ਪਟਿਆਲਾ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਤੀਜੀ ਵਾਰ ਮਿਲੀ ਧਮਕੀ
ਪਟਿਆਲਾ, 3 ਸਤੰਬਰ (ਮਨਦੀਪ ਸਿੰਘ ਖਰੌੜ)- ਇਕ ਮਹੀਨੇ ’ਚ ਪਟਿਆਲਾ ਅਦਾਲਤ ਨੂੰ ਬੰਬ ਉਡਾਉਣ ਦੀ ਤੀਜੀ ਵਾਰ ਧਮਕੀ ਮਿਲੀ ਹੈ। ਇਸ ਸੰਬੰਧੀ ਡੀ.
ਪਟਿਆਲਾ, 3 ਸਤੰਬਰ (ਮਨਦੀਪ ਸਿੰਘ ਖਰੌੜ)- ਇਕ ਮਹੀਨੇ ’ਚ ਪਟਿਆਲਾ ਅਦਾਲਤ ਨੂੰ ਬੰਬ ਉਡਾਉਣ ਦੀ ਤੀਜੀ ਵਾਰ ਧਮਕੀ ਮਿਲੀ ਹੈ। ਇਸ ਸੰਬੰਧੀ ਡੀ.ਐਸ.ਪੀ. ਸਿਟੀ-1 ਸੰਜੀਵ ਸਿੰਗਲਾ ਨੇ ਦੱਸਿਆ ਕਿ ਮਾਣਯੋਗ ਜ਼ਿਲ੍ਹਾ ਅਦਾਲਤ ਦੇ ਦਫ਼ਤਰ ਵਿਚ ਈ-ਮੇਲ ਆਈ ਸੀ ਜਿਸ ਵਿਚ ਕਚਹਿਰੀਆਂ ਦੀ ਇਮਾਰਤ ਨੂੰ ਉਡਾਉਣ ਸੰਬੰਧੀ ਲਿਖਿਆ ਹੋਇਆ ਸੀ, ਜਿਸ ਤਹਿਤ ਪਟਿਆਲਾ ਪੁਲਿਸ ਦੀਆਂ ਟੀਮਾਂ ਵਲੋਂ ਅਦਾਲਤ ਕੰਪਲੈਕਸ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਉਥੋਂ ਕੁਝ ਵੀ ਸ਼ੱਕੀ ਬਰਾਮਦ ਨਹੀਂ ਹੋਇਆ। ਇਸ ਸੰਬੰਧੀ ਥਾਣਾ ਸਾਈਬਰ ਕ੍ਰਾਈਮ ਦੇ ਮੁਖੀ ਇੰਸ. ਸ਼ਿਵਰਾਜ ਸਿੰਘ ਢਿੱਲੋਂ ਨੇ ਦੱਸਿਆ ਕਿ ਜਿਹੜੀ ਪਹਿਲੀ ਮੇਲ ਅਦਾਲਤ ਨੂੰ ਭੇਜੀ ਗਈ ਸੀ ਉਹ ਕਿਸੇ ਹੋਰ ਦੇਸ਼ ਵਿਚੋਂ ਆਈ ਸੀ ਇਸ ਸੰਬੰਧੀ ਪੜਤਾਲ ਚੱਲ ਰਹੀ ਹੈ ਕਿ ਉਹ ਕਿਸ ਦੇਸ਼ ਤੋਂ ਮੇਲ ਆਈ ਸੀ। ਜਿਕਰਯੋਗ ਹੈ ਕਿ ਜ਼ਿਲ੍ਹਾ ਬਾਰ ਕੌਂਸਲ ਦੀਆਂ ਚੋਣਾਂ 11 ਸਤੰਬਰ ਨੂੰ ਹੋਣ ਜਾ ਰਹੀਆਂ ਹਨ ਜਿਸ ਤਹਿਤ ਕਚਹਿਰੀਆਂ ਵਿਚ ਚੋਣ ਪ੍ਰਚਾਰ ਜੋਰਾਂ ’ਤੇ ਚੱਲ ਰਹੇ ਰਿਹਾ ਹੈ ਇਸ ਮੌਕੇ ਦਾ ਕੋਈ ਵੀ ਸ਼ਰਾਰਤੀ ਅਨਸਰ ਫਾਇਦਾ ਉਠਾ ਸਕਦਾ ਹੈ।