06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਨਾਮਵਰ ਸੰਸਥਾ ਡਾ. ਹੋਮਜ਼ ਅਕੈਡਮੀ ਜੀਦਾ ਨੇ ਸਿੱਖਿਆ ਦੇ ਖੇਤਰ ਵਿਚ ਬਣਾਈ ਵਿਲੱਖਣ ਪਛਾਣ, ਵਿਦਿਆਰਥੀ ਵੱਖ-ਵੱਖ ਖੇਤਰਾਂ ਵਿਚ ਮਾਰ ਰਹੇ ਹਨ ਮੱਲ੍ਹਾਂ

ਗੋਨਿਆਣਾ, 6 ਨਵੰਬਰ (ਲਛਮਣ ਦਾਸ ਗਰਗ)-ਪਿਛਲੇ ਦੋ ਦਹਾਕਿਆਂ ਤੋਂ ਸਿੱਖਿਆ ਦੇ ਖੇਤਰ ਵਿਚ ਆਪਣੀ ਪਛਾਣ ਬਣਾਉਣ ਵਾਲੀ ਡਾ. ਹੋਮਜ਼ ਅਕੈਡਮੀ ਜੀਦਾ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਨਿਰੰਤਰ ਯਤਨਸ਼ੀਲ ਹੈ।

Ad Position 21
No active advertisement
ਅਜੀਤ ਡੈਸਕ 07-11-2026
ਗੋਨਿਆਣਾ, 6 ਨਵੰਬਰ (ਲਛਮਣ ਦਾਸ ਗਰਗ)-ਪਿਛਲੇ ਦੋ ਦਹਾਕਿਆਂ ਤੋਂ ਸਿੱਖਿਆ ਦੇ ਖੇਤਰ ਵਿਚ ਆਪਣੀ ਪਛਾਣ ਬਣਾਉਣ ਵਾਲੀ ਡਾ. ਹੋਮਜ਼ ਅਕੈਡਮੀ ਜੀਦਾ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਨਿਰੰਤਰ ਯਤਨਸ਼ੀਲ ਹੈ। ਉਕਤ ਸਕੂਲ ਦੇ ਐਮ ਡੀ ਸੁਖਵਿੰਦਰ ਸਿੰਘ ਅਤੇ ਪ੍ਰਿੰਸ਼ੀਪਲ ਕਾਜਲ ਗਲਹੋਤਰਾ ਨੇ ਦੱਸਿਆ ਕਿ ਸੰਸਥਾ ਦੇ ਸਾਬਕਾ ਵਿਦਿਆਰਥੀ ਵੀ ਵੱਖ-ਵੱਖ ਖੇਤਰਾਂ ਵਿੱਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾ ਰਹੇ ਹਨ, ਜਿਨ੍ਹਾਂ ਵਿਚ ਯੋਗਰਾਜ ਸਿੰਘ ਵੀ ਸ਼ਾਮਲ ਹੈ, ਜੋ ਸਾਊਂਡ ਇੰਜੀਨੀਅਰ ਵਜੋਂ ਸੰਗੀਤਕ ਐਲਬਮਾਂ ਅਤੇ ਫ਼ਿਲਮਾਂ ਨਾਲ ਜੁੜੇ ਕੰਮ ਰਾਹੀਂ ਆਪਣੀ ਪੇਸ਼ੇਵਰ ਪਛਾਣ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਸਕੂਲ ਵਿਚ ਨੈਤਿਕ ਮੁੱਲਾਂ, ਰਚਨਾਤਮਕਤਾ, ਹੁਨਰ ਵਿਕਾਸ ਅਤੇ ਵਿਹਾਰਕ ਸਿੱਖਿਆ ’ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਂਦਾ ਹੈ। ਇਸੇ ਉਦੇਸ਼ ਨਾਲ ਪ੍ਰਿੰਸੀਪਲ ਕਾਜਲ ਗਲਹੋਤਰਾ ਵੱਲੋਂ ਨੈਤਿਕ ਸਿੱਖਿਆ ’ਤੇ ਆਧਾਰਿਤ ਕਿਤਾਬ ‘ਜੀਨੇ ਕੀ ਰਾਹ’ ਲਿਖੀ ਗਈ ਹੈ, ਜਦਕਿ ਵਿਦਿਆਰਥੀਆਂ ਦੀਆਂ ਕਵਿਤਾਵਾਂ ਦਾ ਸੰਗ੍ਰਹਿ ਵੀ ਜਲਦ ਪ੍ਰਕਾਸ਼ਿਤ ਹੋਣ ਜਾ ਰਿਹਾ ਹੈ।ਸੰਸਥਾ ਦੇ ਵਿਦਿਆਰਥੀ ਕਾਵਿਸ਼ ਪ੍ਰਜਾਪਤ ਨੇ ਸੈਸ਼ਨ 2024-25 ਦੌਰਾਨ ਮੁੰਬਈ ਵਿਚ ਵਰਲਡ ਆਡੀਓ, ਵੀਜ਼ੂਅਲ ਅਤੇ ਇੰਟਰਟੇਨਮੈਂਟ ਸਮਿੱਟ ਨਾਲ ਸਬੰਧਿਤ ਐਨੀਮੇਸ਼ਨ ਅਤੇ ਕਾਰਟੂਨ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਉਨ੍ਹਾਂ ਕਿਹਾ ਕਿ ਆਧੁਨਿਕ ਸਿੱਖਿਆ ਲਈ ਸਕੂਲ ਵਿੱਚ ਆਡੀਓ-ਵੀਜ਼ੂਅਲ ਸਟੂਡੀਓ, ਰੋਬੋਟਿਕਸ, ਸਟੈਮ ਆਧਾਰਿਤ ਸਿੱਖਿਆ ਅਤੇ ਵੱਖ-ਵੱਖ ਲੈਬਾਂ ਦੀਆਂ ਸਹੂਲਤਾਂ ਉਪਲੱਬਧ ਹਨ, ਵਿਦਿਆਰਥੀਆਂ ਨੂੰ ਰਿਕਾਰਡਿੰਗ, ਇੰਟਰਵਿਊ, ਕੁਇਜ਼ ਅਤੇ ਵੀਡੀਓ ਪ੍ਰੋਜੈਕਟਾਂ ਰਾਹੀਂ ਆਪਣੇ ਹੁਨਰ ਨਿਖਾਰਨ ਦੇ ਮੌਕੇ ਮਿਲਦੇ ਹਨ। ਖੇਡਾਂ ਦੇ ਖੇਤਰ ਵਿਚ ਵੀ ਸੰਸਥਾ ਨੇ ਵਿਸ਼ੇਸ਼ ਪ੍ਰਾਪਤੀਆਂ ਕੀਤੀਆਂ ਹਨ। ਸਕੂਲ ਦੀ ਰੱਸਾਕਸੀ ਟੀਮ ਲਗਾਤਾਰ ਦੋ ਸਾਲ ਸਟੇਟ ਪੱਧਰ ’ਤੇ ਜੇਤੂ ਰਹੀ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਮਾਰਸ਼ਲ ਆਰਟਸ ਅਤੇ ਸੈਲਫ-ਡਿਫੈਂਸ ਦੀ ਸਿਖਲਾਈ ਦਿੱਤੀ ਜਾਂਦੀ ਹੈ, ਖ਼ਾਸ ਕਰਕੇ ਲੜਕੀਆਂ ਨੂੰ ਆਤਮ-ਰੱਖਿਆ ਅਤੇ ਸਵੈ-ਨਿਰਭਰਤਾ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।ਸਕੂਲ ਪ੍ਰਬੰਧਨ ਅਤੇ ਸਮਰਪਿਤ ਅਧਿਆਪਕਾਂ ਦੇ ਯਤਨਾਂ ਸਦਕਾ ਡਾ. ਹੋਮਜ਼ ਅਕੈਡਮੀ ਸਿੱਖਿਆ, ਖੇਡਾਂ, ਤਕਨਾਲੋਜੀ, ਸਾਹਿਤ ਅਤੇ ਨੈਤਿਕ ਮੁੱਲਾਂ ਦੇ ਖੇਤਰ ਵਿਚ ਵਿਦਿਆਰਥੀਆਂ ਨੂੰ ਅੱਗੇ ਵਧਣ ਲਈ ਮੰਚ ਪ੍ਰਦਾਨ ਕਰ ਰਹੀ ਹੈ। ਸੰਸਥਾ ਦਾ ਉਦੇਸ਼ ਬੱਚਿਆਂ ਨੂੰ ਸਿਰਫ਼ ਸਫਲ ਪੇਸ਼ੇਵਰ ਹੀ ਨਹੀਂ ਸਗੋਂ ਆਤਮ ਵਿਸ਼ਵਾਸੀ, ਹੁਨਰਮੰਦ ਅਤੇ ਜ਼ਿੰਮੇਵਾਰ ਇਨਸਾਨ ਬਣਾਉਣਾ ਹੈ ।
Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਕਾਨੂੰਨ ਤੇ ਨਿਆਂ ਮੰਤਰੀ ਮੇਘਵਾਲ ਨੂੂੰ ਐਨ.ਡੀ. ਕੇਅਰ ਨਿਰੋਗਮ ਦੇ ਸੰਸਥਾਪਕ ਡਾ: ਨਵਦੀਪ ਸ਼ਰਮਾ ਨੇ ਕੀਤਾ ਸਨਮਾਨਿਤ ਅਗਲੀ ਖ਼ਬਰ ਵੇਰਕਾ ਆਊਟਸੋਰਸ ਮੁਲਾਜ਼ਮਾਂ ਵਲੋਂ ਕਾਲੀ ਦੀਵਾਲੀ ਮਨਾਉਣ ਦਾ ਐਲਾਨ
Ad Position 24