20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਗੁਰੂ ਨਾਨਕ ਚੈਰਿਟੀ ਟਰੱਸਟ ਵਲੋਂ ਜ਼ਰੂਰਤਮੰਦ ਪਰਿਵਾਰ ਦੀ ਲੜਕੀ ਦੇ ਵਿਆਹ ਮੌਕੇ ਮਾਲੀ ਸਹਾਇਤਾ

Ad Position 21
No active advertisement
ਅਜੀਤ ਡੈਸਕ 22-01-2026
ਪਾਤੜਾਂ, 21 ਜਨਵਰੀ (ਗੁਰਇਕਬਾਲ ਸਿੰਘ ਖਾਲਸਾ)-ਸ੍ਰੀ ਗੁਰੂ ਨਾਨਕ ਚੈਰਿਟੀ ਟਰੱਸਟ ਇਟਲੀ ਵੱਲੋਂ ਸਬ ਡਿਵੀਜ਼ਨ ਪਾਤੜਾਂ ਦੇ ਪਿੰਡ ਅਤਾਲਾਂ ਦੇ ਇੱਕ ਜਰੂਰਤਮੰਦ ਪਰਿਵਾਰ ਦੀ ਲੜਕੀ ਦੇ ਵਿਆਹ ਮੌਕੇ ਮਾਲੀ ਸਹਾਇਤਾ ਕੀਤੀ ਗਈ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਧਿਆਨ ਸਿੰਘ ਮੱਟੂ ਨੇ ਦੱਸਿਆ ਕਿ ਸਬ ਡਿਵੀਜ਼ਨ ਪਾਤੜਾਂ ਦੇ ਪਿੰਡ ਅਤਾਲਾਂ ਦੇ ਸੁਰਜੀਤ ਸਿੰਘ ਦੀ ਬੇਟੀ ਜਸਪ੍ਰੀਤ ਕੌਰ ਦੇ ਵਿਆਹ ਲਈ ਸ੍ਰੀ ਗੁਰੂ ਨਾਨਕ ਚੈਰੀਟੀ ਟਰਸਟ ਇਟਲੀ ਵਲੋਂ 23500 ਰੁਪਏ ਦੀ ਰਾਸ਼ੀ ਸਹਾਇਤਾ ਵਜੋਂ ਭੇਜੀ ਗਈ ਹੈ | ਉਨ੍ਹਾਂ ਦੱਸਿਆ ਕਿ ਟਰਸਟ ਵਲੋਂ ਸਮੇਂ-ਸਮੇਂ ਤੇ ਲੋਕਾਂ ਦੀ ਸਹੂਲਤ ਲਈ ਕੈਂਪ ਵੀ ਲਗਾਏ ਜਾਂਦੇ ਹਨ ਅਤੇ ਜਰੂਰਤਮੰਦ ਪਰਿਵਾਰਾਂ ਦੀ ਮਦਦ ਵੀ ਕੀਤੀ ਜਾਂਦੀ ਹੈ | ਇਸ ਮੌਕੇ ਇਨ੍ਹਾਂ ਨਾਲ ਹਰਮਨਪ੍ਰੀਤ ਸਿੰਘ ਕਾਲੇਕਾ, ਸਿਤਾਰ ਖਾਨ, ਬੱਬੂ ਸ਼ੁਤਰਾਣਾ, ਪਾਲ ਦੁਗਾਲ, ਗਗਨ ਖਰੌੜ, ਦੀਪੂ ਦੁਗਾਲ, ਜਗਸੀਰ ਧੂਹੜ, ਭੁਪਿੰਦਰ ਬੁਰੜ, ਕਮਲਦੀਪ ਸਿੰਘ ਝਿੰਗੜ, ਅਮਨਿੰਦਰ ਵਿਰਦੀ, ਸੁੱਖੀ ਪਾਤੜਾਂ, ਕੁਲਵੰਤ ਸਿੰਘ ਲਾਡੀ ਆਦ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੇਂਡੂ ਮਹਿਲਾਵਾਂ ਦੇ ਸਵੈ ਸਹਾਇਤਾ ਸਮੂਹਾਂ ਨੂੰ ਸਵੈ ਰੋਜ਼ਗਾਰ ਲਈ ਲਗਪਗ 2.36 ਕਰੋੜ ਰੁਪਏ ਦੇ ਕਰਜ਼ੇ ਵੰਡੇ- ਦਮਨਜੀਤ ਸ... ਅਗਲੀ ਖ਼ਬਰ ਥਾਰ ਚਾਲਕ ਨੇ ਸਕੂਟਰੀ ਸਵਾਰ ਲੜਕੀ ਨੂੰ ਦਰੜਿਆ
Ad Position 24