ਹੀਰਾ ਸਿੰਘ ਗਾਬੜੀਆ ਭਲਕੇ ਕੋਟਕਪੂਰਾ ’ਚ
ਕੋਟਕਪੂਰਾ, 25 ਅਕਤੂਬਰ (ਰਿੰਕੂ ਮਲਹੋਤਰਾ)-ਸ਼੍ਰੋਮਣੀ ਅਕਾਲੀ ਦਲ ਬਾਦਲ ਬੀ. ਸੀ ਵਿੰਗ ਦੇ ਸੂਬਾ ਪ੍ਰਧਾਨ ਹੀਰਾ ਸਿੰਘ ਗਾਬੜੀਆ ਆਉਂਦੀ 27 ਅਕਤੂਬਰ ਨੂੰ ਕੋਟਕਪੂਰਾ ਵਿਖੇ ਮੇਨ ਬਾਜ਼ਾਰ ਅਗਰਵਾਲ ਧਰਮਸ਼ਾਲਾ ’ਚ ਸਵੇਰੇ 11 ਵਜੇ ਪਾਰਟੀ ਵਰਕਰਾਂ ਨਾਲ ਵਿਸ਼ਾਲ ਮਿਲਣੀ ਕਰਨਗੇ।
ਕੋਟਕਪੂਰਾ, 25 ਅਕਤੂਬਰ (ਰਿੰਕੂ ਮਲਹੋਤਰਾ)-ਸ਼੍ਰੋਮਣੀ ਅਕਾਲੀ ਦਲ ਬਾਦਲ ਬੀ.ਸੀ ਵਿੰਗ ਦੇ ਸੂਬਾ ਪ੍ਰਧਾਨ ਹੀਰਾ ਸਿੰਘ ਗਾਬੜੀਆ ਆਉਂਦੀ 27 ਅਕਤੂਬਰ ਨੂੰ ਕੋਟਕਪੂਰਾ ਵਿਖੇ ਮੇਨ ਬਾਜ਼ਾਰ ਅਗਰਵਾਲ ਧਰਮਸ਼ਾਲਾ ’ਚ ਸਵੇਰੇ 11 ਵਜੇ ਪਾਰਟੀ ਵਰਕਰਾਂ ਨਾਲ ਵਿਸ਼ਾਲ ਮਿਲਣੀ ਕਰਨਗੇ। ਇਹ ਜਾਣਕਾਰੀ ਦਿੰਦਿਆਂ ਬੀ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਸੇਵਕ ਸਿੰਘ ਨੌਖਾ ਨੇ ਦੱਸਿਆ ਕਿ ਸੂਬਾ ਪ੍ਰਧਾਨ ਦੀ ਆਮਦ ਸਬੰਧੀ ਪਾਰਟੀ ਦੇ ਬੀ.ਸੀ ਵਿੰਗ ਦੀਆਂ ਮੀਟਿੰਗਾਂ ਜਾਰੀ ਹਨ ਅਤੇ ਵਿੰਗ ਨੂੰ ਹੋਰ ਮਜਬੂਤ ਕਰਨ ਲਈ ਵਰਕਰਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਜਾ ਰਹੀਆਂ ਹਨ। ਇਸ ਮੌਕੇ ਬੀ.ਸੀ ਵਿੰਗ ਦੇ ਆਗੂ ਆਂ, ਵਰਕਰਾਂ ਵਲੋਂ ਹੀਰਾ ਸਿੰਘ ਗਾਬੜੀਆ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ।