05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਫ਼ਰੀਦਕੋਟ ਸ਼ਹਿਰ ਅੰਦਰ ਲਾਵਾਰਿਸ ਕੁੱਤਿਆਂ ਦੀ ਭਰਮਾਰ, ਲੋਕਾਂ ’ਚ ਡਰ ਦਾ ਮਾਹੌਲ

ਫ਼ਰੀਦਕੋਟ, 4 ਅਕਤੂਬਰ (ਹਰਮਿੰਦਰ ਸਿੰਘ ਮਿੰਦਾ)-ਫ਼ਰੀਦਕੋਟ ਸ਼ਹਿਰ ਅੰਦਰ ਲਾਵਾਰਿਸ ਕੁੱਤਿਆਂ ਦੀ ਭਰਮਾਰ ਹੈ ਤੇ ਇਸ ਵਿਚ ਲਗਾਤਾਰ ਵੱਡੇ ਪੱਧਰ ’ਤੇ ਹੋ ਰਹੇ ਵਾਧੇ ਕਾਰਨ ਛੋਟੇ ਬੱਚਿਆਂ ਤੇ ਬਜ਼ੁਰਗਾਂ ਦਾ ਘਰੋਂ ਨਿਕਲਣਾ ਔਖਾ ਹੋਇਆ ਪਿਆ ਹੈ। ਗਲੀ ਮੁਹੱਲਿਆਂ ਵਿਚ ਫ਼ਿਰਦੇ ਲਾਵਾਰਿਸ ਕੁੱਤਿਆਂ ਦੇ ਝੁੰਡ ਜਦੋਂ ਦਿਲ ਕਰਦਾ ਹੈ ਕਿਸੇ ਨਾ ਕਿਸੇ ਰਾਹਗੀਰ ’ਤੇ ਹਮਲਾ ਕਰ ਦਿੰਦੇ ਹਨ।

Ad Position 21
No active advertisement
? 05-10-2026
ਫ਼ਰੀਦਕੋਟ, 4 ਅਕਤੂਬਰ (ਹਰਮਿੰਦਰ ਸਿੰਘ ਮਿੰਦਾ)-ਫ਼ਰੀਦਕੋਟ ਸ਼ਹਿਰ ਅੰਦਰ ਲਾਵਾਰਿਸ ਕੁੱਤਿਆਂ ਦੀ ਭਰਮਾਰ ਹੈ ਤੇ ਇਸ ਵਿਚ ਲਗਾਤਾਰ ਵੱਡੇ ਪੱਧਰ ’ਤੇ ਹੋ ਰਹੇ ਵਾਧੇ ਕਾਰਨ ਛੋਟੇ ਬੱਚਿਆਂ ਤੇ ਬਜ਼ੁਰਗਾਂ ਦਾ ਘਰੋਂ ਨਿਕਲਣਾ ਔਖਾ ਹੋਇਆ ਪਿਆ ਹੈ। ਗਲੀ ਮੁਹੱਲਿਆਂ ਵਿਚ ਫ਼ਿਰਦੇ ਲਾਵਾਰਿਸ ਕੁੱਤਿਆਂ ਦੇ ਝੁੰਡ ਜਦੋਂ ਦਿਲ ਕਰਦਾ ਹੈ ਕਿਸੇ ਨਾ ਕਿਸੇ ਰਾਹਗੀਰ ’ਤੇ ਹਮਲਾ ਕਰ ਦਿੰਦੇ ਹਨ। ਬਹੁਤ ਸਾਰੇ ਕੁੱਤਿਆਂ ਵਲੋਂ ਜ਼ਖ਼ਮੀ ਕੀਤੇ ਲੋਕ ਕੁੱਤਿਆਂ ਨੂੰ ਕਾਬੂ ਕਰਨ ਦੀ ਮੰਗ ਵਾਰ-ਵਾਰ ਕਰ ਚੁੱਕੇ ਹਨ ਪਰ ਇਸ ਪਾਸੇ ਕਿਸੇ ਨੇ ਵੀ ਧਿਆਨ ਦੇਣਾ ਜ਼ਰੂਰੀ ਨਹੀ ਸਮਝਿਆ। ਫ਼ਰੀਦਕੋਟ ਸ਼ਹਿਰ ਦੀ ਇਕਲੌਤੀ ਸੈਰਗਾਹ ਤੇ ਵੇਖਣਯੋਗ ਥਾਂ ਰੈਸਟ ਹਾਊਸ, ਦਰਬਾਰ ਗੰਜ ਹੈ। ਇੱਥੇ ਵੀ ਕੁੱਤਿਆਂ ਦੇ ਝੂੰਡ ਫ਼ਰੀਦਕੋਟ ਦੇਖਣ ਆਏ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕਾ ਹੈ। ਸਥਾਨਕ ਰੈਸਟ ਹਾਊਸ ਦਰਬਾਰ ਗੰਜ ਵਿਖੇ ਕਮਿਸ਼ਨਰ ਡਵੀਜਨ ਫ਼ਰੀਦਕੋਟ, ਆਈ ਜੀ ਰੇਂਜ਼ ਫ਼ਰੀਦਕੋਟ ਹੋਣ ਕਰਕੇ ਵੱਡੀ ਗਿਣਤੀ ਵਿਚ ਆਮ ਲੋਕਾਂ ਨੂੰ ਇਥੇ ਆਪਣੇ ਕੰਮ ਕਾਰ ਲਈ ਆਉਣਾ ਪੈਂਦਾ ਹੈ, ਇਥੇ ਪ੍ਰਵੇਸ਼ ਕਰਦਿਆਂ ਹੀ ਕੁੱਤਿਆਂ ਵਲੋਂ ਸੜਕਾਂ ’ਤੇ ਥਾਂ ਥਾਂ ਫੈਲਾਈ ਗੰਦਗੀ ਲੋਕਾਂ ਲਈ ਵੱਡੀ ਸਮੱਸਿਆ ਬਣਦੀ ਹੈ। ਫ਼ਿਰ ਕੁੱਤਿਆਂ ਦਾ ਖੌਫ਼ ਦੂਜੀ ਸਮੱਸਿਆ ਬਣ ਜਾਂਦਾ ਹੈ। ਸੈਰ ਕਰਨ ਵਾਲੇ ਲੋਕਾਂ ਨੇ ਕਿਹਾ ਕਿ ਕੁੱਤਿਆਂ ਨਾਲ ਪ੍ਰੇਮ ਰੱਖਣ ਵਾਲੇ ਲੋਕਾਂ ਨੂੰ ਅਪੀਲ ਹੈ ਕਿ ਉਹ ਕੁੱਤਿਆਂ ਨੂੰ ਖਾਣ-ਪੀਣ ਦਾ ਸਮਾਨ ਨਾ ਪਾਉਣ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਬੱਬੂ ਅਹੂਜਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦਾ ਜਲਦ ਹੱਲ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਪਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਦਾ ਸਵਾਗਤ ਕੀਤਾ ਜੋਧਪੁਰ ਰੋਮਾਣਾ ਵਿਖੇ ਸਰਪੰਚ ਨੇ ਲਾਭਪ... ਅਗਲੀ ਖ਼ਬਰ ਕਣਕ ਦੇ ਭਾਅ ਦੀ ਐਮ.ਐਸ.ਪੀ. ’ਚ 25 ਪੈਸੇ ਪ੍ਰਤੀ ਕਿੱਲੋ ਦਾ ਵਾਧਾ ਕਿਸਾਨਾਂ ਨਾਲ ਕੋਝਾ ਮਜ਼ਾਕ- ਰਣਬੀਰ ਸ਼ੇਖਪੁਰਾ ਰਾਜੇਸ਼ ਕ...
Ad Position 24