09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਦੀ ਪਟਿਆਲਾ ਵੈਲਫੇਅਰ ਸੁਸਾਇਟੀ ਨੇ ਪ੍ਰਸ਼ਾਦ ਦੇ ਰੂਪ ’ਚ ਵੰਡੇ ਬੂਟੇ ਵਾਤਾਵਰਨ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਉਪਰਾਲੇ ਕਰਨ ਦੀ ਲੋੜ-ਸੰਤ ਰਾਜੇਸ਼ਵਰਨੰਦ, ਖੱਟੜਾ

ਭਾਦਸੋਂ, 8 ਅਗਸਤ (ਗੁਰਬਖਸ ਸਿੰਘ ਵੜੈਚ)-ਸੰਤ ਬਾਬਾ ਈਸਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਜਨਮ ਦਿਹਾੜੇ ਮੌਕੇ ਦਿ ਪਟਿਆਲਾ ਵੈਲਫੇਅਰ ਸੁਸਾਇਟੀ ਵਲੋਂ ਚੇਅਰਮੈਨ ਤੇ ਭਾਜਪਾ ਹਲਕਾ ਪਟਿਆਲਾ ਦਿਹਾਤੀ ਦੇ ਆਗੂ ਐਡਵੋਕੇਟ ਸਤਬੀਰ ਸਿੰਘ ਖੱਟੜਾ ਦੀ ਅਗਵਾਈ ’ਚ ਸੰਗਤ ਨੂੰ ਪ੍ਰਸ਼ਾਦ ਦੇ ਰੂਪ ਵਿਚ ਬੂਟੇ ਵੰਡੇ ਗਏ। ਇਸ ਮੌਕੇ ਸੰਤ ਬਾਬਾ ਰਾਜੇਸ਼ਵਰਨੰਦ ਨੇ ਵਿਸ਼ੇਸ ਤੌਰ ’ਤੇ ਸ਼ਿਰਕਤ ਕੀਤੀ।

Ad Position 21
No active advertisement
ਅਜੀਤ ਡੈਸਕ 09-08-2026
ਭਾਦਸੋਂ, 8 ਅਗਸਤ (ਗੁਰਬਖਸ ਸਿੰਘ ਵੜੈਚ)-ਸੰਤ ਬਾਬਾ ਈਸਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਜਨਮ ਦਿਹਾੜੇ ਮੌਕੇ ਦਿ ਪਟਿਆਲਾ ਵੈਲਫੇਅਰ ਸੁਸਾਇਟੀ ਵਲੋਂ ਚੇਅਰਮੈਨ ਤੇ ਭਾਜਪਾ ਹਲਕਾ ਪਟਿਆਲਾ ਦਿਹਾਤੀ ਦੇ ਆਗੂ ਐਡਵੋਕੇਟ ਸਤਬੀਰ ਸਿੰਘ ਖੱਟੜਾ ਦੀ ਅਗਵਾਈ ’ਚ ਸੰਗਤ ਨੂੰ ਪ੍ਰਸ਼ਾਦ ਦੇ ਰੂਪ ਵਿਚ ਬੂਟੇ ਵੰਡੇ ਗਏ। ਇਸ ਮੌਕੇ ਸੰਤ ਬਾਬਾ ਰਾਜੇਸ਼ਵਰਨੰਦ ਨੇ ਵਿਸ਼ੇਸ ਤੌਰ ’ਤੇ ਸ਼ਿਰਕਤ ਕੀਤੀ। ਗੱਲਬਾਤ ਕਰਦੇ ਹੋਏ ਸੰਤ ਰਾਜੇਸ਼ਵਰਨੰਦ ਤੇ ਐਡਵੋਕੇਟ ਸਤਬੀਰ ਸਿੰਘ ਖੱਟੜਾ ਨੇ ਕਿਹਾ ਕਿ ਪ੍ਰਦੂਸ਼ਣ ਦੀ ਸਮੱਸਿਆ ਨੇ ਧਰਤੀ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ ਜੇਕਰ ਅਸੀਂ ਧਰਤੀ ਨੂੰ ਗਲੋਬਲ ਵਾਰਮਿੰਗ ਤੋਂ ਬਚਾਉਣਾ ਹੈ ਤਾਂ ਵੱਧ ਤੋਂ ਵੱਧ ਬੂਟੇ ਲਗਾਉਣ ਦੇ ਉਪਰਾਲੇ ਕਰਨ ਦੀ ਲੋੜ ਹੈ। ਇਸੇ ਮਕਸਦ ਤਹਿਤ ਪਟਿਆਲਾ ਵੈਲ਼ਫੇਅਰ ਵਲੋਂ ਹਰ ਸਾਲ ਤੇ ਸਮੇਂ ਸਮੇਂ ਸਿਰ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਇਸ ਮੌਕੇ ਬਲਵਿੰਦਰ ਸਿੰਘ ਕੰਗ ਪ੍ਰਧਾਨ ਵੈਲਫੇਅਰ ਸੁਸਾਇਟੀ, ਅਮਰੀਕ ਸਿੰਘ ਸਿਉਣਾ, ਗੁਰਬਾਜ ਸਿੰਘ ਖਲੀਫੇਵਾਲ, ਗੁਰਭਜਨ ਸਿੰਘ ਲਚਕਾਣੀ ਮੰਡਲ ਆਲੋਵਾਲ ਪ੍ਰਧਾਨ, ਰਾਜਵਿੰਦਰ ਸਿੰਘ ਬਿੰਦੀ, ਗੁਰੇਤਜ ਸਿੰਘ ਸਿੱਧੂਵਾਲ, ਜਸਵੰਤ ਸਿੰਘ ਪੇਧਨ, ਅਵਤਾਰ ਸਿੰਘ ਇਛੇਵਾਲ, ਸੁਖਚੈਨ ਸਿੰਘ ਧਨੌਰੀ, ਗੁਰਦਾਸ ਸਿੰਘ ਸਿਉਣਾ, ਕੁਲਦੀਪ ਸਿੰਘ ਜੱਸੋਵਾਲ, ਯਾਦਵਿੰਦਰ ਸਿੰਘ ਕਾਠਮੱਠੀ, ਮੋਹਨਦੀਪ ਸਮਲਾ, ਡਾ. ਭੀਲਾ, ਨਰਿੰਦਰ ਸਿੰਘ ਮੰਡੌੜ, ਗੁਰਦੀਪ ਸਿੰਘ ਰੋਮੀ, ਹਰਪ੍ਰੀਤ ਸਿੰਘ ਗਰੇਵਾਲ, ਹਰਜੀਤ ਸਿੰਘ ਚਲੈਲਾ, ਪਰਮਿੰਦਰ ਸਿੰਘ ਕੈਦੂਪੁਰ, ਅਮਰੀਕ ਸਿੰਘ ਲੰਗ, ਬਲਵਿੰਦਰ ਸਿੰਘ ਸਰਪੰਚ ਲੰਗ, ਭਗਵੰਤ ਸਿੰਘ ਅਮਨ ਵਿਹਾਰ, ਭੁਪਿੰਦਰ ਸਿੰਘ ਦੰਦਰਾਲਾ ਖਰੌੜ,ਯੁਵਾਰਜ ਸ਼ਰਮਾ, ਗੁਰਜਿੰਦਰ ਸਿੰਘ ਕਸਿਆਣਾ, ਤਰਸੇਮ ਸਿੰਘ ਕੋਟਲੀ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦੀਪ ਇੰਗਲਿਸ਼ ਮਾਡਲ ਹਾਈ ਸਕੂਲ ਸਨੌਰ ਵਿਖੇ ‘ਮਿਸ਼ਨ ਹਰਿਆਲੀ’ ਮੁਹਿੰਮ ਸਫ਼ਲਤਾਪੂਰਵਕ ਸਮਾਪਤ ਅਗਲੀ ਖ਼ਬਰ ਦੁਰਗਾ ਮੰਦਰ ਭਾਦਸੋਂ ਵਿਖੇ 47ਵੇਂ ਲੰਗਰ ਦੀ ਕੀਤੀ ਸ਼ੂਰੁਆਾਤ
Ad Position 24