15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਸ਼ਹਿਰ ਦੇ ਹਰਮਨ ਨਗਰ ’ਚ ਦੇਹ ਵਪਾਰ ਦੇ ਅੱਡੇ ਤੋਂ ਭੇਦਭਰੀ ਹਾਲਤ ’ਚ ਮਿਲੀ ਨੌਜਵਾਨ ਦੀ ਲਾਸ਼

ਪਾਤੜਾਂ, 14 ਅਗਸਤ (ਜਗਦੀਸ ਸਿੰਘ ਕੰਬੋਜ)-ਦੇਹ ਵਪਾਰ ਦੇ ਦੋਸ਼ਾਂ ’ਚ ਜ਼ੇਲ੍ਹ ’ਚ ਬੰਦ ਇਕ ਔਰਤ ਵਲੋਂ ਚਲਾਏ ਜਾ ਰਹੇ ਅੱਡੇ ’ਤੇ ਸਵੇਰੇ ਤੜਕਸਾਰ ਨੌਜਵਾਨ ਦੀ ਭੇਦਭਰੀ ਹਾਲਤ ਵਿਚ ਹੋਈ ਮੌਤ ਦੇ ਮਾਮਲੇ ਵਿਚ ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਨਸ਼ੀਲੀ ਵਸਤੂ ਦੇ ਕੇ ਕਤਲ ਕੀਤੇ ਜਾਣ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਵਿਚ ਇਕ ਔਰਤ ਸਮੇਤ ਦੋ ਹੋਰ ਵਿਅਕਤੀਆਂ ਨੂੰ ਕਾਬੂ ਕਰ ਲਿਆ ਜਦਕਿ ਇਕ ਦੋਸ਼ੀ ਹਾਲੇ ਫਰਾਰ ਹੈ, ਜਿਸ ਨੂੰ ਪੁਲਿਸ ਨੇ ਜਲਦੀ ਕਾਬੂ ਕਰ ਲੈਂਦਾ ਦਾਅਵਾ ਕੀਤਾ ਹੈ।

Ad Position 21
No active advertisement
ਵਿਰਲਾਪ ਕਰਦੇ ਹੋਏ ਮ੍ਰਿਤਕ ਨੌਜਵਾਨ ਦੇ ਵਾਰਸ ਅਤੇ ਨੌਜਵਾਨ ਠਾਕੁਰਦੀਪ ਸਿੰਘ ਦੀ ਫਾਈਲ ਤਸਵੀਰ। ਅਜੀਤ ਤਸਵੀਰ 15-08-2026
ਪਾਤੜਾਂ, 14 ਅਗਸਤ (ਜਗਦੀਸ ਸਿੰਘ ਕੰਬੋਜ)-ਦੇਹ ਵਪਾਰ ਦੇ ਦੋਸ਼ਾਂ ’ਚ ਜ਼ੇਲ੍ਹ ’ਚ ਬੰਦ ਇਕ ਔਰਤ ਵਲੋਂ ਚਲਾਏ ਜਾ ਰਹੇ ਅੱਡੇ ’ਤੇ ਸਵੇਰੇ ਤੜਕਸਾਰ ਨੌਜਵਾਨ ਦੀ ਭੇਦਭਰੀ ਹਾਲਤ ਵਿਚ ਹੋਈ ਮੌਤ ਦੇ ਮਾਮਲੇ ਵਿਚ ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਨਸ਼ੀਲੀ ਵਸਤੂ ਦੇ ਕੇ ਕਤਲ ਕੀਤੇ ਜਾਣ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਵਿਚ ਇਕ ਔਰਤ ਸਮੇਤ ਦੋ ਹੋਰ ਵਿਅਕਤੀਆਂ ਨੂੰ ਕਾਬੂ ਕਰ ਲਿਆ ਜਦਕਿ ਇਕ ਦੋਸ਼ੀ ਹਾਲੇ ਫਰਾਰ ਹੈ, ਜਿਸ ਨੂੰ ਪੁਲਿਸ ਨੇ ਜਲਦੀ ਕਾਬੂ ਕਰ ਲੈਂਦਾ ਦਾਅਵਾ ਕੀਤਾ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੇ ਪਿਤਾ ਹਰਮਨ ਨਗਰ ਵਾਸੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ 27 ਸਾਲਾ ਪੁੱਤਰ ਠਾਕੁਰਦੀਪ ਸਿੰਘ ਨਸ਼ਿਆਂ ਦਾ ਆਦੀ ਹੋ ਕਿ ਮਾੜੀ ਸੰਗਤ ਵਿਚ ਪੈ ਗਿਆ ਸੀ ਪਰ ਪਿਛਲੇ ਛੇ ਮਹੀਨਿਆਂ ਤੋਂ ਇਲਾਜ ਕਰਾਉਣ ਮਗਰੋਂ ਉਹ ਨਸ਼ਿਆਂ ਦੀ ਗ੍ਰਿਫਤ ਵਿਚੋਂ ਬਾਹਰ ਆ ਗਿਆ ਸੀ। ਵੀਰਵਾਰ ਦੇਰ ਸ਼ਾਮ ਨੂੰ ਯਾਦਵਿੰਦਰ ਸਿੰਘ ਉਰਫ ਪੀਕਾ ਉਸ ਦੇ ਲੜਕੇ ਠਾਕੁਰ ਦੀਪ ਸਿੰਘ ਨੂੰ ਆਪਣੇ ਘਰੇ ਬੁਲਾ ਕੇ ਲੈ ਗਿਆ। ਉਸ ਦਾ ਛੋਟਾ ਲੜਕਾ ਪਵਨਦੀਪ ਸਿੰਘ ਜਦੋਂ ਰਾਤ 10 ਵਜੇ ਦੇ ਕਰੀਬ ਉਸ ਨੂੰ ਬੁਲਾਉਣ ਗਿਆ ਤਾਂ ਉਸ ਸਮੇਂ ਉੱਥੇ ਯਾਦਵਿੰਦਰ ਦੇ ਨਾਲ-ਨਾਲ ਕੁਲਵਿੰਦਰ ਸਿੰਘ ਉਰਫ ਸੋਨੀ, ਬੂਟਾ ਸਿੰਘ ਤੇ ਕਮਲਜੀਤ ਕੌਰ ਮੌਜੂਦ ਸਨ ਪਰ ਉਹ ਘਰ ਨਹੀਂ ਆਇਆ ਤੇ ਸ਼ੁੱਕਰਵਾਰ ਸਵੇਰੇ ਕਰੀਬ ਸੱਤ ਵਜੇ ਪਵਨਦੀਪ ਕੌਰ ਕੁਲਵਿੰਦਰ ਸਿੰਘ ਉਰਫ ਸੋਨੀ ਦਾ ਫੋਨ ਆਇਆ ਕਿ ਤੇਰੇ ਭਰਾ ਠਾਕੁਰ ਦੀਪ ਦੀ ਸਾਡੇ ਘਰ ਮੌਤ ਹੋ ਗਈ ਹੈ। ਜਦੋਂ ਉਨ੍ਹਾਂ ਜਾ ਕੇ ਦੇਖਿਆ ਤਾਂ ਘਰ ਦੇ ਚੁਬਾਰੇ ਵਿਚ ਮੰਜੇ ’ਤੇ ਠਾਕੁਰਦੀਪ ਦੀ ਲਾਸ਼ ਪਈ ਸੀ। ਉਨ੍ਹਾਂ ਸ਼ੱਕ ਪ੍ਰਗਟ ਕੀਤਾ ਕਿ ਉਨ੍ਹਾਂ ਦੇ ਲੜਕੇ ਨੂੰ ਨਸ਼ੀਲੀ ਚੀਜ਼ ਦਿੱਤੀ ਗਈ ਹੈ, ਜਿਸ ਨਾਲ ਉਸ ਦੀ ਮੌਤ ਹੋ ਗਈ। ਮਾਮਲੇ ਸੰਬੰਧੀ ਥਾਣਾ ਮੁਖੀ ਪਾਤੜਾਂ ਇੰਸਪੈਕਟਰ ਗਗਨਦੀਪ ਸਿੰਘ ਨੇ ਕਿਹਾ ਕਿ ਮ੍ਰਿਤਕ ਨੌਜਵਾਨ ਠਾਕੁਰਦੀਪ ਸਿੰਘ (27) ਦੀ ਮੌਤ ਦੇ ਮਾਮਲੇ ਵਿਚ ਉਸ ਦੇ ਪਿਤਾ ਬਲਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਯਾਦਵਿੰਦਰ ਸਿੰਘ ਵਾਸੀ ਬੁਜਰਕ, ਕੁਲਵਿੰਦਰ ਸਿੰਘ ਵਾਸੀ ਦੌਣ ਕਲਾਂ, ਥਾਣਾ ਸਦਰ ਪਟਿਆਲਾ, ਕਮਲਜੀਤ ਕੌਰ ਵਾਸੀ ਬੁਜਰਕ ਥਾਣਾ ਸਮਾਣਾ (ਤਿੰਨੋ ਹਾਲ ਆਬਾਦ ਹਰਮਨ ਨਗਰ ਪਾਤੜਾਂ) ਤੇ ਬੂਟਾ ਸਿੰਘ ਵਾਸੀ ਹਰਮਨ ਨਗਰ ਪਾਤੜਾਂ ਖ਼ਿਲਾਫ਼ ਕਤਲ ਦੇ ਦੋਸ਼ਾਂ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੁਲਵਿੰਦਰ ਸਿੰਘ ਬੂਟਾ ਸਿੰਘ ਤੇ ਕਮਲਜੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ ਯਾਦਵਿੰਦਰ ਸਿੰਘ ਉਰਫ ਪੀਕਾ ਹਾਲੇ ਫਰਾਰ ਹੈ। ਉਹਨਾਂ ਦਾਅਵਾ ਕੀਤਾ ਕਿ ਉਸ ਨੂੰ ਵੀ ਜਲਦੀ ਕਾਬੂ ਕਰ ਲਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਅੰਮ੍ਰਿਤਪਾਲ ਸਿੰਘ ਕਾਲੇਕਾ ਨੇ ਨਗਰ ਕੌਂਸਲ ਪਾਤੜਾਂ ਦਾ ਅਹੁਦਾ ਸੰਭਾਲਿਆ ਅਗਲੀ ਖ਼ਬਰ ਪੂਟਾ ਵਲੋਂ ਅਧਿਆਪਕਾਂ ਦੀਆਂ ਮੰਗਾਂ ਮਨਵਾਉਣ ਲਈ ਲਾਇਆ ਧਰਨਾ
Ad Position 24