05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਕ੍ਰਿਪਾਲ ਆਸ਼ਰਮ ਵਿਚੋਂ ਆਰ.ਓ. ਸਿਸਟਮ ਅਤੇ ਬਿਜਲੀ ਦੀਆਂ ਤਾਰਾਂ ਚੋਰੀ

ਭੁੱਚੋ ਮੰਡੀ, 4 ਅਕਤੂਬਰ (ਬਿੱਕਰ ਸਿੰਘ ਸਿੱਧੂ)- ਕ੍ਰਿਪਾਲ ਆਸ਼ਰਮ ਭੁੱਚੋ ਮੰਡੀ ਵਿਚ ਅਣਪਛਾਤੇ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਆਰ. ਓ.

Ad Position 21
No active advertisement
ਅਜੀਤ ਡੈਸਕ 05-10-2026
ਭੁੱਚੋ ਮੰਡੀ, 4 ਅਕਤੂਬਰ (ਬਿੱਕਰ ਸਿੰਘ ਸਿੱਧੂ)- ਕ੍ਰਿਪਾਲ ਆਸ਼ਰਮ ਭੁੱਚੋ ਮੰਡੀ ਵਿਚ ਅਣਪਛਾਤੇ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਆਰ.ਓ. ਸਿਸਟਮ, ਸਬਮਰਸੀਬਲ ਮੋਟਰ ਦੀਆਂ ਤਾਰਾਂ ਅਤੇ ਬਿਜਲੀ ਫਿਟਿੰਗ ਦੀਆਂ ਤਾਰਾਂ ‘ਤੇ ਹੱਥ ਸਾਫ਼ ਕਰ ਦਿੱਤਾ। ਚੋਰੀ ਦੀ ਸੂਚਨਾ ਆਸ਼ਰਮ ਦੇ ਸਕੱਤਰ ਵਿਨੋਦ ਕੁਮਾਰ ਅਤੇ ਕੈਸ਼ੀਅਰ ਗੁਰਦੀਪ ਚੰਦ ਨੇ ਪੁਲਿਸ ਨੂੰ ਦਿੱਤੀ। ਆਸ਼ਰਮ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਐਤਵਾਰ ਸਵੇਰੇ ਜਦੋਂ ਉਹ ਚੱਕ ਫ਼ਤਿਹ ਸਿੰਘ ਵਾਲਾ ਰੋਡ ਸਥਿਤ ਕ੍ਰਿਪਾਲ ਆਸ਼ਰਮ ਵਿੱਚ ਸਤਿਸੰਗ ਲਈ ਪਹੁੰਚੇ ਤਾਂ ਆਸ਼ਰਮ ਵਿੱਚ ਲੱਗਿਆ ਆਰ.ਓ. ਸਿਸਟਮ ਗਾਇਬ ਮਿਲਿਆ। ਜਾਂਚ ਕਰਨ ‘ਤੇ ਪਤਾ ਲੱਗਿਆ ਕਿ ਅਣਪਛਾਤੇ ਚੋਰ ਸਬਮਰਸੀਬਲ ਮੋਟਰ ਦੀਆਂ ਤਾਰਾਂ ਅਤੇ ਬਿਜਲੀ ਫਿਟਿੰਗ ਦੀਆਂ ਹੋਰ ਤਾਰਾਂ ਵੀ ਵੱਢ ਕੇ ਲੈ ਗਏ ਹਨ। ਚੋਰਾਂ ਨੇ ਆਸ਼ਰਮ ਵਿੱਚ ਲੱਗੇ ਪੱਖੇ ਚੋਰੀ ਕਰਨ ਦਾ ਵੀ ਯਤਨ ਕੀਤਾ, ਪਰ ਉਹ ਆਪਣੇ ਮਨਸੂਬੇ ਵਿੱਚ ਸਫ਼ਲ ਨਹੀਂ ਹੋ ਸਕੇ।ਆਸ਼ਰਮ ਪ੍ਰਬੰਧਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਨਾਲ ਹੀ ਖੇਤਰ ਵਿੱਚ ਪੁਲਿਸ ਗਸ਼ਤ ਵਧਾਈ ਜਾਵੇ, ਤਾਂ ਜੋ ਧਾਰਮਿਕ ਸਥਾਨਾਂ ਅਤੇ ਹੋਰ ਜਨਤਕ ਥਾਵਾਂ ਨੂੰ ਚੋਰਾਂ ਦਾ ਨਿਸ਼ਾਨਾ ਬਣਨ ਤੋਂ ਬਚਾਇਆ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਹਾਊਸ ਨੇ ਜਿੱਤਿਆ ਅੰਤਰ-ਹਾਊਸ ਵਾਲੀਬਾਲ ਮੁਕਾਬਲਾ ਅਗਲੀ ਖ਼ਬਰ ਵਿਧਾਇਕ ਬਲਕਾਰ ਸਿੱਧੂ ਵਲੋਂ ਅਗਰਵਾਲ ਧਰਮਸ਼ਾਲਾ ਦੇ ਵਿਕਾਸ ਲਈ 1.21 ਲੱਖ ਰੁਪਏ ਦੇਣ ਦਾ ਐਲਾਨ
Ad Position 24