19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਜ਼ੋਨ ਪੱਧਰੀ ਸ਼ਤਰੰਜ ਮੁਕਾਬਲਿਆਂ ’ਚ ਸਕਾਲਰਜ਼ ਸਕੂਲ ਨੇ 10 ਸੋਨ ਤਗਮੇ ਜਿੱਤ ਕੇ ਹਾਸਿਲ ਕੀਤਾ ਪਹਿਲਾ ਸਥਾਨ ਜ਼ਿਲ੍ਹਾ ਪੱਧਰ ਲਈ ਵਿਦਿਆਰਥੀਆਂ ਦੀ ਚੋਣ

ਰਾਜਪੁਰਾ, 18 ਅਗਸਤ (ਜੀ. ਪੀ.

Ad Position 21
No active advertisement
ਅਜੀਤ ਡੈਸਕ 19-08-2026
ਰਾਜਪੁਰਾ, 18 ਅਗਸਤ (ਜੀ.ਪੀ. ਸਿੰਘ)-ਸਥਾਨਕ ਸਕਾਲਰਜ਼ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਅਗਸਤ 2026 ’ਚ ਹੋਏ ਜੋਨ ਪੱਧਰੀ ਸ਼ਤਰੰਜ ਮੁਕਾਬਲਿਆਂ ’ਚ 10 ਤਗਮੇ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਮੁਕਾਬਲਿਆਂ ’ਚ ਜ਼ਿਲ੍ਹੇ ਦੇ ਕਈ ਸਕੂਲਾਂ ਦੀਆਂ ਟੀਮਾਂ ਨੇ ਹਿੱਸਾ ਲਿਆ। ਲੜਕੀਆਂ ਅੰਡਰ-14 ਮੁਕਾਬਲੇ ’ਚ ਭੂਵੀ ਮੁਟਰੇਜ, ਵਨੀਤ ਕੌਰ, ਜਸਨੀਤ ਕੌਰ, ਸੱਚਮਨ, ਮਾਨਵੀ ਨੇ ਇਕ ਇਕ ਸੋਨੇ ਦਾ ਤਗਮਾ ਜਿੱਤ ਕੇ ਪਹਿਲਾਂ ਸਥਾਨ ਹਾਸਲ ਕੀਤਾ। ਲੜਕਿਆਂ ਦੇ ਅੰਡਰ-14 ਮੁਕਾਬਲਿਆਂ ’ਚ ਮੇਸੂਰਆਂਸ਼, ਤਨਮਯ, ਕ੍ਰਿਸ਼ਿਵ, ਅਰਸ਼, ਅਥਰਵ ਨੇ ਇਕ-ਇਕ ਸੋਨ ਤਗਮਾ ਜਿੱਤਿਆ। ਮੁਕਾਬਲਿਆਂ ’ਚ ਸੋਨ ਤਗਮੇ ਜਿੱਤਣ ਵਾਲੇ ਸਾਰੇ ਵਿਦਿਆਰਥੀਆਂ ਦੀ ਚੋਣ ਹੁਣ ਪਟਿਆਲਾ ਵਿਚ ਹੋਣ ਵਾਲੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਹੋ ਗਈ ਹੈ। ਵਿਦਿਆਰਥੀਆਂ ਦੀ ਇਸ ਸੁਨਹਿਰੀ ਜਿੱਤ ਤੇ ਸਕੂਲ ਦੇ ਚੇਅਰਮੈਨ ਤਰਸੇਮ ਜੋਸ਼ੀ, ਡਾਇਰੈਕਟਰ ਸੁਦੇਸ਼ ਜੋਸ਼ੀ ਅਤੇ ਪਿ੍ਰੰਸੀਪਲ ਭਾਰਤੀ ਆਸ਼ੂਤੋਸ਼ ਨੇ ਕਿਹਾ ਕਿ ਇਹ ਵਿਦਿਆਰਥੀ ਸਕੂਲ ਦਾ ਗੌਰਵ ਹਨ। ਇਨ੍ਹਾਂ ਦੀ ਇਹ ਉਪਲਬਧੀ ਬੱਚਿਆ ਅਤੇ ਅਧਿਆਪਕਾਂ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਵਿਜੇਤਾ ਖਿਡਾਰੀਆਂ ਅਤੇ ਕੋਚ ਕਰਮਜੀਤ ਕੌਰ ਨੂੰ ਇਸ ਜਿੱਤ ਲਈ ਵਧਾਈ ਦਿੰਦਿਆਂ ਇਸੇ ਤਰ੍ਹਾਂ ਅੱਗੇ ਵਧਣ ਲਈ ਪ੍ਰੇਰਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਜੇਲ੍ਹਾਂ ’ਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੱਖਾਂ ਸਮੇਤ ਹਵਾਰਾ ਨੂੰ ਦਿੱਤੀ ਜਾਵੇ ਪੈਰੋਲ-ਪ੍ਰੋ. ਬਡੂੰਗਰ ਬੰਦੀ ਸਿ... ਅਗਲੀ ਖ਼ਬਰ ਹਰਦਿਆਲ ਸਿੰਘ ਕੰਬੋਜ ਵਲੋਂ ਮਹਿੰਦਰਗੰਜ ਅਤੇ ਸ਼ਾਮ ਨਗਰ ਏਰੀਏ ’ਚ ਸੀਵਰੇਜ ਦੀ ਸਮੱਸਿਆ ਦਾ ਚੁੱਕਿਆ ਮੁੱਦਾ - ਹਲਕਾ ਵਿਧਾਇਕਾ...
Ad Position 24