ਗੁਰਦੁਆਰਾ ਬੋਹੜ ਸਾਹਿਬ ਚਾਸਵਾਲ ਵਿਖੇ 2 ਦਿਨਾਂ ਮਹਾਨ ਧਾਰਮਿਕ ਸਮਾਗਮ ਕਰਵਾਇਆ
ਭਾਦਸੋਂ, 29 ਅਗਸਤ (ਗੁਰਬਖਸ ਸਿੰਘ ਵੜੈਚ)-ਸ੍ਰੀ ਗੁਰੂ ਤੇਗ ਬਹਾਦਰ ਦੇ ਚਰਨ ਛੋਹ ਸਥਾਨ ਗੁਰਦੁਆਰਾ ਸ੍ਰੀ ਬੋਹੜ ਸਾਹਿਬ ਚਾਸਵਾਲ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਭਾਈ ਲਾਧੋ ਰੇ ਦਿਵਸ ਤੇ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣਾ ਸਾਹਿਬ ਵਾਲਿਆਂ ਦੀ 100 ਸਾਲਾ ਨਿੱਘੀ ਯਾਦ ਨੂੰ ਸਮਰਪਿਤ 2 ਦਿਨਾਂ ਮਹਾਨ ਧਾਰਮਿਕ ਸਮਾਗਮ ਦਾ ਕਰਵਾਇਆ। ਸਮਾਗਮ ਵਿਚ ਸੰਤ ਬਾਬਾ ਸੰਤ ਬਾਬਾ ਗੁਲਾਬ ਸਿੰਘ ਚਮਕੌਰ ਸਾਹਿਬ ਵਾਲੇ, ਸੰਤ ਬਾਬਾ ਕਰਤਾਰ ਸਿੰਘ ਦਿੱਲੀ ਵਾਲੇ (ਨਾਮਧਾਰੀ ਸੰਪ੍ਰਦਾਇ) ਵਾਲੇ, ਬਾਬਾ ਸੰਤ ਸਿੰਘ ਅਮਰਾਲੇ ਵਾਲੇ, ਭਾਈ ਜਗਤਾਰ ਸਿੰਘ ਕਾਦਰਾਵਾਦ ਅਲ਼ੌਹਰਾਂ ਸਾਹਿਬ ਵਾਲੇ, ਭਾਈ ਅਮਰਜੀਤ ਸਿੰਘ ਫਰੀਦਪੁਰ, ਬਾਬਾ ਜੋਗੀ ਨਾਥ ਖੰਨਾ ਵਾਲੇ, ਭਾਈ ਸੁਖਚੈਨ ਸਿੰਘ ਕਾਕੜਾ, ਬਾਬਾ ਵਰਿੰਦਰ ਸਿੰਘ, ਬਾਬਾ ਮਨਜੋਤ ਦਾਸ ਵਾਲਿਆਂ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।
ਭਾਦਸੋਂ, 29 ਅਗਸਤ (ਗੁਰਬਖਸ ਸਿੰਘ ਵੜੈਚ)-ਸ੍ਰੀ ਗੁਰੂ ਤੇਗ ਬਹਾਦਰ ਦੇ ਚਰਨ ਛੋਹ ਸਥਾਨ ਗੁਰਦੁਆਰਾ ਸ੍ਰੀ ਬੋਹੜ ਸਾਹਿਬ ਚਾਸਵਾਲ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਭਾਈ ਲਾਧੋ ਰੇ ਦਿਵਸ ਤੇ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣਾ ਸਾਹਿਬ ਵਾਲਿਆਂ ਦੀ 100 ਸਾਲਾ ਨਿੱਘੀ ਯਾਦ ਨੂੰ ਸਮਰਪਿਤ 2 ਦਿਨਾਂ ਮਹਾਨ ਧਾਰਮਿਕ ਸਮਾਗਮ ਦਾ ਕਰਵਾਇਆ। ਸਮਾਗਮ ਵਿਚ ਸੰਤ ਬਾਬਾ ਸੰਤ ਬਾਬਾ ਗੁਲਾਬ ਸਿੰਘ ਚਮਕੌਰ ਸਾਹਿਬ ਵਾਲੇ, ਸੰਤ ਬਾਬਾ ਕਰਤਾਰ ਸਿੰਘ ਦਿੱਲੀ ਵਾਲੇ (ਨਾਮਧਾਰੀ ਸੰਪ੍ਰਦਾਇ) ਵਾਲੇ, ਬਾਬਾ ਸੰਤ ਸਿੰਘ ਅਮਰਾਲੇ ਵਾਲੇ, ਭਾਈ ਜਗਤਾਰ ਸਿੰਘ ਕਾਦਰਾਵਾਦ ਅਲ਼ੌਹਰਾਂ ਸਾਹਿਬ ਵਾਲੇ, ਭਾਈ ਅਮਰਜੀਤ ਸਿੰਘ ਫਰੀਦਪੁਰ, ਬਾਬਾ ਜੋਗੀ ਨਾਥ ਖੰਨਾ ਵਾਲੇ, ਭਾਈ ਸੁਖਚੈਨ ਸਿੰਘ ਕਾਕੜਾ, ਬਾਬਾ ਵਰਿੰਦਰ ਸਿੰਘ, ਬਾਬਾ ਮਨਜੋਤ ਦਾਸ ਵਾਲਿਆਂ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਸੰਤ ਬਾਬਾ ਗੁਲਾਬ ਸਿੰਘ ਚਮਕੌਰ ਸਾਹਿਬ ਵਾਲਿਆਂ ਸੰਗਤਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਗੁਰਦੁਆਰਾ ਸ੍ਰੀ ਬੋਹੜ ਸਾਹਿਬ ਚਾਸਵਾਲ ਵਿਖੇ ਨੌਵੀਂ ਪਾਤਿਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਚਰਨ ਛੋਹ ਪ੍ਰਾਪਤ ਅਸਥਾਨ ਹੈ, ਜਿਥੇ ਸੱਚੇ ਮਨੋਂ ਕੀਤੀ ਹਰ ਮਨੋਕਾਮਨਾ ਪੂਰੀ ਹੁੰਦੀ ਹੈ। ਉਨ੍ਹਾਂ ਇਸ ਸਮਾਗਮ ਸੰਬੰਧੀ ਕੀਤੇ ਸੁਚੱਜੇ ਪ੍ਰਬੰਧਾਂ ਸੰਬੰਧੀ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਰ ਪਿੰਡ ਵਿਚ ਧਾਰਮਿਕ ਸਥਾਨਾਂ ਤੇ ਮਿਹਨਤੀ ਤੇ ਇਮਾਨਦਾਰ ਪ੍ਰਬੰਧਕ ਹੋਣੇ ਚਾਹੀਦੇ ਹਨ। ਸਮਾਗਮ ਦੌਰਾਨ ਜਿਥੇ ਵੱਖ ਵੱਖ ਮਹਾਂਪੁਰਖਾਂ ਨੇ ਸ਼ਿਰਕਤ ਕੀਤੀ ਉਥੇ ਸ਼ੋ੍ਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ, ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਗੁਰਿੰਦਰ ਸਿੰਘ ਬੱਲ ਡੀ. ਐਸ. ਪੀ., ਭਾਈ ਰਣਧੀਰ ਸਿੰਘ ਢੀਡਸਾ, ਅਬਜਿੰਦਰ ਸਿੰਘ ਜੋਗੀ ਗਰੇਵਾਲ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਬਲਵਿੰਦਰ ਸਿੰਘ ਧਾਰਨੀ, ਭੁਪਿੰਦਰ ਸਿੰਘ ਭੂਪਾ, ਭਗਵੰਤ ਸਿੰਘ ਮਣਕੂ ਸਾ. ਸਰਪੰਚ, ਸੁਦਰਸ਼ਨ ਗੁਪਤਾ, ਡਾ. ਪ੍ਰਦੀਪ ਕੁੰਦਰਾ, ਨਾਜਰ ਸਿੰਘ ਟਿਵਾਣਾ ਡਾਇਰੈਕਟਰ ਹਰਦਮ ਸਕੂਲ ਜਿੰਦਲਪੁਰ, ਸੰਜੀਵ ਲੇਖੀ ਪ੍ਰਧਾਨ ਖੱਤਰੀ ਸਭਾ, ਅਮਿਤ ਕੋਹਲੀ ਪ੍ਰਧਾਨ ਗਊਸ਼ਾਲਾ ਕਮੇਟੀ, ਨਗਰ ਪੰਚਾਇਤ ਪ੍ਰਧਾਨ ਮਧੂ ਬਾਲਾ ਦੇ ਸਪੁੱਤਰ ਸੈਂਕੀ ਸਿੰਗਲਾ, ਸੋਨੂ ਸੂਦ, ਲਾਡੀ ਖੱਟੜਾ, ਰਾਜੀਵ ਗੁਪਤਾ ਪ੍ਰਧਾਨ ਅਗਰਵਾਲ ਸਭਾ, ਧਰਮ ਸਿੰਘ ਚੈਹਿਲ ਪ੍ਰਧਾਨ ਗੁਰਦੁਆਰਾ ਭਗਤ ਨਾਮਦੇਵ, ਅਮਰਜੀਤ ਸਿੰਘ ਟਿਵਾਣਾ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਭਾਦਸੋਂ, ਪ੍ਰਿੰਸੀਪਲ ਮਨਦੀਪ ਗਰੇਵਾਲ, ਧਰਮਿੰਦਰ ਸਿੰਘ ਧੰਨਾ, ਭਾਈ ਕਮਲਦੀਪ ਸਿੰਘ ਪੇਧਨ, ਅਮਰਜੀਤ ਸਿੰਘ ਭਾਦਸੋ ਪ੍ਰਧਾਨ, ਅਮਰੀਕ ਸਿੰਘ ਭੰਗੂ ਨੇ ਵਿਸ਼ੇਸ ਤੌਰ ਸਮਾਗਮ ’ਚ ਹਾਜ਼ਰੀ ਲਗਵਾਈ। ਭਾਈ ਗੁਰਸੇਵਕ ਸਿੰਘ ਨੇ ਸਮਾਗਮ ਦੌਰਾਨ ਪੁੱਜੀਆਂ ਧਾਰਮਿਕ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਅੰਗਰੇਜ ਸਿੰਘ ਸਰਪੰਚ ਚਾਸਵਾਲ, ਭਾਈ ਅਮ੍ਰਿਤਪਾਲ ਸਿੰਘ ਗੋਲਡੀ ਬਾਬਾ, ਭਾਈ ਗੁਰਚਰਨ ਸਿੰਘ ਬਾਬਾ ਜੀ, ਜਸਵੰਤ ਸਿੰਘ ਪ੍ਰਧਾਨ, ਗੁਰਮੇਲ ਸਿੰਘ ਖੱਟੜਾ, ਦਰਸ਼ਨ ਸਿੰਘ ਖਾਲਸਾ, ਗੁਰਦੀਪ ਸਿੰਘ ਦੇਵੇ, ਹਰਜਿੰਦਰ ਸਿੰਘ ਖਾਲਸਾ, ਲਖਵਿੰਦਰ ਸਿੰਘ ਬੰਟੀ, ਸੋਮ ਸਿੰਘ, ਬਲਵੀਰ ਸਿੰਘ ਖੱਟੜਾ, ਲਖਵਿੰਦਰ ਸਿੰਘ ਰੂਪਰਾਏ, ਲਖਵਿੰਦਰ ਸਿੰਘ ਬੰਟੀ, ਰਜਿੰਦਰ ਸਿੰਘ ਗੋਲਡੀ, ਪਵਨ ਕੁਮਾਰ ਨਾਨੋਵਾਲ, ਗੁਰਧਿਆਨ ਸਿੰਘ ਸਕਰਾਲੀ , ਜਤਿੰਦਰ ਸਿੰਘ ਬੌਬੀ, ਸਤਨਾਮ ਸਿੰਘ ਧੀਮਾਨ, ਸੁਖਦੇਵ ਸਿੰਘ ਜੰਡੂ, ਯਾਦਵਿੰਦਰ ਸ਼ਰਮਾ ਮਿੰਟੂ, ਜਰਨੈਲ ਸਿੰਘ ਸਰਪੰਚ ਮਟੋਰੜਾ, ਹਰਪ੍ਰੀਤ ਸਿੰਘ ਪਾਲੀ, ਸਤਗੁਰ ਸਿੰਘ, ਤੇਜਿੰਦਰ ਖੱਟੜਾ, ਗੁਰਮੁੱਖ ਸਿੰਘ ਖੱਟੜਾ, ਸੁਖਵਿੰਦਰ ਸਿੰਘ ਗੁੱਡੂ, ਹਰਦੀਪ ਸਿੰਘ, ਦਵਿੰਦਰ ਸਿੰਘ ਕਾਕਾ, ਸੁਖਦੇਵ ਸਿੰਘ ਡਕੌਂਦਾ, ਦੀਦਾਰ ਸਿੰਘ ਥਾਣੇਦਾਰ, ਗੁਰਲਾਲ ਸਿੰਘ ਪੰਚ, ਅਕਾਲਜੋਤ ਸਿੰਘ, ਜਤਿੰਦਰ ਸਿੰਘ ਬੱਬੂ, ਤੇਜਿੰਦਰ ਸਿੰਘ, ਨੀਟਾ ਖੱਟੜਾ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ। ਸਮਾਗਮ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤਿਆ।