29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਜ਼ਿਲ੍ਹਾ ਰੈੱਡ ਕਰਾਸ ਸੀਨੀਅਰ ਸਿਟੀਜ਼ਨ ਵੈਲਫ਼ੇਅਰ ਕਲੱਬ ਨੇ ਸਨਮਾਨ ਸਮਾਰੋਹ ਕਰਵਾਇਆ

ਫ਼ਰੀਦਕੋਟ, 29 ਨਵੰਬਰ (ਹਰਮਿੰਦਰ ਸਿੰਘ ਮਿੰਦਾ)- ਜ਼ਿਲ੍ਹਾ ਰੈੱਡ ਕਰਾਸ ਸੀਨੀਅਰ ਸਿਟੀਜਨ ਵੈਲਫੇਅਰ ਕਲੱਬ ਨੇ ਮਹੀਨਾ ਨਵੰਬਰ ਦੌਰਾਨ ਜਨਮੇ ਮੈਂਬਰਾਂ ਦਾ ਸਨਮਾਨ ਕਰਨ ਹਿੱਤ ਸਨਮਾਨ ਸਮਾਰੋਹ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸਰਬਰਿੰਦਰ ਸਿੰਘ ਬੇਦੀ ਨੇ ਧਾਰਮਿਕ ਗੀਤ ਨਾਲ ਕੀਤੀ।

Ad Position 21
No active advertisement
ਅਜੀਤ ਡੈਸਕ 30-11-2026
ਫ਼ਰੀਦਕੋਟ, 29 ਨਵੰਬਰ (ਹਰਮਿੰਦਰ ਸਿੰਘ ਮਿੰਦਾ)- ਜ਼ਿਲ੍ਹਾ ਰੈੱਡ ਕਰਾਸ ਸੀਨੀਅਰ ਸਿਟੀਜਨ ਵੈਲਫੇਅਰ ਕਲੱਬ ਨੇ ਮਹੀਨਾ ਨਵੰਬਰ ਦੌਰਾਨ ਜਨਮੇ ਮੈਂਬਰਾਂ ਦਾ ਸਨਮਾਨ ਕਰਨ ਹਿੱਤ ਸਨਮਾਨ ਸਮਾਰੋਹ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸਰਬਰਿੰਦਰ ਸਿੰਘ ਬੇਦੀ ਨੇ ਧਾਰਮਿਕ ਗੀਤ ਨਾਲ ਕੀਤੀ। ਪ੍ਰੋਫੈਸਰ ਐਨ.ਕੇ.ਗੁਪਤਾ ਨੇ ਆਏ ਹੋਏ ਸਭ ਮੈਂਬਰਾਂ ਨੂੰ ਜੀ ਆਇਆਂ ਆਖਿਆ। ਮੰਚ ਸੰਚਾਲਨ ਕਰਦਿਆਂ ਸਰਪ੍ਰਸਤ ਦਰਸ਼ਨ ਲਾਲ ਚੁੱਘ ਨੇ ਸਮੇਂ-ਸਮੇਂ ’ਤੇ ਕਲੱਬ ਵਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਅਤੇ ਸਮਾਜਿਕ ਕੁਰੀਤੀਆਂ ਬਾਰੇ ਵੀ ਚਾਨਣਾ ਪਾਇਆ। ਸਨਮਾਨ ਸਮਾਰੋਹ ਦੌਰਾਨ ਪ੍ਰੋਫੈਸਰ ਐਨ. ਕੇ. ਗੁਪਤਾ, ਡਾ. ਸੁਰਿੰਦਰ ਸਿੰਘ ਚੌਧਰੀ, ਅਧਿਆਪਕ ਸ਼ਾਮ ਸੁੰਦਰ ਕਾਲੜਾ, ਸੀਨੀਅਰ ਸਹਾਇਕ ਸਤਪਾਲ ਬਾਂਸਲ, ਅਕਾਊਂਟਸ ਅਫਸਰ ਐਮ.ਕੇ. ਤਾਇਲ, ਸੀਨੀਅਰ ਸਹਾਇਕ ਅਮਰਜੀਤ ਸਿੰਘ ਵਾਲੀਆ ਅਤੇ ਅਕਾਊਂਟੈਂਟ ਜਸਵੰਤ ਸਿੰਘ ਸਰਾਂ ਨੂੰ ਹਾਰ ਪਹਿਨਾ ਕੇ ਸ਼ਾਨਦਾਰ ਤੋਹਫੇ ਦੇ ਕੇ ਕਲੱਬ ਪ੍ਰਧਾਨ ਅਸ਼ੋਕ ਚਾਵਲਾ, ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸਨਮਾਨਿਤ ਕੀਤਾ। ਇਸ ਮੌਕੇ ਵਰਿੰਦਰ ਕੁਮਾਰ ਗਾਂਧੀ, ਪ੍ਰਦੀਪ ਕੁਮਾਰ ਦਿਓੜਾ, ਪ੍ਰਿੰਸੀਪਲ ਕ੍ਰਿਸ਼ਨ ਕੁਮਾਰ ਬਕੌਲੀਆ, ਗੋਬਿੰਦ ਰਾਮ ਸ਼ਰਮਾ, ਇੰਜੀ: ਬਲਵੰਤ ਰਾਏ ਗੱਖੜ, ਸਾਹਿਤਕਾਰ ਮੁਖਤਿਆਰ ਸਿੰਘ ਵੰਗੜ, ਹਰਮੀਤ ਸਿੰਘ ਕੰਗ, ਡਾ. ਹਰਿੰਦਰ ਪਾਲ ਸਿੰਘ ਸੰਧੂ, ਵਿਨੋਦ ਕੁਮਾਰ ਸਿੰਗਲਾ, ਸਵਰਨ ਸਿੰਘ ਵੰਗੜ, ਡਾ. ਅਜੀਤ ਸਿੰਘ, ਮਹਿੰਦਰ ਸਿੰਘ ਸੰਧੂ, ਅਸ਼ੋਕ ਕੁਮਾਰ ਵਧਵਾ, ਇੰਜੀ: ਜੀਤ ਸਿੰਘ, ਮਨੋਹਰ ਸਿੰਘ ਗਰੋਵਰ, ਗੁਰਦੇਵ ਸਿੰਘ, ਜਸਬੀਰ ਸਿੰਘ ਭੁੱਲਰ, ਕਾਲਾ ਰਾਮ ਗੇਰਾ, ਗੁਰਮੀਤ ਸਿੰਘ ਢਿੱਲੋਂ, ਅਸ਼ਵਨੀ ਕੁਮਾਰ ਮੌਂਗਾ, ਬਲਦੇਵ ਸਿੰਘ ਮਾਨ, ਅਜਮੇਰ ਸਿੰਘ ਚੌਹਾਨ, ਪ੍ਰਿੰਸੀਪਲ ਸੁਖਦੇਵ ਸਿੰਘ, ਵਿਦਿਆ ਰਤਨ ਦੇਵਗਨ, ਡਾ. ਦਵਿੰਦਰ ਕੁਮਾਰ ਮਹਿਤਾ, ਬਲਬੀਰ ਸਿੰਘ ਸਰਾਂ, ਰਾਜਪਾਲ ਬਜਾਜ, ਰਾਜਾ ਹਰਿੰਦਰ ਸਿੰਘ, ਯਸ਼ਪਾਲ ਚਾਵਲਾ, ਕਰਨਲ ਬਲਬੀਰ ਸਿੰਘ ਸਰਾਂ, ਟੇਕ ਚੰਦ, ਕੇਵਲ ਕ੍ਰਿਸ਼ਨ ਮਿੱਤਲ ਅਤੇ ਜਸਵੀਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ. ਐਜੂਕੇਸ਼ਨਲ ਇੰਸਟੀਚਿਊਟ ਦਾ ਸਾਲਾਨਾ ਸਮਾਰੋਹ ਤੇ ਇਨਾਮ ਵੰਡ ਸਮਾਰੋਹ ਸੰਪੰਨ ਅਗਲੀ ਖ਼ਬਰ ਉਮੇਂਦਰ ਦੱਤ ‘ਕਮਲਾ ਰਾਈਜ਼ਿੰਗ ਸਟਾਰਜ਼ ਐਵਾਰਡ 2026’ ਨਾਲ ਸਨਮਾਨਿਤ
Ad Position 24