ਭਾਰਤ ਵਿਕਾਸ ਪ੍ਰੀਸ਼ਦ ਚੈਰੀਟੇਬਲ ਮੈਡੀਕੇਅਰ ਟਰੱਸਟ ਨੇ ਤੀਜ ਤਿਉਹਾਰ ਮਨਾਇਆ
ਮੰਡੀ ਗੋਬਿੰਦਗੜ੍ਹ, 9 ਅਗਸਤ (ਇਕਬਾਲਦੀਪ ਸੰਧੂ)-ਭਾਰਤ ਵਿਕਾਸ ਪ੍ਰੀਸ਼ਦ ਚੈਰੀਟੇਬਲ ਮੈਡੀਕੇਅਰ ਟਰੱਸਟ ਨੇ ਤੀਜ ਤਿਉਹਾਰ ਮਨਾਇਆ। ਸਮਾਗਮ ਦੀ ਪ੍ਰਧਾਨਗੀ ਸਿਲਾਈ-ਕਢਾਈ ਕੇਂਦਰ ਦੇ ਇੰਚਾਰਜ ਰੰਜਨਾ ਕੌਸ਼ਲ ਨੇ ਕੀਤੀ ਤੇ ਸਿਲਾਈ ਕੇਂਦਰ ਦੀਆਂ ਕੁੜੀਆਂ ਨੇ ਵੀ ਵੱਡੀ ਗਿਣਤੀ ਵਿਚ ਹਿੱਸਾ ਲਿਆ।
ਮੰਡੀ ਗੋਬਿੰਦਗੜ੍ਹ, 9 ਅਗਸਤ (ਇਕਬਾਲਦੀਪ ਸੰਧੂ)-ਭਾਰਤ ਵਿਕਾਸ ਪ੍ਰੀਸ਼ਦ ਚੈਰੀਟੇਬਲ ਮੈਡੀਕੇਅਰ ਟਰੱਸਟ ਨੇ ਤੀਜ ਤਿਉਹਾਰ ਮਨਾਇਆ। ਸਮਾਗਮ ਦੀ ਪ੍ਰਧਾਨਗੀ ਸਿਲਾਈ-ਕਢਾਈ ਕੇਂਦਰ ਦੇ ਇੰਚਾਰਜ ਰੰਜਨਾ ਕੌਸ਼ਲ ਨੇ ਕੀਤੀ ਤੇ ਸਿਲਾਈ ਕੇਂਦਰ ਦੀਆਂ ਕੁੜੀਆਂ ਨੇ ਵੀ ਵੱਡੀ ਗਿਣਤੀ ਵਿਚ ਹਿੱਸਾ ਲਿਆ। ਇਸ ਮੌਕੇ ਉਨ੍ਹਾਂ ਨੇ ਮਹਿੰਦੀ ਮੁਕਾਬਲੇ, ਲੋਕ ਗੀਤਾਂ ’ਤੇ ਲੋਕ ਨਾਚ ਅਤੇ ਗਿੱਧੇ ਨਾਲ ਮਨੋਰੰਜਨ ਕੀਤਾ। ਉਨ੍ਹਾਂ ਦੱਸਿਆ ਕਿ ਤੀਜ ਮਨਾਉਣ ਨਾਲ ਸਾਡੀ ਸੰਸਕ੍ਰਿਤੀ, ਪ੍ਰੰਪਰਾਵਾਂ ਤੇ ਸਭਿਅਤਾ ਦੀਆਂ ਯਾਦਾਂ ਵਾਪਸ ਆਉਂਦੀਆਂ ਹਨ। ਹਰਿਆਲੀ ਤੀਜ ’ਤੇ ਸਾਰੇ ਭਾਗੀਦਾਰਾਂ ਨੂੰ ਸਨਮਾਨਿਤ ਵੀ ਕੀਤਾ।