18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਪਟਿਆਲਾ ਜ਼ਿਲ੍ਹਾ ਅੰਡਰ-15 ਲੜਕੀਆਂ ਦੀ ਕ੍ਰਿਕਟ ਟੀਮ ਲਈ ਟਰਾਇਲ 24 ਨੂੰ

ਪਟਿਆਲਾ, 18 ਅਗਸਤ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਪਟਿਆਲਾ ਜ਼ਿਲ੍ਹੇ ਦੀਆਂ ਲੜਕੀਆਂ ਦੀ ਅੰਡਰ-15 ਕ੍ਰਿਕਟ ਟੀਮ ਦੀ ਚੋਣ ਲਈ 24 ਅਗਸਤ ਨੂੰ ਸਵੇਰੇ 9:30 ਵਜੇ ਤੋਂ ਧਰੁਵ ਪਾਂਡਵ ਕ੍ਰਿਕਟ ਸਟੇਡੀਅਮ, ਬਾਰਾਦਰੀ ਗਾਰਡਨ, ਪਟਿਆਲਾ ਵਿਖੇ ਟਰਾਇਲ ਕਰਵਾਏ ਜਾਣਗੇ। ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਪਟਿਆਲਾ ਸਬ-ਕਮੇਟੀ ਦੇ ਚੇਅਰਪਰਸਨ ਸ.

Ad Position 21
No active advertisement
ਅਜੀਤ ਡੈਸਕ 19-08-2026
ਪਟਿਆਲਾ, 18 ਅਗਸਤ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਪਟਿਆਲਾ ਜ਼ਿਲ੍ਹੇ ਦੀਆਂ ਲੜਕੀਆਂ ਦੀ ਅੰਡਰ-15 ਕ੍ਰਿਕਟ ਟੀਮ ਦੀ ਚੋਣ ਲਈ 24 ਅਗਸਤ ਨੂੰ ਸਵੇਰੇ 9:30 ਵਜੇ ਤੋਂ ਧਰੁਵ ਪਾਂਡਵ ਕ੍ਰਿਕਟ ਸਟੇਡੀਅਮ, ਬਾਰਾਦਰੀ ਗਾਰਡਨ, ਪਟਿਆਲਾ ਵਿਖੇ ਟਰਾਇਲ ਕਰਵਾਏ ਜਾਣਗੇ। ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਪਟਿਆਲਾ ਸਬ-ਕਮੇਟੀ ਦੇ ਚੇਅਰਪਰਸਨ ਸ. ਅਮਰਿੰਦਰ ਵੀਰ ਸਿੰਘ ਬਰਸਟ ਨੇ ਦੱਸਿਆ ਕਿ ਚੁਣੀ ਗਈ ਟੀਮ ਸੀਜ਼ਨ 2026-27 ਦੇ ਪੰਜਾਬ ਸਟੇਟ ਇੰਟਰ-ਡਿਸਟ੍ਰਿਕਟ ਅੰਡਰ-15 ਵਨ ਡੇ ਲਿਮਟਿਡ ਓਵਰਜ਼ ਟੂਰਨਾਮੈਂਟ ਵਿੱਚ ਹਿੱਸਾ ਲਵੇਗੀ। ਸਾਰੇ ਖਿਡਾਰੀ, ਜਿਨ੍ਹਾਂ ਦਾ ਜਨਮ (1 ਸਤੰਬਰ 20 11 ਤੋਂ 31 ਅਗਸਤ 2014 ਦੇ ਵਿਚਕਾਰ ਹੋਇਆ ਹੈ) ਜਾਂ ਟੂਰਨਾਮੈਂਟ ਤੋਂ ਇੱਕ ਸਾਲ ਪਹਿਲਾਂ ਤੋਂ ਪਟਿਆਲਾ ਜ਼ਿਲ੍ਹੇ ਦੀ ਹੱਦ ਵਿੱਚ ਰਹਿ ਰਹੇ ਹਨ ਜਾਂ ਪੜ੍ਹ ਰਹੇ ਹਨ, ਟਰਾਇਲਾਂ ਵਿੱਚ ਭਾਗ ਲੈਣ ਦੇ ਯੋਗ ਹਨ। ਖਿਡਾਰੀਆਂ ਨੂੰ ਬੇਨਤੀ ਹੈ ਕਿ ਉਹ ਯੋਗਤਾ ਸਬੰਧੀ ਅਸਲ ਦਸਤਾਵੇਜ਼ ਜਿਵੇਂ ਕਿ ਪਾਸਪੋਰਟ, ਡਿਜੀਟਲ ਜਨਮ ਸਰਟੀਫਿਕੇਟ, ਸਾਲ 2025-26 ਦੀ ਮਾਰਕਸ਼ੀਟ (ਓਪਨ ਸਕੂਲ ਵਾਲੇ ਯੋਗ ਨਹੀਂ ਹਨ), ਮੌਜੂਦਾ ਸੀਜ਼ਨ (2026-27) ਦਾ ਸਕੂਲ ਬੋਨਾਫਾਈਡ ਸਰਟੀਫਿਕੇਟ, ਇੱਕ ਫੋਟੋ ਅਤੇ ਉਪਰੋਕਤ ਸਾਰੇ ਦਸਤਾਵੇਜਾਂ ਦੀਆਂ ਫੋਟੋਕਾਪੀਆਂ ਦਾ ਇੱਕ ਸੈੱਟ ਆਪਣੇ ਨਾਲ ਲੈ ਕੇ ਆਉਣ।
Ad Position 22
No active advertisement
ਪਿਛਲੀ ਖ਼ਬਰ ਬੋਹੜ ਸਾਹਿਬ ਚਾਸਵਾਲ ਵਿਖੇ ਹੋਣ ਵਾਲੇ ਧਾਰਮਿਕ ਸਮਾਗਮ ਸੰਬੰਧੀ ਹੋਈ ਮੀਟਿੰਗ ਅਗਲੀ ਖ਼ਬਰ ਸੈਕੰਡਰੀ ਸਕੂਲ ਦੰਦਰਾਲਾ ਢੀਂਡਸਾ ਵਿਖੇ ਤੀਆਂ ਤੇ ਆਜ਼ਾਦੀ ਦਿਹਾੜਾ ਮਨਾਇਆ
Ad Position 24