03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਥੋੜ੍ਹੇ ਸਮੇਂ ’ਚ ਪੱਕਣ ਵਾਲੀ ਝੋਨੇ ਦੀ ਜ਼ੇਰੇ–ਅਜ਼ਮਾਇਸ਼ ਕਿਸਮ

ਪਟਿਆਲਾ, 2 ਸਤੰਬਰ (ਭਗਵਾਨ ਦਾਸ )- ਪਟਿਆਲਾ ਜ਼ਿਲ੍ਹੇ ਦੇ ਬਿਸ਼ਨਪੁਰ ਛੰਨਾ ਪਿੰਡ ਦਾ ਅਗਾਹਵਧੂ ਕਿਸਾਨ ਰਾਜਮੋਹਨ ਸਿੰਘ ਕਾਲੇਕਾ ਜਿਸ ਨੂੰ ਪੰਜਾਬ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਸੰਨ 2018 ਵਿਚ ਝੋਨੇ ਦਾ ਰਾਜ ’ਚ ਸਭ ਤੋਂ ਵਧੀਆ ਤੇ ਵੱਧ ਝਾੜ ਲੈਣ ਵਾਲਾ ਕਿਸਾਨ ਐਲਾਨਿਆ ਸੀ ਅਤੇ ਪੰਜਾਬ ਸਰਕਾਰ ਨਾਲ ਭਾਰਤ ਸਰਕਾਰ ਤੋਂ ‘ਕ੍ਰਿਸ਼ੀ ਕਰਮਨ’ ਪੁਰਸਕਾਰ ਹਾਸਿਲ ਕੀਤਾ ਸੀ, ਉਸ ਦੇ 30 ਏਕੜ ਫਾਰਮ ’ਤੇ ਆਈ. ਏ.

Ad Position 21
repet_subhas-goyals [Copy P29]
ਰਾਜਮੋਹਨ ਸਿੰਘ ਕਾਲੇਕਾ 03-09-2026
ਪਟਿਆਲਾ, 2 ਸਤੰਬਰ (ਭਗਵਾਨ ਦਾਸ )- ਪਟਿਆਲਾ ਜ਼ਿਲ੍ਹੇ ਦੇ ਬਿਸ਼ਨਪੁਰ ਛੰਨਾ ਪਿੰਡ ਦਾ ਅਗਾਹਵਧੂ ਕਿਸਾਨ ਰਾਜਮੋਹਨ ਸਿੰਘ ਕਾਲੇਕਾ ਜਿਸ ਨੂੰ ਪੰਜਾਬ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਸੰਨ 2018 ਵਿਚ ਝੋਨੇ ਦਾ ਰਾਜ ’ਚ ਸਭ ਤੋਂ ਵਧੀਆ ਤੇ ਵੱਧ ਝਾੜ ਲੈਣ ਵਾਲਾ ਕਿਸਾਨ ਐਲਾਨਿਆ ਸੀ ਅਤੇ ਪੰਜਾਬ ਸਰਕਾਰ ਨਾਲ ਭਾਰਤ ਸਰਕਾਰ ਤੋਂ ‘ਕ੍ਰਿਸ਼ੀ ਕਰਮਨ’ ਪੁਰਸਕਾਰ ਹਾਸਿਲ ਕੀਤਾ ਸੀ, ਉਸ ਦੇ 30 ਏਕੜ ਫਾਰਮ ’ਤੇ ਆਈ. ਏ. ਆਰ. ਆਈ. ਤੋਂ ਵਿਕਾਸ–ਅਧੀਨ ਥੋੜ੍ਹੇ ਸਮੇਂ ’ਚ ਪੱਕਣ ਵਾਲੀ ਝੋਨੇ ਦੀ ਕਿਸਮ ਜੋ 18 ਜੂਨ ਨੂੰ ਟਰਾਂਸਪਲਾਂਟ ਕੀਤੀ ਗਈ ਸੀ ਲਹਿਲਹਾਉਂਦੀ ਹੋਈ ਨਿੱਸਰ ਆਈ ਹੈ| ਕਾਲੇਕਾ ਨੇ ਪੀ ਬੀ–1, ਪੀ ਆਰ–126, ਪੂਸਾ–44 ਕਿਸਮਾਂ ਵੀ ਲਗਾਈਆਂ ਹੋਈਆਂ ਹਨ, ਪਰ ਸਾਰਿਆਂ ’ਚੋਂ ਆਈ. ਏ. ਆਰ. ਆਈ. ਦੀ ਜ਼ੇਰੇ–ਅਜ਼ਮਾਇਸ਼ ਕਿਸਮ ਸਿਰ ਕੱਢਵੀਂ ਦਿਖਾਈ ਦੇ ਰਹੀ ਹੈ| ਉਂਝ ਤਾਂ ਇਸ ਸਾਲ ਝੋਨੇ ਦੀ ਫ਼ਸਲ ਬੜੀ ਤੱਸਲੀਬਖਸ਼, ਬਿਮਾਰੀ ਰਹਿਤ ਅਤੇ ਭਰਪੂਰ ਝਾੜ ਦੇਣ ਦੇ ਚਿੰਨ੍ਹ ਦਿਖਾ ਰਹੀ ਹੈ| ਝੋਨਾ ਕਣਕ ਫ਼ਸਲੀ ਚੱਕਰ ’ਚ ਥੋੜ੍ਹੇ ਸਮੇਂ ’ਚ ਵਧੇਰੇ ਝਾੜ ਦੇਣ ਵਾਲੀ ਚੌਲਾਂ ਦੀ ਕਿਸਮ ਦੀ ਅਤਿਅੰਤ ਲੋੜ ਹੈ| ਕਾਲੇਕਾ ਕਹਿੰਦਾ ਹੈ ਕਿ ਜ਼ੇਰੇ–ਅਜ਼ਮਾਇਸ਼ ਕਿਸਮ ਇਹ ਲੋੜ ਪੂਰੀ ਕਰਨ ਦੀ ਸੰਭਾਵਨਾ ਰੱਖਦੀ ਹੈ| ਪੰਜਾਬ ’ਚ ਜਿੱਥੇ ਜ਼ਮੀਨ ਥੱਲੇ ਪਾਣੀ ਦਾ ਪੱਧਰ ਥੱਲੇ ਜਾ ਰਿਹਾ ਸੀ ਅਜਿਹੀ ਥੋੜ੍ਹੇ ਸਮੇਂ ’ਚ ਪੱਕਣ ਵਾਲੀ ਕਿਸਮ ਦੀ ਬੜੀ ਲੋੜ ਹੈ|
Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ ਅਗਲੀ ਖ਼ਬਰ ਪਾਰਟੀ ਦੀਆਂ ਨੀਤੀਆਂ ਨਿਰਧਾਰਿਤ ਕਰਨ ਦਾ ਹੱਕ ਸਿਰਫ ਪਾਰਟੀ ਪ੍ਰਧਾਨ ਨੂੰ-ਰਵੀਇੰਦਰ ਸਿੰਘ
Ad Position 24