ਸਮਾਣਾ ਤੋਂ ਸ੍ਰੀ ਨੈਣਾ ਦੇਵੀ ਪੈਦਲ ਯਾਤਰਾ ਦਲ ਵਲੋਂ 38ਵੀਂ ਪੈਦਲ ਯਾਤਰਾ ਰਵਾਨਾ
ਰਾਤ ਦੇ ਮਹਾਂਮਾਈ ਗੁਣਗਾਇਨ ’ਚ ਰਾਜਿੰਦਰ ਸਿੰਘ ਸਣੇ ਪ੍ਰਮੁੱਖ ਹਸਤੀਆਂ ਵਲੋਂ ਸ਼ਿਰਕਤ
ਸਮਾਣਾ, 8 ਅਗਸਤ (ਸਾਹਿਬ ਸਿੰਘ)-ਸ੍ਰੀ ਨੈਣਾ ਦੇਵੀ ਪੈਦਲ ਯਾਤਰਾ ਦਲ ਵਲੋਂ ਸਨਿਚਰਵਾਰ ਦੇ ਪਹਿਲੇ ਪਹਿਰ ਸੰਸਥਾ ਦੇ ਪ੍ਰਧਾਨ ਵਿਜੇ ਮਿੱਤਲ ਬੰਟੀ ਦੀ ਅਗਵਾਈ ’ਚ 170 ਬੰਦਿਆਂ ਦਾ ਦਲ ਸ੍ਰੀ ਨੈਣਾ ਦੇਵੀ ਦੇ ਦਰਸ਼ਨਾਂ ਲਈ ਰਵਾਨਾ ਹੋਇਆ। ਚਾਰ ਦਿਨਾਂ ਵਿਚ ਪਹੁੰਚਣ ਵਾਲੀ ਇਹ ਦਲ ਦੀ 38ਵੀਂ ਯਾਤਰਾ ਹੈ।
ਸਮਾਣਾ, 8 ਅਗਸਤ (ਸਾਹਿਬ ਸਿੰਘ)-ਸ੍ਰੀ ਨੈਣਾ ਦੇਵੀ ਪੈਦਲ ਯਾਤਰਾ ਦਲ ਵਲੋਂ ਸਨਿਚਰਵਾਰ ਦੇ ਪਹਿਲੇ ਪਹਿਰ ਸੰਸਥਾ ਦੇ ਪ੍ਰਧਾਨ ਵਿਜੇ ਮਿੱਤਲ ਬੰਟੀ ਦੀ ਅਗਵਾਈ ’ਚ 170 ਬੰਦਿਆਂ ਦਾ ਦਲ ਸ੍ਰੀ ਨੈਣਾ ਦੇਵੀ ਦੇ ਦਰਸ਼ਨਾਂ ਲਈ ਰਵਾਨਾ ਹੋਇਆ। ਚਾਰ ਦਿਨਾਂ ਵਿਚ ਪਹੁੰਚਣ ਵਾਲੀ ਇਹ ਦਲ ਦੀ 38ਵੀਂ ਯਾਤਰਾ ਹੈ। ਬੀਤੀ ਰਾਤ ਮਾਤਾ ਨੈਣਾ ਆਰੀਆ ਧਰਮਸ਼ਾਲਾ ਵਿਚ ਮਹਾਂਮਾਈ ਦਾ ਵਿਸ਼ਾਲ ਗੁਣਗਾਇਨ ਸਮਾਗਮ ਕੀਤਾ। ਜਿਸ ਵਿਚ ਸਮਾਣਾ ਦੇ ਸਾਬਕਾ ਵਿਧਾਇਕ ਰਾਜਿੰਦਰ ਸਿੰਘ ਅਕਾਲੀ ਦਲ ਦੇ ਹਲਕਾ ਮੁਖੀ ਜਗਮੀਤ ਸਿੰਘ ਹਰਿਆਊ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਬੀਬਾ ਗੁਰਸ਼ਰਨ ਕੌਰ ਰੰਧਾਵਾ, ਕਾਂਗਰਸ ਕਿਸਾਨ ਸੈੱਲ ਦੇ ਸੰਯੋਜਕ ਰਛਪਾਲ ਸਿੰਘ ਜੌੜਾਮਾਜਰਾ, ਕਾਂਗਰਸ ਆਗੂ ਸੰਦੀਪ ਸਿੰਗਲਾ, ਲਾਈਨਜ਼ ਕਲੱਬ ਸਮਾਣਾ ਰੌਇਲ ਦੇ ਪ੍ਰਧਾਨ ਜੀਵਨ ਗਰਗ, ਉਦਯੋਗਪਤੀ ਰਮੇਸ਼ ਗਰਗ, ਨਗਰ ਕੌਂਸਲ ਦੇ ਪ੍ਰਧਾਨ ਕਪੂਰ ਚੰਦ ਬਾਂਸਲ, ਠੇਕੇਦਾਰ ਪ੍ਰਮੋਦ ਸਿੰਗਲਾ, ਟੋਨੀ ਆਲਮਪੁਰ, ਡਾਕਟਰ ਧਰਮਪਾਲ ਗਰਗ, ਸਾਬਕਾ ਪ੍ਰਧਾਨ ਯਸ਼ਪਾਲ ਸਿੰਗਲਾ, ਕਿੱਟੀ ਗਰਗ, ਸਚਿਨ ਕੰਬੋਜ, ਨਗਰ ਕੌਂਸਲ ਦੇ ਸੀਨੀਅਰ ਮੈਂਬਰ ਹਰਪ੍ਰੀਤ ਸਿੰਘ ਕੂਕਾ, ਦੀਪੂ ਬਾਲੀ, ਅਕਾਲੀ ਆਗੂ ਗੋਪਾਲ ਸ਼ਰਮਾ, ਹਰਸ਼ ਵਿਰਕ, ਹੀਰਾ ਜੈਨ ਸਮੇਤ ਸ਼ਹਿਰ ਦੀਆਂ ਪ੍ਰਮੁੱਖ ਹਸਤੀਆਂ ਨੇ ਸ਼ਿਰਕਤ ਕੀਤੀ। ਸਮਾਗਮ ਵਿਚ ਪਹੁੰਚੇ ਮਹਿਮਾਨਾਂ ਦਾ ਸਨਮਾਨ ਪ੍ਰਧਾਨ ਵਿਜੇ ਮਿੱਤਲ ਬੰਟੀ, ਪ੍ਰੈੱਸ ਸਕੱਤਰ ਵਿਜੇ ਗਰਗ, ਨਿਸ਼ਾਂਤ ਸਿੰਗਲਾ, ਸੰਜੀਵ ਸੰਜੂ, ਰਜਿੰਦਰ ਕੁਮਾਰ, ਟੀਨੂ ਜੈਨ, ਹੇਮੰਤ ਮੰਨ ਤੇ ਗਗਨਦੀਪ ਸਿੰਘ ਨਾਗੀ ਨੇ ਸਨਮਾਨ ਕੀਤਾ। ਦਲ ਵਲੋਂ ਜਰਨਲਿਸਟ ਪ੍ਰੈੱਸ ਕਲੱਬ ਦੇ ਪ੍ਰਧਾਨ ਪ੍ਰੀਤਮ ਸਿੰਘ ਨਾਗੀ, ਦਵਿੰਦਰ ਸਿੰਘ ਭੱਟੀ ਸਮੇਤ ਇਕ ਦਰਜਨ ਪੱਤਰਕਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਬੀਨੂੰ ਕਾਕੂ ਤੇ ਪਾਰਟੀ ਨੇ ਮਹਾਮਾਈ ਦਾ ਗਾਇਨ ਕੀਤਾ। ਸਾਬਕਾ ਵਿਧਾਇਕ ਰਾਜਿੰਦਰ ਸਿੰਘ ਨੇ ਦਲ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦੇਵੀ-ਦੇਵਤੇ ਪੂਜਣਯੋਗ ਹਨ, ਜਿਨ੍ਹਾਂ ਨੇ ਮਨੁੱਖਤਾ ਨੂੰ ਸਾਰਥਿਕ ਜ਼ਿੰਦਗੀ ਦਾ ਰਾਹ ਵਿਖਾਇਆ ਹੈ।