07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਆਸ਼ਾ ਵਰਕਰ ਅਤੇ ਫੈਸਲੀਟੇਟਰ ਯੂਨੀਅਨ ਵਲੋਂ 11 ਦਿਨਾਂ ਦੀ ਕੰਮ ਛੋੜ ਹੜਤਾਲ

ਪੰਜਗਰਾਈਂ ਕਲਾਂ, 6 ਸਤੰਬਰ (ਸੁਖਮੰਦਰ ਸਿੰਘ ਬਰਾੜ)-ਆਸ਼ਾ ਵਰਕਰ ਅਤੇ ਫੈਸਲੀਟੇਟਰ ਵਲੋਂ 15 ਸਤੰਬਰ ਤੱਕ ਆਸ਼ਾ ਵਰਕਰਾਂ ਵਲੋਂ ਕੰਮ ਛੋੜ ਹੜਤਾਲ ਕੀਤੀ ਜਾ ਰਹੀ ਹੈ। ਇਸ ਹੜਤਾਲ ਦਾ ਅਸਰ ਸਭ ਤੋਂ ਜ਼ਿਆਦਾ ਹਾਈ ਰਿਸਕ ਗਰਭਵਤੀ ਔਰਤਾਂ ਜੱਚਾ ਬੱਚਾ ਦੇ ਟੀਕੇ ਕਰਨਾ ਅਤੇ ਜੱਚਾ ਬੱਚਾ ਦੀ ਦੇਖਭਾਲ ਅਤੇ ਟੀਵੀ ਦੇ ਮਰੀਜ਼ਾਂ ਤੇ ਗਹਿਰਾ ਅਸਰ ਪਵੇਗਾ, ਇਸ ਹੜਤਾਲ ਤੋਂ ਹੋਣ ਵਾਲੇ ਨੁਕਸਾਨਾਂ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਸਿਹਤ ਦੀ ਹੋਵੇਗੀ।

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਪੰਜਗਰਾਈਂ ਕਲਾਂ, 6 ਸਤੰਬਰ (ਸੁਖਮੰਦਰ ਸਿੰਘ ਬਰਾੜ)-ਆਸ਼ਾ ਵਰਕਰ ਅਤੇ ਫੈਸਲੀਟੇਟਰ ਵਲੋਂ 15 ਸਤੰਬਰ ਤੱਕ ਆਸ਼ਾ ਵਰਕਰਾਂ ਵਲੋਂ ਕੰਮ ਛੋੜ ਹੜਤਾਲ ਕੀਤੀ ਜਾ ਰਹੀ ਹੈ। ਇਸ ਹੜਤਾਲ ਦਾ ਅਸਰ ਸਭ ਤੋਂ ਜ਼ਿਆਦਾ ਹਾਈ ਰਿਸਕ ਗਰਭਵਤੀ ਔਰਤਾਂ ਜੱਚਾ ਬੱਚਾ ਦੇ ਟੀਕੇ ਕਰਨਾ ਅਤੇ ਜੱਚਾ ਬੱਚਾ ਦੀ ਦੇਖਭਾਲ ਅਤੇ ਟੀਵੀ ਦੇ ਮਰੀਜ਼ਾਂ ਤੇ ਗਹਿਰਾ ਅਸਰ ਪਵੇਗਾ, ਇਸ ਹੜਤਾਲ ਤੋਂ ਹੋਣ ਵਾਲੇ ਨੁਕਸਾਨਾਂ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਸਿਹਤ ਦੀ ਹੋਵੇਗੀ। ਇਸ ਸਬੰਧੀ ਕਿਰਨਦੀਪ ਕੌਰ ਪੰਜੋਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਜ਼ਿਲ੍ਹਾ ਪ੍ਰਧਾਨ ਬਲਜੀਤ ਕੌਰ ਅਤੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਦਲਜੀਤ ਕੌਰ ਉਰਫ ਜਸਦੀਪ ਕੌਰ ਦੀ ਅਗਵਾਈ ਵਿਚ ਸਿਵਲ ਸਰਜਨ ਸਾਹਿਬ ਫ਼ਰੀਦਕੋਟ ਅਤੇ ਐਸ.ਐਮ.ਓ ਸਾਹਿਬ ਕੋਟਕਪੂਰਾ ਨੂੰ ਮੰਗ ਪੱਤਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਾਡੀਆਂ ਲਮਕ ਰਹੀਆਂ ਮੰਗਾਂ ਦਾ ਅਜੇ ਤੱਕ ਕੋਈ ਨਿਪਟਾਰਾ ਨਹੀਂ ਕੀਤਾ ਗਿਆ। ਜਿੰਨ੍ਹਾਂ ਵਿਚ ਘੱਟੋ-ਘੱਟ ਉਜਰਤ ਕਾਨੂੰਨ ਤਹਿਤ ਘੱਟੋ ਘੱਟ 24000 ਰੁਪਏ ਤਨਖਾਹ, ਆਸ਼ਾ ਵਰਕਰਾਂ ਆਨਰੇਰੀਅਮ ਮਾਣ ਭੱਤੇ ਵਿਚ ਤਿੰਨ ਗੁਣਾਂ ਵਾਧਾ, ਫੈਸਲੀਟੇਟਰਾਂ ਦੇ ਟੂਰਾਂ ’ਚ ਹਰ ਸਾਲ ਵਾਧਾ ਕਰਨ, ਆਸ਼ਾ ਵਰਕਰਾਂ ਦੇ ਇਨਸੈਂਟਿਵਂ ਨੂੰ ਡਬਲ ਕਰਨ,ਆਸ਼ਾ ਵਰਕਰਾਂ ਅਤੇ ਫੈਸਲੀਟੇਟਰਾਂ ਨੂੰ ਆਨਲਾਈਨ ਕੰਮ ਕਰਨ ਲਈ ਸਮਾਰਟਫੋਨ/ਟੈਬ ਦਿੱਤੇ ਜਾਣ। ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਮੰਗਾਂ ਦਾ ਹੱਲ ਨਾ ਹੋਣ ਦੀ ਸੂਰਤ ’ਚ ਸਤੰਬਰ ਦੇ ਅਖੀਰਲੇ ਹਫਤੇ ਮੁੱਖ ਮੰਤਰੀ ਅਤੇ ਵਿੱਚ ਮੰਤਰੀ ਦੇ ਹਲਕੇ ਵਿਚ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਸ ਮੌਕੇ ਜਸਵੀਰ ਕੌਰ ਬਲਾਕ ਪ੍ਰਧਾਨ, ਮਨਦੀਪ ਕੌਰ ਜ਼ਿਲ੍ਹਾ ਮੀਤ ਪ੍ਰਧਾਨ, ਕਰਮਜੀਤ ਕੌਰ, ਸਿਮਰਜੀਤ ਕੌਰ, ਕੁਲਦੀਪ ਕੌਰ, ਜਸਵਿੰਦਰ ਕੌਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦੋ ਜੁੜਵੀਆਂ ਨਹਿਰਾਂ ’ਤੇ ਪੁਲਾਂ ਦੇ ਅਧੂਰੇ ਕੰਮ ਤੋਂ ਰਾਹਗੀਰ ਪ੍ਰੇਸ਼ਾਨ-ਵਾਪਰ ਰਹੇ ਹਨ ਹਾਦਸੇ ਅਗਲੀ ਖ਼ਬਰ ਦਸਮੇਸ਼ ਗਲੋਰੀਅਸ ਪਬਲਿਕ ਸਕੂਲ ਵਿਖੇ ਅਧਿਆਪਕ ਦਿਵਸ ਮਨਾਇਆ
Ad Position 24