ਸਿਵਿਲ ਡਿਫੈਂਸ ਵਲੋਂ 27 ਨਵੰਬਰ ਰਾਤ 8 ਵਜੇ ਕਾਰਵਾਈ ਜਾਵੇਗੀ ਮੌਕ ਡਰਿੱਲ
ਲੋਕ ਕਿਸੇ ਤਰ੍ਹਾਂ ਦੀ ਘਬਰਾਹਟ ’ਚ ਨਾ ਆਉਣ-ਜ਼ਿਲ੍ਹਾ ਮਾਲ ਅਫ਼ਸਰ
ਪਟਿਆਲਾ, 19 ਨਵੰਬਰ (ਮਨਦੀਪ ਸਿੰਘ ਖਰੌੜ)-ਜ਼ਿਲ੍ਹਾ ਮਾਲ ਅਫਸਰ ਕਰਮਜੋਤ ਸਿੰਘ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਸਿਵਲ ਡਿਫੈਂਸ ਵਿਭਾਗ ਦੀ ਤਿਆਰੀ ਨੂੰ ਮਜ਼ਬੂਤ ਕਰਨ ਲਈ ਇਕ ਸਰਗਰਮ ਕਦਮ ਵਜੋਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੀ ਅਗਵਾਈ ਵਿਚ ਸਿਵਿਲ ਡਿਫੈਂਸ ਅਤੇ ਪੰਜਾਬ ਹੋਮ ਗਾਰਡਜ ਵਿਭਾਗ ਵਲੋਂ 27 ਨਵੰਬਰ ਦੀ ਰਾਤ 8 ਵਜੇ ਪਟਿਆਲਾ ਵਿਖੇ ਏਅਰ ਰੇਡ ਵਾਰਨਿੰਗ ਦੌਰਾਨ/ਬਲੈਕਆਊਟ ਕਰਨ ਦੀ ਮੌਕ ਐਕਸਰਸਾਈਜ਼ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਮੌਕ ਐਕਸਰਸਾਈਜ਼ ਏਅਰ ਰੇਡ ਚੇਤਾਵਨੀ ਸਾਇਰਨ ਵੱਜਣ ਦੇ ਨਾਲ ਸ਼ੁਰੂ ਹੋਵੇਗੀ।
ਮ
ਮੀਟਿੰਗ ਦੌਰਾਨ ਜ਼ਿਲ੍ਹਾ ਮਾਲ ਅਫ਼ਸਰ ਕਰਮਜੋਤ ਸਿੰਘ ਤੇ ਹੋਰ। ਅਜੀਤ ਤਸਵੀਰ
20-11-2026
ਪਟਿਆਲਾ, 19 ਨਵੰਬਰ (ਮਨਦੀਪ ਸਿੰਘ ਖਰੌੜ)-ਜ਼ਿਲ੍ਹਾ ਮਾਲ ਅਫਸਰ ਕਰਮਜੋਤ ਸਿੰਘ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਸਿਵਲ ਡਿਫੈਂਸ ਵਿਭਾਗ ਦੀ ਤਿਆਰੀ ਨੂੰ ਮਜ਼ਬੂਤ ਕਰਨ ਲਈ ਇਕ ਸਰਗਰਮ ਕਦਮ ਵਜੋਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੀ ਅਗਵਾਈ ਵਿਚ ਸਿਵਿਲ ਡਿਫੈਂਸ ਅਤੇ ਪੰਜਾਬ ਹੋਮ ਗਾਰਡਜ ਵਿਭਾਗ ਵਲੋਂ 27 ਨਵੰਬਰ ਦੀ ਰਾਤ 8 ਵਜੇ ਪਟਿਆਲਾ ਵਿਖੇ ਏਅਰ ਰੇਡ ਵਾਰਨਿੰਗ ਦੌਰਾਨ/ਬਲੈਕਆਊਟ ਕਰਨ ਦੀ ਮੌਕ ਐਕਸਰਸਾਈਜ਼ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਮੌਕ ਐਕਸਰਸਾਈਜ਼ ਏਅਰ ਰੇਡ ਚੇਤਾਵਨੀ ਸਾਇਰਨ ਵੱਜਣ ਦੇ ਨਾਲ ਸ਼ੁਰੂ ਹੋਵੇਗੀ। ਇਹ ਸਾਇਰਨ 2 ਮਿੰਟ ਲਗਾਤਾਰ ਉੱਚੀ ਪਿੱਚ ’ਤੇ ਵਜਾਇਆ ਜਾਵੇਗੀ। ਇਸ ਮੌਕ ਐਕਸਰਸਾਈਜ਼ ਦੌਰਾਨ ਡਿਪਟੀ ਕਮਿਸ਼ਨਰ-ਕਮ-ਕੰਟਰੋਲਰ, ਸਿਵਲ ਡਿਫੈਂਸ ਦੁਆਰਾ ਮੌਕ ਐਕਸਰਸਾਈਜ਼ ਲਈ ਨਿਰਧਾਰਤ ਖੇਤਰ ’ਚ ਬਲੈਕਆਊਟ ਲਾਗੂ ਕੀਤਾ ਜਾਵੇਗਾ। ਬਲੈਕਆਊਟ ਦੌਰਾਨ ਖੇਤਰ ਦੇ ਆਮ ਲੋਕਾਂ ਦੁਆਰਾ ਸਾਰੀਆਂ ਗੈਰ-ਜ਼ਰੂਰੀ ਲਾਈਟਾਂ ਨੂੰ ਬੰਦ ਰੱਖੀਆਂ ਜਾਵੇ। ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ 8 ਵਜੇ ਆਪਣੇ ਘਰ ਕੇ ਸਿਕਉਰਟੀ ਕੈਮਰੇ ਅਤੇ ਇੰਨਵਰਟਰ 10 ਮਿੰਟ ਲਈ ਬੰਦ ਰੱਖਣ। ਉਨ੍ਹਾਂ ਇਹ ਵੀ ਕਿਹਾ ਕਿ ਬਲੈਕਆਊਟ ਦੌਰਾਨ ਜ਼ਰੂਰੀ ਸੇਵਾਵਾਂ ਚਾਲੂ ਰਹਿਣਗੀਆਂ। ਇਕ ਵਾਰ ਮੌਕ ਐਕਸਰਸਾਈਜ਼ ਪੂਰੀ ਹੋਣ ਤੋਂ ਬਾਅਦ, ਸਭ ਠੀਕ ਹੈ ਸਿਗਨਲ ਵਜਾਇਆ ਜਾਵੇਗਾ, ਇਹ ਸਾਇਰਨ 2 ਮਿੰਟ ਲਈ ਲਗਾਤਾਰ ਉੱਚੀ ਅਤੇ ਨੀਵੀ ਪਿੱਚ ਨਾਲ ਵਜਾਇਆ ਜਾਵੇਗਾ, ਜੋ ਕਿ ਮੌਕ ਐਕਸਰਸਾਈਜ਼ ਦੇ ਸਮਾਪਤ ਹੋਣ ਦਾ ਸੰਕੇਤ ਹੋਵੇਗਾ। ਸਿਵਿਲ ਡਿਫੈਂਸ ਦੇ ਅਡਿਸ਼ਨਲ ਕੰਟਰੋਲਰ ਗਗਨਪ੍ਰੀਤ ਸਿੰਘ ਢਿੱਲੋ ਅਤੇ ਚੀਫ਼ ਵਾਰਡਨ ਕੇ.ਐਸ. ਸੇਖੋਂ ਨੇ ਦੱਸਿਆ ਕਿ ਇਸ ਮੌਕ ਐਕਸਰਸਾਈਜ਼ ਦੌਰਾਨ ਫਾਇਰ ਰਿਸਪਾਂਸ ਆਪ੍ਰੇਸ਼ਨ, ਸਰਚ ਐਂਡ ਰੈਸਕਿਊ ਆਪ੍ਰੇਸ਼ਨ, ਫਸਟ-ਏਡ ਅਤੇ ਮੈਡੀਕਲ ਸਹਾਇਤਾ, ਜ਼ਖਮੀ ਵਿਅਕਤੀਆਂ ਨੂੰ ਬਾਹਰ ਕੱਢਣ, ਟ੍ਰੈਫਿਕ ਅਤੇ ਭੀੜ ਕੰਟਰੋਲ ਦੇ ਉਪਾਵਾਂ ਦਾ ਅਭਿਆਸ ਕੀਤਾ ਜਾਵੇਗਾ। ਜ਼ਿਲ੍ਹਾ ਮਾਲ ਅਫਸਰ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਘਬਰਾਉਣ ਨਾ ਕਿਉਂਕਿ ਇਹ ਪੂਰੇ ਦੇਸ਼ ਭਰ ਵਿਚ ਸਿਵਲ ਡਿਫੈਂਸ ਦੀਆਂ ਤਿਆਰੀਆਂ ਦੀ ਜਾਂਚ ਕਰਨ ਲਈ ਇਕ ਰੁਟੀਨ ਮੌਕ ਡਰਿੱਲ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਮੌਕ ਡਰਿੱਲ ਪਹਿਲਾਂ ਵੀ.ਡੀ.ਐਮ. ਡਬਲਯੂ ਖੇਤਰ ਵਿਚ ਕਰਵਾਈ ਜਾ ਚੁੱਕੀ ਹੈ। ਇਹ ਕੇਵਲ ਅਭਿਆਸ ਹੈ ਜੋ ਕਿ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਸਿਵਿਲ ਡਿਫੈਂਸ ਵਲੋਂ ਕੀਤਾ ਜਾ ਰਿਹਾ ਹੈ।