28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਫਰਜ਼ੀ ਕਾਪੀ ਰਾਹੀਂ ਗੱਡੀ ਵੇਚਣ ਵਾਲੇ ’ਤੇ ਕੇਸ ਦਰਜ

Ad Position 21
No active advertisement
ਅਜੀਤ ਡੈਸਕ 24-06-2026
ਪਟਿਆਲਾ, 23 ਜੂਨ (ਮਨਦੀਪ ਸਿੰਘ ਖਰੌੜ)-ਕਾਰ ਦੀ ਨਕਲੀ ਕਾਪੀ ਤਿਆਰ ਕਰ ਕੇ ਗੱਡੀ ਵੇਚਣ ਵਾਲੇ ਦੇ ਖ਼ਿਲਾਫ਼ ਥਾਣਾ ਕੋਤਵਾਲੀ ਦੀ ਪੁਲਿਸ ਨੇ ਇਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਸੰਬੰਧੀ ਵਿਨੀਤ ਗਰਗ ਵਾਸੀ ਜ਼ਿਲਾ ਮੁਹਾਲੀ ਨੇ ਥਾਣਾ ਕੋਤਵਾਲੀ ’ਚ ਸ਼ਿਕਾਇਤ ਦਰਜ ਕਰਵਾਈ ਕਿ ਉਹ ਛੋਟੀ ਬਾਰਾਂਦਰੀ ਦੇ ਕਾਰ ਬਾਜ਼ਾਰ ’ਚ ਕਾਰ ਖਰੀਦਣ ਆਇਆ ਸੀ ਜਿਥੇ ਉਸ ਨੂੰ ਮੁਲਜ਼ਮ ਰਾਜ ਕੁਮਾਰ ਮਿਲਿਆ। ਉਹ ਪਹਿਲਾਂ ਹੀ ਉਸ ਦਾ ਜਾਣਕਾਰ ਸੀ। ਜਦੋਂ ਉਸ ਨੇ 7 ਲੱਖ 25 ਹਜ਼ਾਰ ਰੁਪਏ ਦੇ ਕੇ ਬਲੈਨੋ ਕਾਰ ਖਰੀਦ ਕਰ ਲਈ ਤਾਂ ਬਾਅਦ ’ਚ ਉਸ ਨੂੰ ਪਤਾ ਲੱਗਾ ਕਿ ਉਹ ਕਾਰ ਕਿਸੇ ਅਰੁਣ ਕੁਮਾਰ ਦੇ ਨਾਂਅ ’ਤੇ ਹੈ। ਇਸ ਮਾਮਲੇ ’ਚ ਮੁਲਜ਼ਮ ਨੇ ਉਸ ਨੂੰ ਨਕਲੀ ਕਾਪੀ ਤਿਆਰ ਕਰ ਕੇ ਗੱਡੀ ਵੇਚ ਦਿੱਤੀ। ਇਸ ਮਾਮਲੇ ਦੀ ਪੜਤਾਲ ਕਰਨ ਤੋਂ ਬਾਅਦ ਪੁਲਿਸ ਨੇ ਰਾਜ ਕੁਮਾਰ ਵਾਸੀ ਜ਼ਿਲਾ ਮੁਹਾਲੀ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਕੋਰੋਨਾ ਯੋਧਿਆਂ ਨੂੰ ਮਿਲਿਆ ਮੁੱਖ ਮੰਤਰੀ ਨਾਲ ਬੈਠਕ ਦਾ ਸਮਾਂ ਅਗਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਵਾਅਦੇ ਪੂਰੇ ਕਰਕੇ ਸੂਬੇ ਦੇ ਲੋਕਾਂ ਦਾ ਜਿੱਤਿਆ ਦਿਲ-ਜੱਸੀ ਸੋਹੀਆਂ ਵਾਲਾ
Ad Position 24