24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਸੁਣਨ ਤੇ ਬੋਲਣ ਤੋਂ ਅਸਮਰਥ ਨਾਬਾਲਗ ਲੜਕੀ ਨਾਲ ਜਬਰਦਸਤੀ ਦੀ ਕੋਸ਼ਿਸ਼-ਇਕ ਕਾਬੂ

ਸਮਾਣਾ, 24 ਅਗਸਤ (ਸਾਹਿਬ ਸਿੰਘ)-ਥਾਣਾ ਸ਼ਹਿਰੀ ਸਮਾਣਾ ਦੀ ਪੁਲਿਸ ਨੇ ਇਕ ਔਰਤ ਦੀ ਸ਼ਿਕਾਇਤ ’ਤੇ ਗੁਰਸੇਵਕ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਬਿਆਸ ਕਾਲੋਨੀ ਜਾਖ਼ਲ ਜ਼ਿਲ੍ਹਾ ਫ਼ਤਿਆਬਾਦ (ਹਰਿਆਣਾ) ਪੋਕਸੋ ਤੇ ਭਾਰਤੀ ਨਿਆਂ ਸੰਹਿਤਾ ਅਧੀਨ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕਥਿਤ ਦੋਸ਼ੀ ਨੂੰ ਪੁਲਿਸ ਵਲੋਂ ਕਾਬੂ ਕਰ ਲਿਆ ਗਿਆ ਦੱਸਿਆ ਜਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 25-08-2026
ਸਮਾਣਾ, 24 ਅਗਸਤ (ਸਾਹਿਬ ਸਿੰਘ)-ਥਾਣਾ ਸ਼ਹਿਰੀ ਸਮਾਣਾ ਦੀ ਪੁਲਿਸ ਨੇ ਇਕ ਔਰਤ ਦੀ ਸ਼ਿਕਾਇਤ ’ਤੇ ਗੁਰਸੇਵਕ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਬਿਆਸ ਕਾਲੋਨੀ ਜਾਖ਼ਲ ਜ਼ਿਲ੍ਹਾ ਫ਼ਤਿਆਬਾਦ (ਹਰਿਆਣਾ) ਪੋਕਸੋ ਤੇ ਭਾਰਤੀ ਨਿਆਂ ਸੰਹਿਤਾ ਅਧੀਨ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕਥਿਤ ਦੋਸ਼ੀ ਨੂੰ ਪੁਲਿਸ ਵਲੋਂ ਕਾਬੂ ਕਰ ਲਿਆ ਗਿਆ ਦੱਸਿਆ ਜਾ ਰਿਹਾ ਹੈ। ਲੜਕੀ ਦੀ ਮਾਂ ਵਲੋਂ ਦਰਜ ਕਰਵਾਈ ਸ਼ਿਕਾਇਤ ਵਿਚ ਬਿਆਨ ਕੀਤਾ ਗਿਆ ਹੈ ਕਿ ਉਸ ਦੀ ਲੜਕੀ ਉਮਰ 16 ਸਾਲ ਜੋ ਬਚਪਨ ਤੋਂ ਹੀ ਸੁਣ ਤੇ ਬੋਲ ਨਹੀਂ ਸਕਦੀ ਅਤੇ ਇਸ਼ਾਰਿਆਂ ਨਾਲ ਹੀ ਗੱਲਬਾਤ ਕਰਦੀ ਹੈ। ਉਸ ਦੇ ਘਰ ਸਾਹਮਣੇ ਜਸਵੀਰ ਸਿੰਘ ਸਾਬਕਾ ਫ਼ੌਜੀ ਵਾਸੀ ਪਿੰਡ ਚੁਤੈਹਰਾ ਦੇ ਮਕਾਨ ਵਿਚ ਉਕਤ ਕਥਿਤ ਦੋਸ਼ੀ ਕਿਰਾਏ ’ਤੇ ਰਹਿੰਦਾ ਹੈ। ਬੀਤੇ ਦਿਨ ਬਾਅਦ ਦੁਪਹਿਰ 2 ਵਜੇ ਉਸ ਦੀ ਲੜਕੀ ਆਪਣੇ ਘਰ ਅੱਗੇ ਇਕੱਲੀ ਖੜ੍ਹੀ ਸੀ ਅਤੇ ਕਥਿਤ ਦੋਸ਼ੀ ਨੇ ਉਸ ਦੀ ਲੜਕੀ ਨੂੰ ਇਕੱਲੀ ਵੇਖ ਕੇ ਆਪਣੇ ਘਰ ਖਿੱਚ ਕੇ ਲੈ ਗਿਆ ਅਤੇ ਗੇਟ ਨੂੰ ਜਿੰਦਰਾ ਲਗਾ ਦਿੱਤਾ। ਉਸ ਦੀ ਗੁਆਂਢਣ ਘਟਨਾ ਨੂੰ ਵੇਖਣ ਉਪਰੰਤ ਹੀ ਉਸ ਨੂੰ ਆਵਾਜ਼ ਮਾਰ ਕੇ ਘਟਨਾ ਬਾਰੇ ਦੱਸਿਆ। ਜਦੋਂ ਉਨ੍ਹਾਂ ਵਲੋਂ ਰੌਲਾ ਪਾਇਆ ਗਿਆ ਤਾਂ ਕਥਿਤ ਦੋਸ਼ੀ ਨੇ ਘਬਰਾ ਕੇ ਉਸ ਦੀ ਲੜਕੀ ਨੂੰ ਆਪਣੇ ਘਰ ਦੇ ਪਿੱਛੇ ਖ਼ਾਲੀ ਪਏ ਪਲਾਟ ਵਿਚ ਘਰ ਦੀ ਛੱਤ ਤੋਂ ਹੇਠਾਂ ਸੁੱਟ ਦਿੱਤਾ, ਜਿਸ ਨਾਲ ਉਸ ਦੀ ਲੜਕੀ ਦੇ ਕਾਫ਼ੀ ਗੁੱਝੀਆਂ ਸੱਟਾਂ ਲੱਗੀਆਂ। ਲੜਕੀ ਨੂੰ ਸਿਵਲ ਹਸਪਤਾਲ ਸਮਾਣਾ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਸਨੌਰ ’ਚ ਬੇਕਰੀ ਦੀ ਦੁਕਾਨ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ’ਤੇ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ 2027 ’ ਚ ਪੰਜਾਬ ਅੰਦਰ ‘ ਕਮਲ ’ ਜ਼ਰੂਰ ਖਿਲੇਗਾ - ਪ੍ਰਨੀਤ ਕੌਰ
Ad Position 24