07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਸਰਸਵਤੀ ਜੀਨੀਅਸ ਸਕੂਲ ਵਿਖੇ ਅਧਿਆਪਕ ਦਿਵਸ ਮਨਾਇਆ

ਜੈਤੋ, 6 ਸਤੰਬਰ (ਗੁਰਚਰਨ ਸਿੰਘ ਗਾਬੜੀਆ)-ਸਰਸਵਤੀ ਜੀਨੀਅਸ ਸਕੂਲ ਜੈਤੋ ਨੇ ਅਧਿਆਪਕ ਦਿਵਸ ਮੌਕੇ ਅਧਿਆਪਕਾਂ ਨੂੰ ਸਨਮਾਨਿਤ ਕਰਨ ਲਈ ਇਕ ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ। ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਕੇਸ਼ ਰੋਮਾਣਾ, ਸਕੱਤਰ ਮਦਨ ਲਾਲ ਗੋਇਲ, ਮੈਨੇਜਰ ਦਿਨੇਸ਼ ਗੋਇਲ, ਸਿੱਖਿਆ ਕਮੇਟੀ ਦੇ ਚੇਅਰਮੈਨ ਸੁਖਵਿੰਦਰ ਗਰਗ, ਸਾਲਸੀ ਬੋਰਡ ਦੇ ਚੇਅਰਮੈਨ ਪੁਰਸ਼ੋਤਮ ਸਿੰਗਲਾ ਅਤੇ ਮੈਂਬਰ ਅਸ਼ੋਕ ਤਾਇਲ ਮੌਜੂਦ ਸਨ।

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਜੈਤੋ, 6 ਸਤੰਬਰ (ਗੁਰਚਰਨ ਸਿੰਘ ਗਾਬੜੀਆ)-ਸਰਸਵਤੀ ਜੀਨੀਅਸ ਸਕੂਲ ਜੈਤੋ ਨੇ ਅਧਿਆਪਕ ਦਿਵਸ ਮੌਕੇ ਅਧਿਆਪਕਾਂ ਨੂੰ ਸਨਮਾਨਿਤ ਕਰਨ ਲਈ ਇਕ ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ। ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਕੇਸ਼ ਰੋਮਾਣਾ, ਸਕੱਤਰ ਮਦਨ ਲਾਲ ਗੋਇਲ, ਮੈਨੇਜਰ ਦਿਨੇਸ਼ ਗੋਇਲ, ਸਿੱਖਿਆ ਕਮੇਟੀ ਦੇ ਚੇਅਰਮੈਨ ਸੁਖਵਿੰਦਰ ਗਰਗ, ਸਾਲਸੀ ਬੋਰਡ ਦੇ ਚੇਅਰਮੈਨ ਪੁਰਸ਼ੋਤਮ ਸਿੰਗਲਾ ਅਤੇ ਮੈਂਬਰ ਅਸ਼ੋਕ ਤਾਇਲ ਮੌਜੂਦ ਸਨ। ਸਰਸਵਤੀ ਪਲੇਅ ਵੇਅ ਦੇ ਪਿ੍ਰੰਸੀਪਲ ਵਿਨੀਤਾ ਮਿੱਤਲ ਵੀ ਆਪਣੇ ਪੂਰੇ ਸਟਾਫ਼ ਨਾਲ ਮੌਜੂਦ ਸਨ। ਸਕੂਲ ਪ੍ਰਬੰਧਕ ਮੈਂਬਰਾਂ ਨੇ ਸਾਰੇ ਅਧਿਆਪਕਾਂ ਲਈ ਸੁੰਦਰ ਤੋਹਫ਼ੇ ਅਤੇ ਇਕ ਵਿਸ਼ੇਸ਼ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਕੀਤਾ। ਪ੍ਰੋਗਰਾਮ ਦੌਰਾਨ, ਅਧਿਆਪਕਾਂ ਦੇ ਸਨਮਾਨ ਵਿਚ ਸੁੰਦਰ ਅਤੇ ਪ੍ਰੇਰਨਾਦਾਇਕ ਭਾਸ਼ਣ ਪੇਸ਼ ਕੀਤੇ ਗਏ। ਸਰਸਵਤੀ ਸੀਨੀਅਰ ਸੈਕੰਡਰੀ ਸਕੂਲ, ਸਰਸਵਤੀ ਜੀਨੀਅਸ ਸਕੂਲ ਅਤੇ ਸਰਸਵਤੀ ਪਲੇਅ ਵੇਅ ਵਿਚ ਵਿਦਿਆਰਥੀਆਂ ਦੇ ਨਿਰੰਤਰ ਦਾਖਲਿਆਂ ਵਿਚ ਯੋਗਦਾਨ ਪਾਉਣ ਲਈ ਧੰਨਵਾਦ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਗਗਨਦੀਪ ਕੌਰ ਬਰਾੜ ਨੇ ਸਾਰੇ ਅਧਿਆਪਕਾਂ ਨੂੰ ਵਿਸ਼ੇਸ਼ ਕਾਰਡ ਭੇਟ ਕਰਕੇ ਸਨਮਾਨਿਤ ਕੀਤਾ । ਉਨ੍ਹਾਂ ਨੇ ਸੁਨੀਤਾ ਰੋਮਾਣਾ, ਖੇਡ ਅਧਿਆਪਿਕਾ ਜਸਪ੍ਰੀਤ ਕੌਰ, ਖੇਡ ਅਧਿਆਪਕ ਸਤਨਾਮ, ਕਲਾ ਅਧਿਆਪਕ ਅਮਿਤ, ਮਨੀਸ਼ਾ ਜੈਨ, ਅਰਸ਼ਦੀਪ ਕੌਰ, ਗਿਆਨਜੀਤ ਕੌਰ, ਪਾਇਲ, ਰੇਨੂੰ, ਕਿਰਨਜੀਤ ਕੌਰ, ਆਕਾਸ਼ ਮਿੱਤਲ ਅਤੇ ਹੋਰ ਅਧਿਆਪਕਾਂ ਦਾ ਇਸ ਸਮਾਗਮ ਨੂੰ ਸੁਚਾਰੂ ਢੰਗ ਨਾਲ ਕਰਨ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਬਿਜਲੀ ਘੱਟ ਆਉਣ ਕਾਰਨ ਖੇਤਾਂ ’ਚ ਪੇਪੜੀਆਂ ਬਣਨੀਆਂ ਸ਼ੁਰੂ ਅਗਲੀ ਖ਼ਬਰ ਸ਼ਹਿਰ ’ਚ ਹਰਲ-ਹਰਲ ਕਰਦੇ ਪਸ਼ੂਆਂ ਦੀ ਸਾਰ ਲਵੇ ਸਰਕਾਰ
Ad Position 24