24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਯੂਨਾਇਟਡ ਸਿੱਖ ਸਟੂਡੈਂਟਸ ਫੈਡਰੇਸ਼ਨ ਵਲੋਂ ਪੰਜਾਬੀ ਯੂਨੀਵਰਸਿਟੀ ਦੇ ਗੇਟ ਬੰਦ ਕਰ ਕੇ ਦਿੱਤਾ ਧਰਨਾ

ਪਟਿਆਲਾ, 24 ਅਗਸਤ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਫ਼ੀਸਾਂ ਵਾਧੇ ਦੇ ਰੋਸ ਵਜੋਂ ਯੂਨਾਇਟਡ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਪੰਜਾਬੀ ਯੂਨੀਵਰਸਿਟੀ ਦਾ ਮੁੱਖ ਗੇਟ ਸਵੇਰ ਸਾਰ ਹੀ ਬੰਦ ਕਰਕੇ ਧਰਨਾ ਦਿੱਤਾ, ਜਿਸ ਕਰਕੇ ਯੂਨੀਵਰਸਿਟੀ ਬੰਦ ਰਹੀ ਅਤੇ ਬਾਹਰੋਂ ਕੰਮ ਆਏ ਵਿਦਿਆਰਥੀਆਂ ਤੇ ਮਾਪਿਆਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਅਤੇ ਕਿਸਾਨ ਯੂਨੀਅਨ ਬੀ.

Ad Position 21
No active advertisement
ਅਜੀਤ ਡੈਸਕ 25-08-2026
ਪਟਿਆਲਾ, 24 ਅਗਸਤ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਫ਼ੀਸਾਂ ਵਾਧੇ ਦੇ ਰੋਸ ਵਜੋਂ ਯੂਨਾਇਟਡ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਪੰਜਾਬੀ ਯੂਨੀਵਰਸਿਟੀ ਦਾ ਮੁੱਖ ਗੇਟ ਸਵੇਰ ਸਾਰ ਹੀ ਬੰਦ ਕਰਕੇ ਧਰਨਾ ਦਿੱਤਾ, ਜਿਸ ਕਰਕੇ ਯੂਨੀਵਰਸਿਟੀ ਬੰਦ ਰਹੀ ਅਤੇ ਬਾਹਰੋਂ ਕੰਮ ਆਏ ਵਿਦਿਆਰਥੀਆਂ ਤੇ ਮਾਪਿਆਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਅਤੇ ਕਿਸਾਨ ਯੂਨੀਅਨ ਬੀ. ਕੇ. ਯੂ. ਇਕਾਈ ਸਿੱਧੂਪੁਰ ਦੇ ਨੌਜਵਾਨ ਆਗੂਆਂ ਨੇ ਸ਼ਮੂਲੀਅਤ ਕੀਤੀ। ਕੌਮੀ ਮੀਤ ਪ੍ਰਧਾਨ ਯੂ. ਐਸ. ਐਸ. ਐਫ. ਨਿਰਮਲਜੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਯੂਨੀਵਰਸਿਟੀ ਪ੍ਰਸ਼ਾਸਨ ਨੇ ਫ਼ੀਸਾਂ ਵਧਾਉਣ ਸਮੇਂ ਕਿਸੇ ਵਿਦਿਆਰਥੀ ਆਗੂ ਨਾਲ ਕੋਈ ਗੱਲਬਾਤ ਨਹੀਂ ਕੀਤੀ, ਜਿਸ ਦੇ ਨਤੀਜੇ ਵਜੋਂ 17 ਜੁਲਾਈ 2026 ਨੂੰ ਰੱਖੀ ਮੀਟਿੰਗ ਬੇਸਿੱਟਾ ਰਹੀ ਸੀ। ਉਨ੍ਹਾਂ ਕਿਹਾ ਕਿ ਅੱਜ ਮੇਨ ਗੇਟ ਬੰਦ ਕੀਤੇ ਜਾਣ ਦੌਰਾਨ ਦੋ ਵਾਰ ਯੂਨੀਵਰਸਿਟੀ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਅਤੇ ਇਸ ਮੀਟਿੰਗ ਦੌਰਾਨ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਫ਼ੀਸਾਂ ਦਾ ਕੁੱਲ ਵਾਧਾ ਵਾਪਸ ਲੈਣ ਲਈ ਕਿਹਾ ਗਿਆ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਅਜਿਹਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਯੂਨੀਵਰਸਿਟੀ ਦੇ ਕਰਜ਼ੇ ਦਾ ਭਾਰ ਖਤਮ ਕਰੇ ਅਤੇ ਯੂਨੀਵਰਸਿਟੀ ਨੂੰ ਕਰਜ਼ਾ ਮੁਕਤ ਕਰੇ। ਇਸ ਦੌਰਾਨ ਮਨਦੀਪ ਸਿੰਘ ਪ੍ਰਧਾਨ ਕੈਂਪਸ ਨੇ ਕਿਹਾ ਕਿ ਜਦੋਂ ਤੱਕ ਫ਼ੀਸਾਂ ਵਿਚ ਮੁਕੰਮਲ ਵਾਧਾ ਵਾਪਸ ਕੀਤਾ ਜਾਵੇ ਤਾਂ ਜੋ ਆਰਥਿਕ ਪੱਖੋਂ ਕਮਜ਼ੋਰ ਵਿਦਿਆਰਥੀ ਮਿਆਰੀ ਸਿੱਖਿਆ ਹਾਸਿਲ ਕਰ ਸਕੇ। ਬੀ. ਕੇ. ਯੂ. ਯੂਥ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਯੂਨੀਵਰਸਿਟੀ ਦੀ ਆਰਥਿਕ ਤੰਗੀ ਨੂੰ ਦੂਰ ਕਰਨਾ ਚਾਹੀਦਾ ਹੈ। ਰਜਿੰਦਰ ਸਿੰਘ ਵਿਰਕ ਹਲਕਾ ਸਨੌਰ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਸਰਕਾਰ ਵਾਅਦੇ ਮੁਤਾਬਕ ਯੂਨੀਵਰਸਿਟੀ ਦਾ ਸਾਰਾ ਕਰਜ਼ਾ ਮੁਆਫ਼ ਕਰੇ। ਅਮਰਿੰਦਰ ਸਿੰਘ ਢਿੱਲੋਂ ਵੈਲਫੇਅਰ ਸੇਵਾ ਦਲ ਨੇ ਕਿਹਾ ਕਿ ਯੂਨੀਵਰਸਿਟੀ ਵਿੱਤੀ ਬੋਝ ਨੂੰ ਖ਼ਤਮ ਕਰੇ।ਇਸ ਸਮੇਂ ਗੁਰਪ੍ਰੀਤ ਸਿੰਘ ਨੇ ਚੇਤਾਵਨੀ ਦਿੰਦੇ ਕਿਹਾ ਕਿ ਆਉਂਦੇ ਸੋਮਵਾਰ ਤੱਕ ਯੂਨੀਵਰਸਿਟੀ ਪ੍ਰਸ਼ਾਸਨ ਵਾਧਾ ਵਾਪਸ ਕਰੇ ਨਹੀਂ ਤਾਂ ਪੰਜਾਬ ਪੱਧਰ ਤੱਕ ਜਥੇਬੰਦੀਆਂ ਨੂੰ ਲਾਮਬੰਦ ਕਰਕੇ ਅਤੇ ਵਿਦਿਆਰਥੀ ਇਕੱਠੇ ਕਰਕੇ ਵੱਡਾ ਸੰਘਰਸ਼ ਕੀਤਾ ਜਾਵੇਗਾ। ਜਥੇਬੰਦੀ ਵਲੋਂ ਅਗਲੇ ਸੋਮਵਾਰ ਤੱਕ ਫ਼ੀਸਾਂ ਦਾ ਵਾਧਾ ਵਾਪਸ ਲੈਣ ਦੀ ਚੇਤਾਵਨੀ ਦੇਣ ਤੋਂ ਬਾਅਦ ਦੇਰ ਸ਼ਾਮ ਯੂਨੀਵਰਸਿਟੀ ਦੇ ਗੇਟ ਖੋਲੇ ਗਏ।
Ad Position 22
No active advertisement
ਪਿਛਲੀ ਖ਼ਬਰ ਤੇਜਿੰਦਰਪਾਲ ਸਿੰਘ ਸੰਧੂ ਨੇ ਸੁਖਬੀਰ ਦਾ ਹਾਲ-ਚਾਲ ਜਾਣਿਆ ਅਗਲੀ ਖ਼ਬਰ ਸਨੌਰ ’ਚ ਬੇਕਰੀ ਦੀ ਦੁਕਾਨ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ’ਤੇ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ
Ad Position 24