25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਅੰਤਰ ਸਕੂਲ ਯੁਵਕ ਮੇਲਾ ਕਰਵਾਇਆ

ਜੈਤੋ, 25 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਜੈਤੋ ਵਲੋਂ ਸਥਾਨਕ ਨਾਮਦੇਵ ਭਵਨ ਵਿਚ ਅੰਤਰ ਸਕੂਲ ਯੁਵਕ ਮੇਲਾ ਕਰਵਾਇਆ ਗਿਆ ਜਿਸ ਵਿਚ 30 ਤੋਂ ਵੱਧ ਸਕੂਲਾਂ ਦੇ ਕਰੀਬ 500 ਬੱਚਿਆਂ ਨੇ ਵੱਖੋ-ਵੱਖ ਮੁਕਾਬਲਿਆਂ ਵਿਚ ਭਾਗ ਲਿਆ। ਮੁਕਾਬਲਿਆਂ ਦੇ ਨਤੀਜਿਆਂ ਦੀ ਜਾਣਕਾਰੀ ਦਿੰਦਿਆਂ ਖੇਤਰ ਪ੍ਰਧਾਨ ਤੇਜ ਸਿੰਘ ਨੇ ਦੱਸਿਆ ਕਿ ਸੀਨੀਅਰ ਵਰਗ ਦੇ ਮੁਕਾਬਲਿਆਂ ’ਚੋਂ ਕਵਿਤਾ ਵਿਚ ਨਵਜੋਤ ਕੌਰ ਸ਼ਿਵਾਲਿਕ ਪਬਲਿਕ ਸਕੂਲ ਜੈਤੋ ਨੇ ਪਹਿਲਾ, ਹਰਦੀਪ ਕੌਰ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਜੈਤੋ ਨੇ ਦੂਜਾ ਅਤੇ ਏਕਮਜੀਤ ਸਿੰਘ ਸੰਤ ਬਾਬਾ ਨਰੈਣ ਸਿੰਘ ਪਬਲਿਕ ਸਕੂਲ ਆਕਲੀਆ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

Ad Position 21
No active advertisement
ਅਜੀਤ ਡੈਸਕ 26-10-2026
ਜੈਤੋ, 25 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਜੈਤੋ ਵਲੋਂ ਸਥਾਨਕ ਨਾਮਦੇਵ ਭਵਨ ਵਿਚ ਅੰਤਰ ਸਕੂਲ ਯੁਵਕ ਮੇਲਾ ਕਰਵਾਇਆ ਗਿਆ ਜਿਸ ਵਿਚ 30 ਤੋਂ ਵੱਧ ਸਕੂਲਾਂ ਦੇ ਕਰੀਬ 500 ਬੱਚਿਆਂ ਨੇ ਵੱਖੋ-ਵੱਖ ਮੁਕਾਬਲਿਆਂ ਵਿਚ ਭਾਗ ਲਿਆ। ਮੁਕਾਬਲਿਆਂ ਦੇ ਨਤੀਜਿਆਂ ਦੀ ਜਾਣਕਾਰੀ ਦਿੰਦਿਆਂ ਖੇਤਰ ਪ੍ਰਧਾਨ ਤੇਜ ਸਿੰਘ ਨੇ ਦੱਸਿਆ ਕਿ ਸੀਨੀਅਰ ਵਰਗ ਦੇ ਮੁਕਾਬਲਿਆਂ ’ਚੋਂ ਕਵਿਤਾ ਵਿਚ ਨਵਜੋਤ ਕੌਰ ਸ਼ਿਵਾਲਿਕ ਪਬਲਿਕ ਸਕੂਲ ਜੈਤੋ ਨੇ ਪਹਿਲਾ, ਹਰਦੀਪ ਕੌਰ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਜੈਤੋ ਨੇ ਦੂਜਾ ਅਤੇ ਏਕਮਜੀਤ ਸਿੰਘ ਸੰਤ ਬਾਬਾ ਨਰੈਣ ਸਿੰਘ ਪਬਲਿਕ ਸਕੂਲ ਆਕਲੀਆ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸੁੰਦਰ ਲਿਖਾਈ ਦੇ ਮੁਕਾਬਲੇ ਵਿਚ ਸਹਿਜਪ੍ਰੀਤ ਕੌਰ ਸ਼ਿਵਾਲਿਕ ਪਬਲਿਕ ਸਕੂਲ ਜੈਤੋ ਨੇ ਪਹਿਲਾ, ਸ਼ਾਨਵੀ ਅਤੇ ਨੇਮਤ ਦੋਨੋਂ ਸਰਸਵਤੀ ਸੀ: ਸੈ: ਸਕੂਲ ਜੈਤੋ ਨੇ ਕ੍ਰਮਵਾਰ ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਪੇਟਿੰਗ ਵਿਚ ਅਵਤਾਰ ਸਿੰਘ ਸਿਲਵਰ ਓਕਸ ਸਕੂਲ ਗੁੰਮਟੀ ਖੁਰਦ (ਸੇਵੇਵਾਲਾ) ਨੇ ਪਹਿਲਾ, ਅਸ਼ਨੀਤ ਸਿੰਘ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਜੈਤੋ ਨੇ ਦੂਜਾ ਅਤੇ ਹਰਸਿਮਰਤ ਕੌਰ ਸ਼ਿਵਾਲਿਕ ਪਬਲਿਕ ਸਕੂਲ ਨੇ ਤੀਜਾ ਸਥਾਨ ਹਾਸਿਲ ਕੀਤਾ। ਸਲੋਗਨ ਲਿਖਣ ਵਿਚ ਮਨਸੀਰਤ ਕੌਰ ਸਿਲਵਰ ਓਕਸ ਸਕੂਲ ਗੁੰਮਟੀ ਖੁਰਦ (ਸੇਵੇਵਾਲਾ) ਨੇ ਪਹਿਲਾ, ਸੁਖਮਨਪ੍ਰੀਤ ਕੌਰ ਸਰਸਵਤੀ ਜੀਨੀਅਸ ਸਕੂਲ ਨੇ ਦੂਸਰਾ ਅਤੇ ਅਰਮਾਨਦੀਪ ਸਿੰਘ ਡੀ.ਏ.ਵੀ ਪਬਲਿਕ ਸਕੂਲ ਨੇ ਤੀਸਰਾ ਸਥਾਨ ਹਾਸਿਲ ਕੀਤਾ। ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲੇ ਵਿਚ ਏਕਮਜੋਤ ਸਿੰਘ ਨੇ ਪਹਿਲਾ, ਦਕਸ਼ਪ੍ਰੀਤ ਸਿੰਘ ਸਰਸਵਤੀ ਸੀ: ਸੈ: ਸਕੂਲ ਜੈਤੋ ਨੇ ਦੂਸਰਾ ਅਤੇ ਅਕਾਸ਼ਦੀਪ ਸਿੰਘ ਸਰਕਾਰੀ ਹਾਈ ਸਕੂਲ ਚੈਨਾ ਨੇ ਤੀਸਰਾ ਸਥਾਨ ਹਾਸਿਲ ਕੀਤਾ। ਪ੍ਰਸ਼ਨੋਤਰੀ ਵਿਚ ਸ਼ਿਵਾਲਿਕ ਪਬਲਿਕ ਸਕੂਲ ਦੀ ਟੀਮ ਪਹਿਲੇ, ਸਿਲਵਰ ਓਕਸ ਸਕੂਲ ਗੁੰਮਟੀ ਖੁਰਦ (ਸੇਵੇਵਾਲਾ) ਦੀ ਟੀਮ ਦੂਸਰੇ ਅਤੇ ਡੀ.ਏ.ਵੀ ਪਬਲਿਕ ਸਕੂਲ ਦੀ ਟੀਮ ਤੀਸਰੇ ਸਥਾਨ ’ਤੇ ਰਹੀ। ਇਸ ਤੋਂ ਇਲਾਵਾ ਜੂਨੀਅਰ ਵਰਗ ਦੇ ਮੁਕਾਬਲੇ ਵੀ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਦੀ ਜੱਜਮੈਂਟ ਮਾਸਟਰ ਬ ਲਦੇਵ ਸਿੰਘ, ਰਵਿੰਦਰ ਸਿੰਘ ਦਾਰਾ, ਸ਼ਰਨਜੀਤ ਸਿੰਘ, ਮਾਸਟਰ ਇੰਦਰਜੀਤ ਸਿੰਘ ਭਗਤਾ ਭਾਈ, ਸੁਖਵਿੰਦਰ ਸਿੰਘ ਮੜ੍ਹਾਕ ਅਤੇ ਹਰਵਿੰਦਰ ਸਿੰਘ ਨੇ ਕੀਤੀ। ਇਸ ਯੁਵਕ ਮੇਲੇ ਨੂੰ ਸਫਲ ਬਣਾਉਣ ਲਈ ਪ੍ਰਕਾਸ਼ ਸਿੰਘ ਜੈਤੋ, ਬਾਬਾ ਵੀਰ ਸਿੰਘ, ਤਰਸੇਮ ਸਿੰਘ, ਗੁਰਚਰਨ ਸਿੰਘ, ਕਰਮਜੀਤ ਸਿੰਘ, ਜਸਵੰਤ ਸਿੰਘ ਧਾਲੀਵਾਲ, ਹਰਵਿੰਦਰ ਸਿੰਘ, ਅਮਨਪ੍ਰੀਤ ਸਿੰਘ, ਸਦਸਪ੍ਰੀਤ ਸਿੰਘ, ਮਨਜੀਤ ਸਿੰਘ, ਦਵਿੰਦਰਪਾਲ ਸਿੰਘ ਅਤੇ ਲਖਵਿੰਦਰ ਸ਼ਰਮਾ ਆਦਿ ਨੇ ਸਹਿਯੋਗ ਦਿੱਤਾ। ਸਮਾਗਮ ਦੇ ਅਖੀਰ ਵਿਚ ਜ਼ੋਨਲ ਪ੍ਰਧਾਨ ਰਣਜੀਤ ਸਿੰਘ ਖੱਚੜਾਂ ਨੇ ਆਏ ਹੋਏ ਅਧਿਆਪਕਾਂ, ਬੱਚਿਆਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸਰਜੀਤ) ਨੇ ਐਸ.ਡੀ.ਐਮ. ਨੂੰ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਇਕ ਘੰਟਾ ਪਏ ਮੀਂਹ ਨੇ ਕੋਟਕਪੂਰਾ ਦੀਆਂ ਸੜਕਾਂ ਕੀਤੀਆਂ ਜਲਥਲ
Ad Position 24