ਸਰਕਾਰੀ ਹਾਈ ਸਕੂਲ ਥੂਹੀ ਵਲੋਂ ਰਾਸ਼ਟਰਮੰਡਲ ਖੇਡਾਂ-2026 ਦੀ ਸਿਲਵਰ ਮੈਡਲਿਸਟ ਵੇਟਲਿਫਟਰ ਹਰਜਿੰਦਰ ਕੌਰ ਨੂੰ ਕੀਤਾ ਸਨਮਾਨਿਤ
ਨਾਭਾ, 13 ਅਗਸਤ (ਵਰਿੰਦਰ ਵਰਮਾ)-ਸਕੂਲ ਮੁਖੀ ਮੈਡਮ ਪਰਮਜੀਤ ਕੌਰ ਹੁਰਾਂ ਦੀ ਯੋਗ ਅਗਵਾਈ ਵਿਚ ਸਮੂਹ ਸਟਾਫ ਦੀ ਟੀਮ ਦੇ ਉੱਦਮ ਸਦਕਾ ਸਰਕਾਰੀ ਹਾਈ ਸਕੂਲ ਥੂਹੀ ਵਲੋਂ ਐਸ. ਐਮ.
ਨਾਭਾ, 13 ਅਗਸਤ (ਵਰਿੰਦਰ ਵਰਮਾ)-ਸਕੂਲ ਮੁਖੀ ਮੈਡਮ ਪਰਮਜੀਤ ਕੌਰ ਹੁਰਾਂ ਦੀ ਯੋਗ ਅਗਵਾਈ ਵਿਚ ਸਮੂਹ ਸਟਾਫ ਦੀ ਟੀਮ ਦੇ ਉੱਦਮ ਸਦਕਾ ਸਰਕਾਰੀ ਹਾਈ ਸਕੂਲ ਥੂਹੀ ਵਲੋਂ ਐਸ. ਐਮ. ਸੀ. ਕਮੇਟੀ ਦੇ ਚੇਅਰਮੈਨ ਹਰਪ੍ਰੀਤ ਸਿੰਘ ਤੇ ਕਮੇਟੀ ਮੈਂਬਰ, ਪਿੰਡ ਥੂਹੀ ਦੇ ਸਰਪੰਚ ਸ਼ੇਰ ਸਿੰਘ, ਪਿੰਡ ਥੂਹਾ ਦੇ ਸਰਪੰਚ ਸੁਖਜੀਤ ਸਿੰਘ ਤੇ ਸਮੂਹ ਪੰਚਾਇਤ ਮੈਂਬਰਾਂ ਦੇ ਸਹਿਯੋਗ ਨਾਲ ਸਾਂਝੇ ਰੂਪ ਵਿਚ ਗਲਾਸਗੋ ’ਚ ਹੋਈਆਂ ਕਾਮਨਵੈਲਥ ਖੇਡਾਂ-2026 ਦੇ ਵੇਟਲਿਫਟਿੰਗ ਮੁਕਾਬਲਿਆਂ ’ਚ ਚਾਂਦੀ ਤਗਮਾ ਜੇਤੂ “ਹਰਜਿੰਦਰ ਕੌਰ” ਵਾਸੀ ਪਿੰਡ ਮੈਹਸ ਨੂੰ ਪਰਿਵਾਰ ਸਮੇਤ ਸਨਮਾਨਿਤ ਕੀਤਾ। ਇਸ ਮੌਕੇ ਸਕੂਲ ਮੁਖੀ ਮੈਡਮ ਪਰਮਜੀਤ ਕੌਰ ਨੇ ਕਿਹਾ ਕਿ ਅੱਜ ਦਾ ਦਿਨ ਸਾਡੇ ਲਈ ਬਹੁਤ ਖੁਸ਼ੀ ਦਾ ਹੈ ਕਿਉਂਕਿ ਹਰਜਿੰਦਰ ਕੌਰ ਨੇ ਜਿਥੇ ਸਾਡੇ ਸਕੂਲ ਦਾ ਮਾਣ ਵਧਾਇਆ ਹੈ ਉਥੇ ਹੀ ਆਪਣੇ ਪਿੰਡ ਮੈਹਸ, ਸਾਰੇ ਇਲਾਕੇ ਤੇ ਪੰਜਾਬ ਦਾ ਅੰਤਰਰਾਸ਼ਟਰੀ ਪੱਧਰ ’ਤੇ ਨਾਂਅ ਚਮਕਾਇਆ ਹੈ ਜੋ ਵਿਦਿਆਰਥੀਆਂ ਲਈ ਵੀ ਪ੍ਰੇਰਨਾ ਸਰੋਤ ਹੈ, ਜਿਸ ਨੂੰ ਵਿਦਿਆਰਥੀਆਂ ਆਪਣਾ ਰੋਲ ਮਾਡਲ ਬਣਾ ਕੇ ਆਪਣੀ ਮੰਜ਼ਿਲ ਹਾਸਿਲ ਕਰਨ ਵੱਲ ਵਧਣਗੇ। ਇਸ ਮੌਕੇ ਸਟੇਜ ਤੋਂ ਸੰਬੋਧਨ ਕਰਦੇ ਹੋਏ ਡਾ. ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਇਕ ਆਮ ਤੇ ਸਧਾਰਨ ਕਿਸਾਨੀ ਪਰਿਵਾਰ ਵਿਚ ਉੱਠ ਕੇ ਇਸ ਮੁਕਾਮ ’ਤੇ ਪਹੁੰਚਣਾ ਬਹੁਤ ਵੱਡੀ ਗੱਲ ਹੈ। ਸਨਮਾਨ ਸਮਾਰੋਹ ਨੂੰ ਸੰਬੋਧਿਤ ਹੁੰਦਿਆਂ ਸਿਲਵਰ ਮੈਡਲਿਸਟ ਹਰਜਿੰਦਰ ਕੌਰ ਨੇ ਸਭ ਤੋਂ ਪਹਿਲਾਂ ਸਕੂਲ ਮੁਖੀ ਤੇ ਸਟਾਫ ਦਾ ਧੰਨਵਾਦ ਕੀਤਾ ਕਿ ਮੈਨੂੰ ਆਪਣੇ ਸਕੂਲ ਵਿਚ ਆ ਕੇ ਬਹੁਤ ਖੁਸ਼ੀ ਹੋਈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੁਨੇਹਾ ਦਿੱਤਾ ਕਿ ਜੇ ਤੁਸੀ ਡਟ ਕੇ ਲਗਨ ਨਾਲ ਮਿਹਨਤ ਕਰਦੇ ਹੋ ਤਾਂ ਮੰਜ਼ਿਲ ਦੂਰ ਨਹੀਂ ਤੇ ਜੋ ਤੁਸੀਂ ਸੁਪਨੇ ਦੇਖਦੇ ਹੋ ਉਹ ਜਰੂਰ ਪੂਰੇ ਹੋਣਗੇ ਤੇ ਅੱਜ ਦੇ ਸਮੇਂ ਲੜਕੀਆਂ ਕਿਸੇ ਨਾਲੋ ਘੱਟ ਨਹੀਂ ਹਨ, ਹਰ ਖੇਤਰ ਵਿਚ ਬੁਲੰਦੀਆਂ ਛੂਹ ਰਹੀਆਂ ਹਨ। ਪਿੰਡ ਥੂਹੀ ਤੋਂ ਦਲਬੀਰ ਸਿੰਘ ਤੇ ਪਰਮਜੀਤ ਸਿੰਘ ਨੇ ਕਿਹਾ ਕਿ ਇਸ ਧੀ ਨੇ ਇਕ ਫਿਰ ਪੰਜਾਬ ਦਾ ਸਿਰ ਮਾਣ ਨਾਲ ਉੱਚਾ ਚੁੱਕਿਆ ਹੈ। ਇਸ ਮੌਕੇ ਸਕੂਲ ਮਾਸਟਰ ਸਟਾਫ ਰਮੇਸ਼ ਚੰਦ,ਬਲਜੀਤ ਸਿੰਘ, ਗੁਰਪ੍ਰੀਤ ਸਿੰਘ ਸੰਧੂ, ਲਖਵੀਰ ਸਿੰਘ, ਕਲਰਕ ਸੁਖਦੀਪ ਸਿੰਘ, ਮੈਡਮ ਮਧੂ ਚੋਪੜਾ, ਨੀਰਜ, ਚੰਚਲ ਰਾਣੀ, ਸੁਮਨ ਰਾਣੀ, ਨੀਤੂ ਮੇਨਰੋ, ਪੂਜਾ ਰਾਣੀ, ਸ਼ਸ਼ੀ ਬਾਲਾ, ਬਰਿੰਦਰਜੀਤ ਕੌਰ, ਰਣਬੀਰ ਕੌਰ ਅਤੇ ਅੰਮ੍ਰਿਤਪਾਲ ਕੌਰ ਤੋਂ ਇਲਾਵਾ ਪਿੰਡ ਦੇ ਪਤਵੰਤੇ ਕਰਮ ਸਿੰਘ, ਦਲਬੀਰ ਸਿੰਘ, ਪਰਮਜੀਤ ਸਿੰਘ, ਮਾਸਟਰ ਭਰਪੂਰ ਸਿੰਘ, ਅਮਰੀਕ ਸਿੰਘ, ਸਰਬਜੀਤ ਸਿੰਘ, ਕੁਲਦੀਪ ਸਿੰਘ, ਹਰਵਿੰਦਰ ਸਿੰਘ, ਹਰਜਿੰਦਰ ਸਿੰਘ, ਜਤਿੰਦਰ ਸਿੰਘ, ਗੁਰਦੀਪ ਸਿੰਘ ਹਾਜ਼ਰ ਸਨ।