30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਸਨੌਰ ’ਚ ਭਾਂਖਰ ਰੋਡ ਚੌਕ ਵਿਖੇ ਸੀਵਰੇਜ ਦੇ ਗੰਦੇ ਪਾਣੀ ਦੇ ਓਵਰਫ਼ਲੋਅ ਤੋਂ ਲੋਕ ਪ੍ਰੇਸ਼ਾਨ

ਸਨੌਰ, 29 ਅਗਸਤ (ਮੋਹਣ ਸਿੰਘ ਭੱਟੀ)-ਕਸਬਾ ਸਨੌਰ ਵਿਖੇ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਦੇ ਗ਼ੈਰ-ਤਕਨੀਕੀ ਪ੍ਰਬੰਧਾਂ ਤੇ ਮੁੱਖ ਮਾਰਗ ’ਤੇ ਸੀਵਰੇਜ ਨਾਲੇ ਦੇ ਟੁੱਟੇ ਲੈਂਟਰ ਕਾਰਨ ਇਲਾਕਾ ਨਿਵਾਸੀਆਂ ਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਗੰਭੀਰ ਸਮੱਸਿਆ ਦੇ ਪੱਕੇ ਹੱਲ ਲਈ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਕੋਰ ਕਮੇਟੀ ਮੈਂਬਰ ਜੀ.

Ad Position 21
No active advertisement
ਅਜੀਤ ਡੈਸਕ 30-08-2026
ਸਨੌਰ, 29 ਅਗਸਤ (ਮੋਹਣ ਸਿੰਘ ਭੱਟੀ)-ਕਸਬਾ ਸਨੌਰ ਵਿਖੇ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਦੇ ਗ਼ੈਰ-ਤਕਨੀਕੀ ਪ੍ਰਬੰਧਾਂ ਤੇ ਮੁੱਖ ਮਾਰਗ ’ਤੇ ਸੀਵਰੇਜ ਨਾਲੇ ਦੇ ਟੁੱਟੇ ਲੈਂਟਰ ਕਾਰਨ ਇਲਾਕਾ ਨਿਵਾਸੀਆਂ ਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਗੰਭੀਰ ਸਮੱਸਿਆ ਦੇ ਪੱਕੇ ਹੱਲ ਲਈ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਕੋਰ ਕਮੇਟੀ ਮੈਂਬਰ ਜੀ. ਬੀ. ਸਿੰਘ ਪੰਮੀ ਪਟਵਾਰੀ, ਸ਼ਮਸ਼ੇਰ ਸਿੰਘ ਸਾਬਕਾ ਪ੍ਰਧਾਨ ਨਗਰ ਕੌਂਸਲ ਸਨੌਰ, ਭਾਜਪਾ ਆਗੂ ਹਰਦੀਪ ਸਿੰਘ ਅਤੇ ਬੀ. ਕੇ. ਯੂ. ਉਗਰਾਹਾਂ ਦੇ ਪ੍ਰਧਾਨ ਗੁਰਦੀਪ ਸਿੰਘ ਸਮੇਤ ਵੱਖ-ਵੱਖ ਜਥੇਬੰਦਕ ਆਗੂਆਂ ਤੇ ਪਤਵੰਤਿਆਂ ਨੇ ਪ੍ਰਸ਼ਾਸਨ ਪਾਸੋਂ ਤੁਰੰਤ ਢੁਕਵੇਂ ਕਦਮ ਚੁੱਕਣ ਦੀ ਪੁਰਜ਼ੋਰ ਮੰਗ ਕੀਤੀ ਹੈ। ਪਤਵੰਤਿਆਂ ਨੇ ਦੱਸਿਆ ਕਿ ਭਾਂਖਰ ਰੋਡ ਚੌਕ ਤੋਂ ਵਾਇਆ ਫ਼ਤਿਹਪੁਰ ਚੌਕ ਹੁੰਦੇ ਹੋਏ ਗੁਰਦੁਆਰਾ ਅਕਾਲਗੜ੍ਹ ਸਾਹਿਬ ਚੌਕ ਤੱਕ ਸੀਵਰੇਜ ਨਾਲੇ ਉੱਪਰ ਪਿਆ ਪੁਰਾਣਾ ਲੈਂਟਰ ਲਾਪ੍ਰਵਾਹੀ ਕਾਰਨ ਥਾਂ-ਥਾਂ ਤੋਂ ਟੁੱਟ ਚੁੱਕਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਖ਼ਸਤਾਹਾਲ ਲੈਂਟਰ ਨੂੰ ਬਦਲ ਕੇ ਇਸ ਉੱਪਰ ਮੋਟਾ ਤੇ ਮਜ਼ਬੂਤ ਲੈਂਟਰ ਪਾਇਆ ਜਾਵੇ ਅਤੇ ਲੈਂਟਰ ਪੈਣ ਉਪਰੰਤ ਸੜਕ ਦੀ ਮਜ਼ਬੂਤੀ ਲਈ ਇਸ ’ਤੇ ਲੁੱਕ ਵਾਲੀ ਪੱਕੀ ਸੜਕ ਜਾਂ ਘੱਟੋ-ਘੱਟ 80 ਐੱਮ.ਐੱਮ. (80ਮਮ) ਦੀਆਂ ਮਜ਼ਬੂਤ ਇੰਟਰਲਾਕ ਟਾਈਲਾਂ ਲਗਾਈਆਂ ਜਾਣ। ਆਗੂਆਂ ਨੇ ਚੋਰਾਂ ਰੋਡ ਨੇੜੇ ਗੁਰਦੁਆਰਾ ਰਵੀਦਾਸ ਤੇ ਮੰਦਰ ਦੇ ਸਾਹਮਣੇ ਬਣੀ ਕਰੀਬ 10 ਫੁੱਟ*8 ਫੁੱਟ ਦੀ ਸੀਮਿੰਟ ਵਾਲੀ ਛੋਟੀ ਹੌਦੀ ਨੂੰ ਤੁਰੰਤ ਡਿਸਕਨੈਕਟ ਕਰਕੇ ਖ਼ਤਮ ਕਰਨ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਥੋੜ੍ਹਾ ਜਿਹਾ ਮੀਂਹ ਪੈਣ `ਤੇ ਵੀ ਉੱਤਰ-ਪੂਰਬ (ਬੋਲੜ੍ਹ ਚੌਕ) ਵਾਲੇ ਪਾਸਿਓਂ ਆਉਂਦਾ ਤੇਜ਼ ਵਹਾਅ ਵਾਲਾ ਪਾਣੀ ਇਸ ਹੌਦੀ ਵਿਚ ਦਾਖ਼ਲ ਹੋ ਕੇ ਉੱਛਲ ਪੈਂਦਾ ਹੈ, ਜਿਸ ਕਾਰਨ ਬੱਸ ਸਟੈਂਡ ਵਾਲੇ ਪਾਸਿਓਂ ਆਉਂਦੇ ਸੀਵਰੇਜ ਪਾਣੀ ਦੀ ਨਿਕਾਸੀ ਰੁਕ ਜਾਂਦੀ ਹੈ। ਸਿੱਟੇ ਵਜੋਂ ਈਸ਼ਰ ਸਿੰਘ ਕਾਲੋਨੀ, ਫ਼ਤਿਹਪੁਰ ਚੌਕ ਤੇ ਗੁੱਗਾ ਮਾੜੀ ਕਾਲੋਨੀ ਵਿਚ ਸੀਵਰੇਜ ਦਾ ਬਦਬੂਦਾਰ ਪਾਣੀ ਵੱਡੇ ਪੱਧਰ ’ਤੇ ਫੈਲ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬਰਸਾਤਾਂ ਦੌਰਾਨ ਨਾਲੇ ਦਾ ਸਿਰਫ਼ ਲੈਂਟਰ ਬਦਲਣ ਦੀ ਥਾਂ ਛੋਟੇ ਸੀਮਿੰਟ ਪਾਈਪ ਪਾਉਣ ਕਾਰਨ ਇਹ ਸਮੱਸਿਆ ਹੱਲ ਹੋਣ ਦੀ ਬਜਾਏ ਹੋਰ ਵੀ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ। ਤਕਨੀਕੀ ਨਿਯਮਾਂ ਦਾ ਹਵਾਲਾ ਦਿੰਦਿਆਂ ਆਗੂਆਂ ਨੇ ਸੁਝਾਅ ਦਿੱਤਾ ਕਿ ਫਿਰਨੀ ਦੇ ਮੇਨ ਸੀਵਰੇਜ ਦੇ ਪਾਣੀ ਨੂੰ ਇਸ ਛੋਟੀ ਹੌਦੀ ਵਿਚ ਸੁੱਟਣ ਦੀ ਬਜਾਏ ਰੇਲਵੇ ਲਾਈਨ ਦੀ ਪੱਟੜੀ ਵਾਂਗ ਗੁਰਦੁਆਰਾ ਰਵਿਦਾਸ ਦੇ ਪਿਛਲੇ ਪਾਸੇ ਮੁਗ਼ਲ ਰੋਡ ਤੋਂ ਕੁਝ ਦੂਰੀ ’ਤੇ ਅੱਗੇ ਲਿਜਾ ਕੇ ਬੋਲੜ੍ਹ ਚੌਕ ਵਲੋਂ ਆਉਂਦੇ ਚਲਦੇ ਪਾਣੀ ਵਾਲੇ ਮੁੱਖ ਨਾਲੇ ਵਿਚ ਜੋੜਿਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਨੇੜਲੇ ਪਿੰਡ ਟੌਹੜਾ ਵਿਖੇ ਸਾ.ਮੰਤਰੀ ਹਰਮੇਲ ਸਿੰਘ ਟੌਹੜਾ ਦੀ ਪਹਿਲੀ ਬਰਸੀ ਮਨਾਈ ਅਗਲੀ ਖ਼ਬਰ ਗੁਰਦੁਆਰਾ ਬੋਹੜ ਸਾਹਿਬ ਚਾਸਵਾਲ ਵਿਖੇ 2 ਦਿਨਾਂ ਮਹਾਨ ਧਾਰਮਿਕ ਸਮਾਗਮ ਕਰਵਾਇਆ
Ad Position 24