21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਏਸ਼ੀਅਨ ਗਰੁੱਪ ਆਫ ਕਾਲਜਿਸ 'ਚ ਅੰਤਰਰਾਸ਼ਟਰੀ ਕਾਨਫਰੰਸ ਸਮਾਪਤ

Ad Position 21
No active advertisement
ਏਸ਼ੀਅਨ ਗਰੁੱਪ ਆਫ ਕਾਲਜਿਸ 'ਚ ਅੰਤਰਰਾਸ਼ਟਰੀ ਕਾਨਫਰੰਸ ਦੌਰਾਨ ਵਿਦਿਆਰਥੀ ਤੇ ਹੋਰ | ਅਜੀਤ ਤਸਵੀਰ <br/> 19-02-2026
ਪਟਿਆਲਾ, 18 ਫਰਵਰੀ (ਗੁਰਵਿੰਦਰ ਸਿੰਘ ਔਲਖ)-ਏਸ਼ੀਅਨ ਗਰੁੱਪ ਆਫ ਕਾਲਜਿਜ ਅਧੀਨ ਏਸ਼ੀਅਨ ਐਜੂਕੇਸ਼ਨਲ ਇੰਸਟੀਚਿਊਟ, ਪਟਿਆਲਾ ਵਿਖੇ ਅੰਦਰੂਨੀ ਗੁਣਵੱਤਾ ਯਕੀਨੀਕਰਨ ਸੈੱਲ ਵਲੋਂ, ਇੰਟਰਨੈਸ਼ਨਲ ਕੌਂਸਲ ਫ਼ਾਰ ਐਜੂਕੇਸ਼ਨ ਰਿਸਰਚ ਐਂਡ ਟਰੇਨਿੰਗ ਦੇ ਸਹਿਯੋਗ ਨਾਲ ਦੋ ਦਿਨਾਂ ''ਸਮਾਵੇਸੀ ਭਵਿੱਖ: ਵਿਗਿਆਨ, ਸਿੱਖਿਆ, ਭਾਸ਼ਾ ਅਤੇ ਸਮਾਜਿਕ ਨਿਆਂ ਰਾਹੀਂ ਟਿਕਾਊ ਵਿਕਾਸ'' ਵਿਸ਼ੇ ਹੇਠ ਅੰਤਰਰਾਸ਼ਟਰੀ ਬਹੁ-ਵਿਭਾਗੀ ਗੋਸਠੀ ਹਾਈਬਿ੍ਡ ਢੰਗ ਨਾਲ ਕਰਵਾਈ ਗਈ | ਇਹ ਗੋਸ਼ਠੀ ਸੰਯੁਕਤ ਰਾਸ਼ਟਰ ਵਲੋਂ ਮਨਾਏ ਜਾਂਦੇ ਵਿਗਿਆਨ 'ਚ ਮਹਿਲਾਵਾਂ ਅਤੇ ਕੁੜੀਆਂ ਦੇ ਦਿਵਸ, ਮਾਤ ਭਾਸ਼ਾ ਦਿਵਸ ਅਤੇ ਵਿਸ਼ਵ ਨਿਆਂ ਦਿਵਸ ਨੂੰ ਸਮਰਪਿਤ ਸੀ | ਗੋਸ਼ਠੀ ਦੀ ਸ਼ੁਰੂਆਤ ਸੰਸਥਾ ਦੇ ਚੇਅਰਮੈਨ ਤਰਸੇਮ ਸੈਣੀ ਅਤੇ ਪਿ੍ੰਸੀਪਲ ਡਾ. ਮੀਨੂ ਸਿੰਘ ਸਚਾਨ ਵਲੋਂ ਸਮਾ ਰੌਸ਼ਨ ਕਰਕੇ ਕੀਤੀ ਗਈ | ਇਸ ਮੌਕੇ ਕਨਵੀਨਰਾਂ ਦੀ ਜਾਣ-ਪਹਿਚਾਣ ਕਰਵਾਉਂਦਿਆਂ ਉਨ੍ਹਾਂ ਦੀਆਂ ਅਕਾਦਮਿਕ ਪ੍ਰਾਪਤੀਆਂ ਬਾਰੇ ਵੀ ਚਾਨਣਾ ਪਾਇਆ ਗਿਆ | ਮਿਸ ਨਵਨੀਤ ਵਲੋਂ ਦੇਸ਼-ਵਿਦੇਸ਼ ਤੋਂ ਸ਼ਾਮਿਲ ਮੁੱਖ ਵਕਤਾਵਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਵਿਸ਼ੇ ਸੰਬੰਧੀ ਵਿਚਾਰ ਸਾਂਝੇ ਕਰਨ ਲਈ ਸੱਦਾ ਦਿੱਤਾ ਗਿਆ | ਵਿਦੇਸ਼ੀ ਵਕਤਾਵਾਂ 'ਚ ਫਿਲਪੀਨਜ ਯੂਨੀਵਰਸਿਟੀ ਨਾਲ ਸੰਬੰਧਿਤ ਪ੍ਰੋ. ਰੋਡਾ ਵਾਸਕੋ ਗਲਾਂਗਕੋ ਨੇ ਵਿਸ਼ਵ ਪੱਧਰ 'ਤੇ ਅਧਿਆਪਕਾਂ ਦੀ ਘਾਟ ਅਤੇ ਸਿੱਖਿਆ ਖੇਤਰ 'ਚ ਤੁਰੰਤ ਸੁਧਾਰਾਂ ਦੀ ਲੋੜ 'ਤੇ ਜੋਰ ਦਿੱਤਾ | ਫੈਲਿਕਸ ਔਰਾਕਲ ਨੇ ਟਿਕਾਊਪਣ ਦੇ ਮੌਜੂ 'ਤੇ ਆਪਣੇ ਵਿਚਾਰ ਪ੍ਰਗਟ ਕੀਤੇ | ਆਸਟ੍ਰੇਲੀਆ ਦੀ ਕੈਥੋਲਿਕ ਯੂਨੀਵਰਸਿਟੀ ਨਾਰਥ ਸਿਡਨੀ ਨਾਲ ਸੰਬੰਧਿਤ ਵਿਦਵਾਨਾਂ ਅਤੇ ਸ੍ਰੀ ਲੰਕਾ ਦੀ ਕੇਲਾਨੀਆ ਯੂਨੀਵਰਸਿਟੀ ਦੇ ਡਾ. ਥੇਪੁਲ ਗਿਨਿਗੇ ਨੇ ਸਮਾਵੇਸੀ ਅਤੇ ਸਮਾਨ ਵਿਕਾਸ ਬਾਰੇ ਮਹੱਤਵਪੂਰਨ ਵਿਚਾਰ ਰੱਖੇ | ਇਸ ਤੋਂ ਇਲਾਵਾ ਡਾ. ਨਵਨੀਤ ਕੌਰ ਨੇ ਵੀ ਵਿਸ਼ਵ ਪੱਧਰ 'ਤੇ ਸਿੱਖਿਆ ਪ੍ਰਣਾਲੀ ਦੀਆਂ ਚੁਨੌਤੀਆਂ ਉਤੇ ਚਾਨਣਾ ਪਾਇਆ | ਸੰਸਥਾ ਦੇ ਚੇਅਰਮੈਨ ਤਰਸੇਮ ਸੈਣੀ ਅਤੇ ਪਿ੍ੰਸੀਪਲ ਡਾ. ਮੀਨੂ ਸਿੰਘ ਸਚਾਨ ਵਲੋਂ ਗੋਸ਼ਠੀ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਕਨਵੀਨਰਾਂ ਅਤੇ ਸਮਨਵਯਕਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਨਿਵਾਜਿਆ ਗਿਆ | ਦੂਜੇ ਸ਼ੈਸਨ ਦੌਰਾਨ ਅਧਿਆਪਕਾਂ ਅਤੇ ਖੋਜ ਵਿਦਿਆਰਥੀਆਂ ਵਲੋਂ ਆਪਣੇ ਖੋਜ ਪੱਤਰ ਪੇਸ਼ ਕੀਤੇ ਗਏ | ਦੂਜੇ ਦਿਨ ਵੀ ਵੱਖ-ਵੱਖ ਵਿਭਾਗਾਂ ਨਾਲ ਸੰਬੰਧਿਤ ਖੋਜ ਵਿਦਿਆਰਥੀਆਂ ਵੱਲੋਂ ਖੋਜ ਪੱਤਰ ਪੜ੍ਹੇ ਗਏ | ਸ਼ੈਸਨ ਦੇ ਅੰਤ 'ਤੇ ਸਰਬੋਤਮ ਪੇਸ਼ਕਾਰੀ ਕਰਨ ਵਾਲੇ ਭਾਗੀਦਾਰਾਂ ਨੂੰ ਸਨਮਾਨਿਤ ਕੀਤਾ ਗਿਆ | ਸਮਾਪਤੀ ਸਮਾਰੋਹ ਦੌਰਾਨ ਪਿ੍ੰਸੀਪਲ ਡਾ. ਮੀਨੂ ਸਿੰਘ ਸਚਾਨ ਨੇ ਸਭ ਭਾਗੀਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੀਆਂ ਗੋਸ਼ਠੀਆਂ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਨਵੀਂ ਸੋਚ ਅਤੇ ਖੋਜੀ ਦਿ੍ਸ਼ਟੀਕੋਣ ਪ੍ਰਦਾਨ ਕਰਦੀਆਂ ਹਨ | ਚੇਅਰਮੈਨ ਤਰਸੇਮ ਸੈਣੀ ਨੇ ਸਹਿਯੋਗੀ ਸੰਸਥਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਵਿੱਖ 'ਚ ਵੀ ਅਜਿਹੀਆਂ ਅੰਤਰਰਾਸ਼ਟਰੀ ਪੱਧਰ ਦੀਆਂ ਗੋਸ਼ਠੀਆਂ ਦੇ ਸਮਾਗਮ ਜਾਰੀ ਰੱਖਏ ਜਾਣਗੇ |
Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ. ਪਬਲਿਕ ਸਕੂਲ, ਪਟਿਆਲਾ ਦੇ ਵਿਦਿਆਰਥੀਆਂ ਜੇਈਈ ਮੇਨ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਵਿਧਾਇਕ ਦੀ ਟਿਕਟ ਦੇ ਚਾਹਵਾਨਾਂ ਨੇ ਚਾਹ ਦੀ ਸਾਂਝ ਦਾ ਸੁਨੇਹਾ ਦੇ ਕੇ ਲਾਏ ਫਲੈਕਸ ਬੋਰਡ
Ad Position 24