26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਪੰਜਗਰਾਈਂ ਕਲਾਂ ਖੇਤਰ ’ਚ ਭਾਰੀ ਮੀਂਹ ਅਤੇ ਝੱਖੜ ਨੇ ਫ਼ਸਲਾਂ ਦਾ ਕੀਤਾ ਨੁਕਸਾਨ ਪੇਂਡੂ ਖਰੀਦ ਕੇਂਦਰਾਂ ’ ਚ ਪਈ ਝੋਨੇ ਦੀ ਫ਼ਸਲ ਵੀ ਆਈ ਮਾਰ ’ ਚ

ਪੰਜਗਰਾਈਂ ਕਲਾਂ, 25 ਅਕਤੂਬਰ (ਸੁਖਮੰਦਰ ਸਿੰਘ ਬਰਾੜ)-ਪੰਜਗਰਾੲੀਂ ਕਲਾਂ ਅਤੇ ਇਸ ਦੇ ਆਸ-ਪਾਸ ਦੇ ਪਿੰਡਾਂ ’ਚ ਬੀਤੀ ਰਾਤ ਆਏ ਤੇਜ਼ ਝੱਖੜ, ਭਾਰੀ ਮੀਂਹ ਅਤੇ ਹਲਕੀ ਗੜੇਮਾਰੀ ਕਾਰਨ ਝੋਨੇ ਦੀਆਂ ਸੋਨੇ ਰੰਗੀਆਂ ਫ਼ਸਲਾਂ ਦਾ ਨੁਕਸਾਨ ਹੋਣ ਦੀਆਂ ਖ਼ਬਰਾਂ ਮਿਲੀਆਂ। ਪ੍ਰਾਪਤ ਜਾਣਕਾਰੀ ਅਨੁਸਾਰ ਦੇਰ ਸ਼ਾਮ ਪੰਜਗਰਾਈਂ ਕਲਾਂ ਅਤੇ ਇਸ ਦੇ ਆਸ-ਪਾਸ ਦੇ ਪਿੰਡਾਂ ਔਲਖ, ਜਿਉਣ ਵਾਲਾ, ਘਣੀਏ ਵਾਲਾ, ਬੱਗੇਆਣਾ ’ਚ ਬੀਤੀ ਰਾਤ ਆਏ ਭਾਰੀ ਝੱਖੜ ਅਤੇ ਮੀਂਹ ਨਾਲ਼ ਜਿੱਥੇ ਝੋਨੇ ਦੀ ਪੱਕੀਆਂ ਫ਼ਸਲਾਂ ਅੰਦਰ ਵੱਡੀ ਮਾਤਰਾ ’ਚ ਪਾਣੀ ਖੜ੍ਹ ਗਿਆ ਹੈ ਉੱਥੇ ਮੀਂਹ ਦੌਰਾਨ ਹੋਈ ਹਲਕੀ ਗੜੇਮਾਰੀ ਕਾਰਨ ਪੱਕੀ ਫ਼ਸਲ ਦੀਆਂ ਮੁੰਜਰਾਂ ਵੀ ਝੜ ਗਈਆਂ ਜਿਸ ਨਾਲ਼ ਝੋਨੇ ਦੇ ਪ੍ਰਤੀ ਏਕੜ ਝਾੜ ਦੇ ਘਟਣ ਦੇ ਆਸਾਰ ਹਨ।

Ad Position 21
No active advertisement
ਅਜੀਤ ਡੈਸਕ 26-10-2026
ਪੰਜਗਰਾਈਂ ਕਲਾਂ, 25 ਅਕਤੂਬਰ (ਸੁਖਮੰਦਰ ਸਿੰਘ ਬਰਾੜ)-ਪੰਜਗਰਾੲੀਂ ਕਲਾਂ ਅਤੇ ਇਸ ਦੇ ਆਸ-ਪਾਸ ਦੇ ਪਿੰਡਾਂ ’ਚ ਬੀਤੀ ਰਾਤ ਆਏ ਤੇਜ਼ ਝੱਖੜ, ਭਾਰੀ ਮੀਂਹ ਅਤੇ ਹਲਕੀ ਗੜੇਮਾਰੀ ਕਾਰਨ ਝੋਨੇ ਦੀਆਂ ਸੋਨੇ ਰੰਗੀਆਂ ਫ਼ਸਲਾਂ ਦਾ ਨੁਕਸਾਨ ਹੋਣ ਦੀਆਂ ਖ਼ਬਰਾਂ ਮਿਲੀਆਂ। ਪ੍ਰਾਪਤ ਜਾਣਕਾਰੀ ਅਨੁਸਾਰ ਦੇਰ ਸ਼ਾਮ ਪੰਜਗਰਾਈਂ ਕਲਾਂ ਅਤੇ ਇਸ ਦੇ ਆਸ-ਪਾਸ ਦੇ ਪਿੰਡਾਂ ਔਲਖ, ਜਿਉਣ ਵਾਲਾ, ਘਣੀਏ ਵਾਲਾ, ਬੱਗੇਆਣਾ ’ਚ ਬੀਤੀ ਰਾਤ ਆਏ ਭਾਰੀ ਝੱਖੜ ਅਤੇ ਮੀਂਹ ਨਾਲ਼ ਜਿੱਥੇ ਝੋਨੇ ਦੀ ਪੱਕੀਆਂ ਫ਼ਸਲਾਂ ਅੰਦਰ ਵੱਡੀ ਮਾਤਰਾ ’ਚ ਪਾਣੀ ਖੜ੍ਹ ਗਿਆ ਹੈ ਉੱਥੇ ਮੀਂਹ ਦੌਰਾਨ ਹੋਈ ਹਲਕੀ ਗੜੇਮਾਰੀ ਕਾਰਨ ਪੱਕੀ ਫ਼ਸਲ ਦੀਆਂ ਮੁੰਜਰਾਂ ਵੀ ਝੜ ਗਈਆਂ ਜਿਸ ਨਾਲ਼ ਝੋਨੇ ਦੇ ਪ੍ਰਤੀ ਏਕੜ ਝਾੜ ਦੇ ਘਟਣ ਦੇ ਆਸਾਰ ਹਨ। ਕਿਸਾਨ ਆਗੂ ਬਲਜਿੰਦਰ ਸਿੰਘ ਗੱਗਾ ਅਤੇ ਨੌਜਵਾਨ ਕਿਸਾਨ ਬੱਬਲੀ ਗਿੱਲ ਨੇ ਦੱਸਿਆ ਬੇਸ਼ੱਕ ਝੋਨੇ ਦੀ ਫ਼ਸਲ ਅੰਦਰ ਪਾਣੀ ਭਰ ਜਾਣ ਨਾਲ਼ ਝੋਨੇ ਦੀ ਫ਼ਸਲ ਡਿੱਗਣੋਂ ਤਾਂ ਬਚੀ ਹੈ ਪ੍ਰੰਤੂ ਮੀਂਹ ਨਾਲ਼ ਹੋਈ ਹਲਕੀ ਗੜੇਮਾਰੀ ਨਾਲ਼ ਝੋਨੇ ਦਾ ਪ੍ਰਤੀ ਏਕੜ ਝਾੜ ਜ਼ਰੂਰ ਘਟੇਗਾ। ਇਸ ਬੇਮੌਸਮੀ ਵਰਖਾ ਦਾ ਦੁਖਦਾ ਪਹਿਲੂ ਇਹ ਵੀ ਹੈ ਕਿ ਇਸਨੇ ਪੇਂਡ ਖੇਤਰ ਦੇ ਖ਼ਰੀਦ ਕੇਂਦਰਾਂ ’ਚ ਵਿਕਣ ਲਈ ਆਈ ਝੋਨੇ ਦੀ ਫ਼ਸਲ ਨੂੰ ਵੀ ਆਪਣੀ ਲਪੇਟ ’ਚ ਲੈ ਲਿਆ। ਭਾਰੀ ਝੱਖੜ ਕਾਰਨ ਕਿਸਾਨਾਂ ਵਲੋਂ ਆਪਣੀ ਫ਼ਸਲ ਨੂੰ ਢਕਣ ਲਈ ਦਿੱਤੇ ਗਏ ਤਰਪਾਲ ਕਾਰਗਰ ਸਾਬਤ ਨਾ ਹੋਏ ਅਤੇ ਕਈ ਥਾਵਾਂ ’ਤੇ ਭਾਰੀ ਮੀਂਹ ਦਾ ਪਾਣੀ ਝੋਨੇ ਦੀਆਂ ਢੇਰੀਆਂ ਹੇਠ ਵੜ ਗਿਆ। ਜਿਸ ਕਰਕੇ ਕਿਸਾਨਾਂ ਨੂੰ ਤੜਕਸਾਰ ਹੀ ਗਿੱਲੇ ਹੋਏ ਝੋਨੇ ਨੂੰ ਸਿੱਲ ਤੋਂ ਬਚਾਉਣ ਲਈ ਖਰੀਂਦ ਕੇਂਦਰ ਅੰਦਰ ਹੀ ਖਿਲਾਰਿਆ ਗਿਆ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ ਜ਼ਿਲ੍ਹੇ ਦੇ 13 ਡਰੱਗ ਹੌਟ ਸਪੋਟ ਇਲਾਕਿਆਂ ’ਚ ਕੀਤਾ ਸਰਚ ਆਪ੍ਰੇਸ਼ਨ ਅਗਲੀ ਖ਼ਬਰ ਹੀਰਾ ਸਿੰਘ ਗਾਬੜੀਆ ਭਲਕੇ ਕੋਟਕਪੂਰਾ ’ਚ
Ad Position 24