਲਕਾ ਨਾਭਾ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕਰੀਬ 75 ਹਜ਼ਾਰ ਮਾਤਾਵਾਂ ਤੇ ਭੈਣਾਂ ਨੂੰ ਵੱਖ-ਵੱਖ ਰਾਸ਼ੀਆਂ ਦਾ ਲਾਭ ਦਿੱਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਅੱਜ ਨਾਭਾ ਵਿਖੇ ਮਹਿਲਾ ਸਤਿਕਾਰ ਸਮਾਗਮ ਵਿਚ ਮਹਿਲਾਵਾਂ ਦੀ ਹੋਈ ਵੱਡੀ ਸ਼ਮੂਲੀਅਤ ਇਸ ਗੱਲ ਦਾ ਪ੍ਰਤੀਕ ਹੈ ਕਿ ਹਲਕਾ ਨਾਭਾ ਦੀਆਂ ਮਾਤਾਵਾਂ ਤੇ ਭੈਣਾਂ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਤੋਂ ਸੰਤੁਸ਼ਟ ਹਨ, ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਹਰ ਵਰਗ ਦੀ ਭਲਾਈ ਲਈ ਕਈ ਸਹੂਲਤਾਂ ਅਤੇ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ। ਇਸ ਮੌਕੇ ਕਪਿਲ ਮਾਨ, ਭੁਪਿੰਦਰ ਸਿੰਘ ਕਲੱਰ ਮਾਜਰੀ, ਸਾਬਕਾ ਕੌਂਸਲਰ ਰੋਜੀ ਨਾਗਪਾਲ, ਜਸਵੀਰ ਸਿੰਘ ਵਜੀਦਪੁਰ, ਸਿਮਰਨ ਅੜਕ ਚੌਹਾਨ, ਸੁਖਦੀਪ ਸਿੰਘ ਖਹਿਰਾ ਕਸ਼ਮੀਰ ਲਾਲਕਾ, ਭੁਪੇਸ਼ ਕੁਮਾਰ ਪਾਸੀ, ਹਰਸਿਮਰਨ ਸਿੰਘ ਸਾਹਨੀ ਸਮੇਤ ਵੱਡੀ ਗਿਣਤੀ ਵਿਚ ‘ਆਪ’ ਦੇ ਵਰਕਰ ਤੇ ਮਹਿਲਾਵਾਂ ਹਾਜ਼ਰ ਸਨ।