22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਜੋਗਿੰਦਰ ਸਿੰਘ ਹਰਾਜ ਨੇ ਸਟੇਟ ਮਾਸਟਰ ਅਥਲੈਟਿਕ ਮੀਟ ’ਚ ਤਿੰਨ ਤਗ਼ਮੇ ਜਿੱਤੇ

ਸ੍ਰੀ ਮੁਕਤਸਰ ਸਾਹਿਬ, 21 ਨਵੰਬਰ (ਰਣਜੀਤ ਸਿੰਘ ਢਿੱਲੋਂ)-ਫ਼ਿਰੋਜ਼ਪੁਰ ਵਿਖੇ ਕਰਵਾਈ ਗਈ ਪਹਿਲੀ ਸਟੇਟ ਮਾਸਟਰ ਅਥਲੈਟਿਕ ਮੀਟ ਵਿਚ ਸ੍ਰੀ ਮੁਕਤਸਰ ਸਾਹਿਬ ਦੇ ਅਥਲੀਟ ਜੋਗਿੰਦਰ ਸਿੰਘ ਹਰਾਜ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਿੰਨ ਤਗ਼ਮੇ ਜਿੱਤ ਕੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ। ਪੰਜਾਬ ਦੇ ਸਮੂਹ ਜ਼ਿਲ੍ਹਿਆਂ ਤੋਂ 35 ਤੋਂ 100 ਸਾਲ ਤੱਕ ਦੀ ਉਮਰ ਦੇ ਅਥਲੀਟਾਂ ਨੇ ਇਸ ਮੁਕਾਬਲੇ ਵਿਚ ਭਾਗ ਲਿਆ।

Ad Position 21
No active advertisement
ਸੂਬਾ ਪੱਧਰੀ ਖੇਡਾਂ ’ਚ ਜਿੱਤੇ ਤਿੰਨ ਤਗ਼ਮਿਆਂ ਨਾਲ ਜੋਗਿੰਦਰ ਸਿੰਘ ਹਰਾਜ। ਅਜੀਤ ਤਸਵੀਰ 22-11-2026
ਸ੍ਰੀ ਮੁਕਤਸਰ ਸਾਹਿਬ, 21 ਨਵੰਬਰ (ਰਣਜੀਤ ਸਿੰਘ ਢਿੱਲੋਂ)-ਫ਼ਿਰੋਜ਼ਪੁਰ ਵਿਖੇ ਕਰਵਾਈ ਗਈ ਪਹਿਲੀ ਸਟੇਟ ਮਾਸਟਰ ਅਥਲੈਟਿਕ ਮੀਟ ਵਿਚ ਸ੍ਰੀ ਮੁਕਤਸਰ ਸਾਹਿਬ ਦੇ ਅਥਲੀਟ ਜੋਗਿੰਦਰ ਸਿੰਘ ਹਰਾਜ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਿੰਨ ਤਗ਼ਮੇ ਜਿੱਤ ਕੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ। ਪੰਜਾਬ ਦੇ ਸਮੂਹ ਜ਼ਿਲ੍ਹਿਆਂ ਤੋਂ 35 ਤੋਂ 100 ਸਾਲ ਤੱਕ ਦੀ ਉਮਰ ਦੇ ਅਥਲੀਟਾਂ ਨੇ ਇਸ ਮੁਕਾਬਲੇ ਵਿਚ ਭਾਗ ਲਿਆ। ਇਹ ਅਥਲੈਟਿਕ ਮੀਟ ਜ਼ਿਲ੍ਹਾ ਅਥਲੈਟਿਕ ਐਸੋਸੀਏਸ਼ਨ ਫ਼ਿਰੋਜ਼ਪੁਰ ਦੇ ਪ੍ਰਧਾਨ ਡਾ. ਗੁਰਿੰਦਰਜੀਤ ਸਿੰਘ ਢਿੱਲੋਂ ਵਲੋਂ ਐਸੋਸੀਏਸ਼ਨ ਦੇ ਸੂਬਾ ਤੇ ਜ਼ਿਲ੍ਹਾ ਪੱਧਰੀ ਅਹੁਦੇਦਾਰਾਂ ਦੇ ਸਹਿਯੋਗ ਨਾਲ ਕਰਵਾਈ ਗਈ। ਇਸ ਵਿਚ ਸ੍ਰੀ ਮੁਕਤਸਰ ਸਾਹਿਬ ਦੇ ਵਸਨੀਕ ਸਟੇਟ ਐਵਾਰਡੀ ਤੇ ਸੇਵਾ ਮੁਕਤ ਸਹਾਇਕ ਸਿੱਖਿਆ ਅਫ਼ਸਰ (ਖੇਡਾਂ) ਜੋਗਿੰਦਰ ਸਿੰਘ ਹਰਾਜ ਨੇ 65 ਤੋਂ 69 ਸਾਲ ਉਮਰ ਵਰਗ ਵਿਚ ਹਿੱਸਾ ਲਿਆ। ਉਨ੍ਹਾਂ ਨੇ 800 ਮੀਟਰ ਦੌੜ ਅਤੇ ਜੈਵਲਿਨ ਥਰ੍ਹੋ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ, ਜਦਕਿ ਉਚੀ ਛਾਲ ਵਿੱਚ ਪੰਜਾਬ ਭਰ ਵਿਚੋਂ ਤੀਜਾ ਸਥਾਨ ਹਾਸਿਲ ਕੀਤਾ। ਉਨ੍ਹਾਂ ਜੈਵਲਿਨ ਥਰ੍ਹੋ ਵਿਚ ਪੂਰੇ ਭਾਰਤ ’ਚੋਂ ਤੀਜਾ ਸਥਾਨ ਹਾਸਿਲ ਕੀਤਾ ਸੀ। ਜੋਗਿੰਦਰ ਸਿੰਘ ਹਰਾਜ ਦੀ ਇਸ ਪ੍ਰਾਪਤੀ ’ਤੇ ਮਨਜੀਤ ਸਿੰਘ ਬਰਕੰਦੀ, ਨਰਿੰਦਰ ਸਿੰਘ ਕਾਉਣੀ, ਪਾਲ ਸਿੰਘ ਸਾਬਕਾ ਸਰਪੰਚ ਕਾਉਣੀ, ਸੁਖਜਿੰਦਰ ਸਿੰਘ ਕਾਉਣੀ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਸ੍ਰੀ ਮੁਕਤਸਰ ਸਾਹਿਬ, ਪ੍ਰੋ. ਰਾਜ ਬਿੰਦਰ ਸਿੰਘ ਭਾਈ ਕਾ, ਕਾਲਾ ਸਿੰਘ ਪ੍ਰਧਾਨ ਕਬੱਡੀ ਐਸੋਸੀਏਸ਼ਨ, ਬਲਤੇਜ ਸਿੰਘ ਥਾਂਦੇਵਾਲਾ ਸਕੱਤਰ, ਪੰਮਾ ਥਾਂਦੇਵਾਲਾ ਕਬੱਡੀ ਖਿਡਾਰੀ, ਭੁਪਿੰਦਰ ਸਿੰਘ ਬਰੀਵਾਲਾ ਇੰਟਰਨੈਸ਼ਨਲ ਖਿਡਾਰੀ, ਪ੍ਰਿੰਸੀਪਲ ਕਪਿਲ ਸ਼ਰਮਾ, ਦਿਲਬਾਗ ਸਿੰਘ ਲੰਬੀਢਾਬ ਸੇਵਾ ਮੁਕਤ ਲੈਕਚਰਾਰ, ਮੁਖ਼ਤਿਆਰ ਸਿੰਘ ਅਤੇ ਹੋਰ ਖੇਡ ਪ੍ਰੇਮੀਆਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਵਿਜ਼ਡਮ ਵਰਲਡ ਸਕੂਲ ਵਿਖੇ ਅਥਲੈਟਿਕਸ ਮੀਟ ਕਰਵਾਈ ਅਗਲੀ ਖ਼ਬਰ ਮਲੋਟ ਬਲੱਡ ਗਰੁੱਪ ਨੇ ਪੇਸ਼ ਕੀਤੀ ਮਨੁੱਖਤਾ ਦੀ ਮਿਸਾਲ
Ad Position 24