05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਹਰਪ੍ਰੀਤ ਕੌਰ ਚਹਿਲ ਨੇ ਆਪਣੀ ਟੀਮ ਸਮੇਤ ਘਰ-ਘਰ ਗਰੰਟੀ ਕਾਰਡ ਵੰਡੇ

ਕੋਟਕਪੂਰਾ, 4 ਅਕਤੂਬਰ (ਮੋਹਰ ਸਿੰਘ ਗਿੱਲ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਧਰਮਪਤਨੀ ਬੀਬੀ ਗੁਰਪ੍ਰੀਤ ਕੌਰ ਸੰਧਵਾਂ ਵਲੋਂ ਪੰਜਾਬ ਸਰਕਾਰ ਦੀਆਂ ਨੀਤੀਆਂ ਅਤੇ ਕੀਤੇ ਕੰਮਾਂ ਬਾਰੇ ਕੋਟਕਪੂਰਾ ਹਲਕੇ ਦੀਆਂ ਬਲਾਕ ਪ੍ਰਧਾਨਾਂ ਅਤੇ ਸਖੀਆਂ ਨੂੰ ਪਿੰਡ ਪੱਧਰ ਅਤੇ ਬਲਾਕ ਅਧੀਨ ਆਉਂਦੇ ਪਿੰਡਾਂ ’ਚ ਘਰ-ਘਰ ਤੱਕ ਪਹੁੰਚਾਉਣ ਦੀ ਪ੍ਰੇਰਨਾ ਦਿੱਤੀ ਗਈ ਹੈ। ਇਸ ਕੜੀ ਤਹਿਤ ਬਲਾਕ ਪ੍ਰਧਾਨ ਹਰਪ੍ਰੀਤ ਕੌਰ ਚਹਿਲ ਵਲੋਂ ਆਪਣੀ ਟੀਮ ਸਮੇਤ ਅਤੇ ਸੈਕਟਰ ਇੰਚਾਰਜ ਸ਼ਰਨਦੀਪ ਸਿੰਘ ਨੇ ਪਿੰਡ ਸੰਧਵਾਂ ਦੇ ਮਰਦਾਂ ਅਤੇ ਮਹਿਲਾਵਾਂ ਨਾਲ ਡੋਰ ਟੂ ਡੋਰ ਜਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਗਰੰਟੀਆਂ ਅਤੇ ਲੋਕ ਭਲਾਈ ਸਕੀਮਾਂ ਦੀ ਜਾਣਕਾਰੀ ਲੋਕਾਂ ਤੱਕ ਪਹੁੰਚਾਈ।

Ad Position 21
No active advertisement
ਅਜੀਤ ਡੈਸਕ 05-10-2026
ਕੋਟਕਪੂਰਾ, 4 ਅਕਤੂਬਰ (ਮੋਹਰ ਸਿੰਘ ਗਿੱਲ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਧਰਮਪਤਨੀ ਬੀਬੀ ਗੁਰਪ੍ਰੀਤ ਕੌਰ ਸੰਧਵਾਂ ਵਲੋਂ ਪੰਜਾਬ ਸਰਕਾਰ ਦੀਆਂ ਨੀਤੀਆਂ ਅਤੇ ਕੀਤੇ ਕੰਮਾਂ ਬਾਰੇ ਕੋਟਕਪੂਰਾ ਹਲਕੇ ਦੀਆਂ ਬਲਾਕ ਪ੍ਰਧਾਨਾਂ ਅਤੇ ਸਖੀਆਂ ਨੂੰ ਪਿੰਡ ਪੱਧਰ ਅਤੇ ਬਲਾਕ ਅਧੀਨ ਆਉਂਦੇ ਪਿੰਡਾਂ ’ਚ ਘਰ-ਘਰ ਤੱਕ ਪਹੁੰਚਾਉਣ ਦੀ ਪ੍ਰੇਰਨਾ ਦਿੱਤੀ ਗਈ ਹੈ। ਇਸ ਕੜੀ ਤਹਿਤ ਬਲਾਕ ਪ੍ਰਧਾਨ ਹਰਪ੍ਰੀਤ ਕੌਰ ਚਹਿਲ ਵਲੋਂ ਆਪਣੀ ਟੀਮ ਸਮੇਤ ਅਤੇ ਸੈਕਟਰ ਇੰਚਾਰਜ ਸ਼ਰਨਦੀਪ ਸਿੰਘ ਨੇ ਪਿੰਡ ਸੰਧਵਾਂ ਦੇ ਮਰਦਾਂ ਅਤੇ ਮਹਿਲਾਵਾਂ ਨਾਲ ਡੋਰ ਟੂ ਡੋਰ ਜਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਗਰੰਟੀਆਂ ਅਤੇ ਲੋਕ ਭਲਾਈ ਸਕੀਮਾਂ ਦੀ ਜਾਣਕਾਰੀ ਲੋਕਾਂ ਤੱਕ ਪਹੁੰਚਾਈ। ‘ਮਾਨ ਦੇ ਮੁਨਾਫੇ’ ਮੁਹਿੰਮ ਤਹਿਤ ਸਖੀਆਂ ਨੂੰ ਨਾਲ ਲੈ ਕੇ ਘਰ-ਘਰ ਜਾ ਕੇ ਲੋਕਾਂ ਨੂੰ ਸਰਕਾਰ ਦੀਆਂ ਪ੍ਰਾਪਤੀਆਂ ਸਬੰਧੀ ਦੱਸਿਆ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਸਖੀਆਂ ਪਿੰਡ ਪ੍ਰਧਾਨ ਮਨਵਿੰਦਰ ਕੌਰ, ਟੀਮ ਮੈਂਬਰ ਜਸਵਿੰਦਰ ਕੌਰ, ਰਾਜਵੀਰ ਕੌਰ, ਛਿੰਦਰਪਾਲ ਕੌਰ, ਜਸਪ੍ਰੀਤ ਕੌਰ, ਮਨਪ੍ਰੀਤ ਕੌਰ, ਸਰਬਜੀਤ ਕੌਰ, ਸਤਪਾਲ ਕੌਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਿਜਲੀ ਦੇ ਟੇਢੇ ਖੰਬੇ ਨੂੰ ਸਿੱਧਾ ਕਰਨ ਦੀ ਮੰਗ ਅਗਲੀ ਖ਼ਬਰ 7.40 ਗ੍ਰਾਮ ਹੈਰੋਇਨ ਸਮੇਤ ਦੋ ਗਿ੍ਫ਼ਤਾਰ
Ad Position 24