24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਨਸ਼ੇ ਤੇ ਕੈਂਸਰ ਨੂੰ ਖਤਮ ਕਰਨ ਦੇ ਸਰਕਾਰੀ ਦਾਅਵੇ ਖੋਖਲੇ-ਪ੍ਰੋ. ਕਿਰਪਾਲ ਸਿੰਘ ਬਡੂੰਗਰ

ਪਟਿਆਲਾ, 24 ਅਗਸਤ (ਅ. ਸ.

Ad Position 21
No active advertisement
ਅਜੀਤ ਡੈਸਕ 25-08-2026
ਪਟਿਆਲਾ, 24 ਅਗਸਤ (ਅ. ਸ. ਆਹਲੂਵਾਲੀਆ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਪੰਜਾਬ ਅੰਦਰ ਨਿਤ ਵਧ ਰਹੇ ਕੈਂਸਰ ਤੇ ਨਸ਼ਿਆਂ ਦੇ ਕੇਸਾਂ ’ਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਕੇਵਲ ਥੋਥੀ ਬਿਆਨਬਾਜ਼ੀ ਤੋਂ ਸਵਾਏ ਇਨ੍ਹਾਂ ਪੰਜਾਬ ਘਾਤਕ ਸਮੱਸਿਆਵਾਂ ਦਾ ਹੱਲ ਕਰਨ ਲਈ ਕੋਈ ਠੋਸ ਕਦਮ ਨਹੀਂ ਚੁੱਕ ਰਹੀਆਂ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਵੀ ਕਈ ਵਾਰ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸਰਕਾਰ ਨੂੰ ਇਨ੍ਹਾਂ ਸੰਕਟਮਈ ਵਿਵਸਥਾਵਾਂ ਨੂੰ ਠੱਲ੍ਹ ਪਾਉਣ ਲਈ ਸੰਜੀਦਾ ਤੇ ਠੋਸ ਯਤਨ ਕਰਨ ਲਈ ਕਿਹਾ ਹੈ ਪਰ ਕੋਈ ਯੋਗ ਕਾਰਵਾਈ ਸਾਹਮਣੇ ਨਹੀਂ ਆਈ। ਪ੍ਰੋ. ਬਡੂੰਗਰ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਗੁੰਮਰਾਹਕੁਨ ਬਿਆਨਬਾਜੀ ਨੂੰ ਛੱਡਕੇ ਇਸ ਸੰਬੰਧੀ ਠੋਸ ਕਦਮ ਚੁੱਕੇ।
Ad Position 22
No active advertisement
ਪਿਛਲੀ ਖ਼ਬਰ ਸੁਰਜੀਤ ਸਿੰਘ ਰੱਖੜਾ ਨੇ ਪਿੰਡ ਰਾਜਲਾ ’ਚ ਆਮ ਆਦਮੀ ਕਲੀਨਿਕ ਤੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ ਅਗਲੀ ਖ਼ਬਰ ਯੂਨੀਵਰਸਿਟੀ ਕਾਲਜ ਮੀਰਾਂਪੁਰ ਨੇ 14ਵਾਂ ਸਥਾਪਨਾ ਦਿਵਸ ਮਨਾਇਆ
Ad Position 24