18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਦਰੋਣਾਚਾਰੀਆ ਪ੍ਰਮੋਦ ਕੁਮਾਰ ਪੁੱਜੇ ਪਟਿਆਲਾ, ਖਿਡਾਰੀਆਂ ਨਾਲ ਕੀਤੇ ਨੁਕਤੇ ਸਾਂਝੇ

ਪਟਿਆਲਾ, 18 ਅਗਸਤ (ਧਰਮਿੰਦਰ ਸਿੰਘ ਸਿੱਧੂ)-ਆਦਿਤਿਆ ਬੈਡਮਿੰਟਨ ਅਕੈਡਮੀ ’ਚ ਫੈਡਰੇਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਪ੍ਰਮੋਦ ਕੁਮਾਰ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਯੋਗੇਸ਼ ਸ਼ੈਲੀ ਡਾਇਰੈਕਟਰ, ਪੈਰਾ ਐਥਲੀਟ ਡਿਵੈਲਪਮੈਂਟ, ਪੈਰਾਲੰਪਿਕ ਦੀ ਅਗਵਾਈ ’ਚ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਖਿਡਾਰੀਆਂ ਦੀ ਹੌਂਸਲਾ ਅਫਜਾਈ ਕੀਤੀ।

Ad Position 21
No active advertisement
ਅਜੀਤ ਡੈਸਕ 19-08-2026
ਪਟਿਆਲਾ, 18 ਅਗਸਤ (ਧਰਮਿੰਦਰ ਸਿੰਘ ਸਿੱਧੂ)-ਆਦਿਤਿਆ ਬੈਡਮਿੰਟਨ ਅਕੈਡਮੀ ’ਚ ਫੈਡਰੇਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਪ੍ਰਮੋਦ ਕੁਮਾਰ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਯੋਗੇਸ਼ ਸ਼ੈਲੀ ਡਾਇਰੈਕਟਰ, ਪੈਰਾ ਐਥਲੀਟ ਡਿਵੈਲਪਮੈਂਟ, ਪੈਰਾਲੰਪਿਕ ਦੀ ਅਗਵਾਈ ’ਚ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਖਿਡਾਰੀਆਂ ਦੀ ਹੌਂਸਲਾ ਅਫਜਾਈ ਕੀਤੀ। ਇਸ ਮੌਕੇ ਤੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਪ੍ਰਮੋਦ ਕੁਮਾਰ ਨੇ ਕਿਹਾ ਕਿ ਇਸ ਵਾਰ ਕਾਮਨਵੈਲਥ ਖੇਡਾਂ ਵਿਚ ਭਾਰਤੀ ਬਾਕਸਿੰਗ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 10 ਤਗਮੇ ਜਿੱਤੇ ਹਨ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਜੋ ਕਿ ਖਿਡਾਰੀਆਂ ਨੂੰ ਖਾ ਰਿਹਾ ਹੈ ਸੋਸ਼ਲ ਮੀਡੀਆ ਦੀ ਅਸਲ ਵਰਤੋਂ ਨਹੀਂ ਹੋ ਰਹੀ ਸਗੋਂ ਦੁਰਵਰਤੋਂ ਜ਼ਿਆਦਾ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਹਨਾਂ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਹੈ ਕਿ ਉਹ ਵੱਧ ਤੋਂ ਵੱਧ ਖੇਡਾਂ ਵੱਲ ਆਓ ਤਾਂ ਜੋ ਕਿ ਆਪਣਾ ਤੇ ਹੋਰ ਖਿਡਾਰੀਆਂ ਦਾ ਵੀ ਭਵਿੱਖ ਬਣ ਸਕੇ। ਇਸ ਦੇ ਨਾਲ ਹੀ ਉਨ੍ਹਾਂ ਗੱਲ ਕਰਦਿਆਂ ਕਿਹਾ ਕਿ ਜੋ ਨਵੇਂ ਖਿਡਾਰੀ ਪੈਦਾ ਹੋ ਰਹੇ ਹਨ ਉਨ੍ਹਾਂ ਦਾ ਰੁਝਾਨ ਖੇਡਾਂ ਵਿਚ ਘੱਟ ਨਜ਼ਰ ਆ ਰਿਹਾ ਹੈ ਸਗੋਂ ਉਨ੍ਹਾਂ ਨੂੰ ਦਿਲਚਸਪੀ ਖੇਡਾਂ ਵਿਚ ਦਿਖਾਉਣੀ ਚਾਹੀਦੀ ਹੈ ਤਾਂ ਜੋ ਕਿ ਆਉਣ ਵਾਲੇ ਸਮੇਂ ’ਚ ਆਪਣਾ ਚੰਗਾ ਭਵਿੱਖ ਬਣਾ ਸਕਣ। ਇਸ ਮੌਕੇ ਸੱਤ ਨਰਾਇਣ, ਜੇਪੀ ਸਿੰਘ, ਹਰਿੰਦਰ ਸ਼ਰਮਾ, ਸ਼ੁਭਮ ਚੌਧਰੀ, ਯੋਗੇਸ਼ ਸ਼ਰਮਾ, ਪਰਮੋਦ ਕੁਮਾਰ, ਰਣਜੀਤ ਸਿੰਘ, ਰਜਿੰਦਰ ਸਾਹਨੀ, ਪ੍ਰਵੀਨ ਜੈਨ, ਹਰਿੰਦਰ ਸ਼ਰਮਾ, ਸਤਨਾਮ ਸਿੰਘ ਸੱਤਾ ਤੋਂ ਇਲਾਵਾ ਖਿਡਾਰੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐਸ.ਐਸ.ਟੀ. ਨਗਰ ਮੰਦਰ ਵਾਲੀ ਜਗ੍ਹਾ ਵਿਖੇ ਧਾਰਮਿਕ ਸਮਾਗਮ ਅਗਲੀ ਖ਼ਬਰ ਸਬ-ਡਵੀਜ਼ਨ ਪਾਤੜਾਂ ਦੇ ਵੱਖ-ਵੱਖ ਪਿੰਡਾਂ ’ਚ ਸ੍ਰੀ ਗੁਰੂ ਰਵਿਦਾਸ ਦੀ ਵਿਸ਼ੇਸ਼ ਦਸਤਾਵੇਜ਼ੀ ਫਿਲਮ ਦਿਖਾਈ
Ad Position 24