07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਪੰਜਾਬੀ ਸਾਹਿਤ ਸਭਾ ਫ਼ਰੀਦਕੋਟ (ਸੇਖੋਂ) ਦੀ ਮਾਸਿਕ ਇਕੱਤਰਤਾ ਹੋਈ

ਫ਼ਰੀਦਕੋਟ, 7 ਸਤੰਬਰ (ਜਸਵੰਤ ਸਿੰਘ ਪੁਰਬਾ)-ਪੰਜਾਬੀ ਸਾਹਿਤ ਸਭਾ ਰਜਿ. ਫ਼ਰੀਦਕੋਟ (ਸੇਖੋਂ) ਦੀ ਸਤੰਬਰ ਮਹੀਨੇ ਦੀ ਮਾਸਿਕ ਇਕੱਤਰਤਾ ਸਥਾਨਕ ਪੈਨਸ਼ਨਰਜ਼ ਭਵਨ ਨਜ਼ਦੀਕ ਹੁੱਕੀ ਚੌਂਕ ਫ਼ਰੀਦਕੋਟ ਵਿਖੇ ਉੱਘੇ ਕਹਾਣੀਕਾਰ ਬਲਜੀਤ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ।

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਫ਼ਰੀਦਕੋਟ, 7 ਸਤੰਬਰ (ਜਸਵੰਤ ਸਿੰਘ ਪੁਰਬਾ)-ਪੰਜਾਬੀ ਸਾਹਿਤ ਸਭਾ ਰਜਿ. ਫ਼ਰੀਦਕੋਟ (ਸੇਖੋਂ) ਦੀ ਸਤੰਬਰ ਮਹੀਨੇ ਦੀ ਮਾਸਿਕ ਇਕੱਤਰਤਾ ਸਥਾਨਕ ਪੈਨਸ਼ਨਰਜ਼ ਭਵਨ ਨਜ਼ਦੀਕ ਹੁੱਕੀ ਚੌਂਕ ਫ਼ਰੀਦਕੋਟ ਵਿਖੇ ਉੱਘੇ ਕਹਾਣੀਕਾਰ ਬਲਜੀਤ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਤਕਰੀਬਨ ਡੇਢ ਦਰਜਨ ਦੇ ਉਪਰ ਮੈਂਬਰਾਂ ਨੇ ਭਾਗ ਲਿਆ। ਸਭਾ ਵਲੋਂ ਸਭ ਤੋਂ ਪਹਿਲਾਂ 13 ਸਤੰਬਰ ਨੂੰ ਕੇਂਦਰੀ ਪੰਜਾਬੀ ਲੇਖਕ ਸਭਾ ਰਜਿ. ਪੰਜਾਬ (ਸੇਖੋਂ) ਦੀ ਹੋਣ ਵਾਲੀ ਮੀਟਿੰਗ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਇਸ ਤੋਂ ਇਲਾਵਾ ਸਭਾ ਵਲੋਂ 27 ਸਤੰਬਰ ਨੂੰ ਕੇਂਦਰੀ ਪੰਜਾਬੀ ਲੇਖਕ ਸਭਾ ਰਜਿ. ਪੰਜਾਬ ਸੇਖੋਂ ਦੇ ਹੋਣ ਵਾਲੇ ਸਮਾਗਮ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ। ਸਭਾ ਵਲੋਂ ਕੁਝ ਸ਼ੋਕ ਮਤੇ ਵੀ ਪਾਏ ਗਏ ਜਿਨ੍ਹਾਂ ਵਿਚ ਪ੍ਰਸਿੱਧ ਲੇਖਕ ਸੁਰਜੀਤ ਸਿੰਘ ਭਦੌੜ, ਬਲਜੀਤ ਸਿੰਘ, ਹਰਭਜਨ ਸਿੰਘ ਅਤੇ ਵਲਾਇਤੀ ਰਾਮ ਦੀ ਬੇਵਕਤੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਤੋਂ ਬਾਅਦ ਰਚਨਾਵਾਂ ਦੇ ਦੌਰ ਵਿਚ ਸਭਾ ਦੇ ਜਨਰਲ ਸਕੱਤਰ ਪ੍ਰਿੰਸੀਪਲ ਕ੍ਰਿਸ਼ਨ ਲਾਲ ਬਕੋਲੀਆ, ਬਿਕਰਮਜੀਤ ਨੂਰ, ਹਰਸੰਗੀਤ ਸਿੰਘ ਗਿੱਲ, ਬਲਵੰਤ ਰਾਏ ਗੱਖੜ, ਪ੍ਰੋ. ਪਾਲ ਸਿੰਘ ਪਾਲ, ਇਕਬਾਲ ਘਾਰੂ, ਜਗਦੀਪ ਹਸਰਤ, ਬਲਜੀਤ ਸਿੰਘ ਸੰਧੂ, ਸੱਤਪਾਲ ਸਿੰਘ, ਵਤਨਵੀਰ ਜ਼ਖ਼ਮੀ, ਸਿਕੰਦਰ ਮਾਨਵ, ਪ੍ਰਧਾਨ ਸੁਖਚੈਨ ਸਿੰਘ ਥਾਂਦੇਵਾਲਾ, ਗੁਰਤੇਜ ਸਿੰਘ ਪੱਖੀ ਕਲਾਂ, ਸਾਧੂ ਸਿੰਘ ਚਮੇਲੀ, ਬਲਵਿੰਦਰ ਫਿੱਡੇ, ਜਲੌਰ ਸਿੰਘ ਪੀ.ਆਰ.ਟੀ.ਸੀ. ਫ਼ਰੀਦਕੋਟ, ਮੁਖ਼ਤਿਆਰ ਸਿੰਘ ਵੰਗੜ, ਧਰਮ ਪ੍ਰਵਾਨਾ, ਪਰਮ ਪੰਜਾਬੀ ਆਦਿ ਲੇਖਕਾਂ ਨੇ ਆਪਣੀਆਂ ਰਚਨਾਵਾਂ ਪੇਸ਼ ਕਰ ਕੇ ਮਾਹੌਲ ਨੂੰ ਖ਼ੁਸ਼ਗਵਾਰ ਬਣਾਇਆ। ਮੰਚ ਸੰਚਾਲਨ ਜਗਦੀਪ ਹਸਰਤ ਨੇ ਕੀਤਾ।
Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਏਕਤਾ ਉਗਰਾਹਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਧਰਨਾ ਜਾਰੀ-ਡੀ. ਸੀ. ਦਫ਼ਤਰ ਦਾ ਕੀਤਾ ਘਿਰਾਓ ਅਗਲੀ ਖ਼ਬਰ ਬੰਦ ਪਈ 22 ਨੰਬਰ ਵਾਰਡ ਦੀ ਨਿਕਾਸੀ ਨੂੰ ਚਾਲੂ ਕਰਵਾਇਆ
Ad Position 24