07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਅਧਿਆਪਕ ਦਿਵਸ ਮੌਕੇ ਸੇਵਾ ਮੁਕਤ ਪ੍ਰਿੰ. ਸੁਰਜੀਤ ਸਿੰਘ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਦੇ ਡਾ. ਕੇ.ਕੇ. ਵਰਮਾ ਤੇ ਹੋਰ।

ਕੋਟਕਪੂਰਾ, 6 ਸਤੰਬਰ (ਹਰਪ੍ਰੀਤ ਸਿੰਘ)-ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਕੋਟਕਪੂਰਾ ਵਿਖੇ ਅਧਿਆਪਕ ਦਿਵਸ ਬੜੇ ਹੀ ਉਤਸ਼ਾਹ, ਖੁਸ਼ੀ ਅਤੇ ਮਨੋਰੰਜਕ ਗਤੀਵਿਧੀਆਂ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਪ੍ਰਿੰਸੀਪਲ ਡਾ.

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਕੋਟਕਪੂਰਾ, 6 ਸਤੰਬਰ (ਹਰਪ੍ਰੀਤ ਸਿੰਘ)-ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਕੋਟਕਪੂਰਾ ਵਿਖੇ ਅਧਿਆਪਕ ਦਿਵਸ ਬੜੇ ਹੀ ਉਤਸ਼ਾਹ, ਖੁਸ਼ੀ ਅਤੇ ਮਨੋਰੰਜਕ ਗਤੀਵਿਧੀਆਂ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਪ੍ਰਿੰਸੀਪਲ ਡਾ. ਗੁਲਸ਼ਨ ਕੁਮਾਰ ਆਹੂਜਾ ਵਲੋਂ ਦੀਪ ਜਗ੍ਹਾ ਕੇ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਹੋਈ, ਜਿਸ ਵਿਚ ਡਾ. ਅੰਮ੍ਰਿਤਪਾਲ ਸਿੰਘ ਅਤੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਆਪਣੀ ਸੁਰੀਲੀ ਪੇਸ਼ਕਾਰੀ ਰਾਹੀਂ ਮਾਹੌਲ ਨੂੰ ਰੂਹਾਨੀ ਰੰਗ ਦਿੱਤਾ। ਸਮਾਗਮ ਦੀ ਕਮਾਨ ਬੀ.ਸੀ.ਏ. ਤੀਜਾ ਸਾਲ ਦੀ ਵਿਦਿਆਰਥਣ ਦਿਲਜੋਤ ਕੌਰ ਅਤੇ ਪਹਿਲੇ ਸਾਲ ਦੇ ਵਿਦਿਆਰਥੀ ਸ਼ੁਭਦੀਪ ਨੇ ਸੰਭਾਲੀ। ਇਸ ਮੌਕੇ ਪ੍ਰਿੰਸੀਪਲ ਡਾ. ਗੁਲਸ਼ਨ ਕੁਮਾਰ ਆਹੂਜਾ, ਡਾ. ਅੰਮ੍ਰਿਤਪਾਲ ਸਿੰਘ, ਡਾ. ਰਚਨਾ ਅਤੇ ਸ਼ਹਿਨਾਜ਼ ਬੇਗਮ ਨੇ ਆਪਣੇ ਸੁਰੀਲੇ ਗੀਤਾਂ ਨਾਲ ਸਮਾਗਮ ਵਿਚ ਸੰਗੀਤਮਈ ਰੰਗ ਭਰ ਦਿੱਤਾ। ਸਮਾਗਮ ਦੌਰਾਨ ਡਾ. ਸਤਨਾਮ, ਗੁਰਤੇਜ ਅਤੇ ਰਣਜੀਤ ਨੇ ਆਪਣੇ ਬਚਪਨ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਆਪਣੇ ਤਜਰਬਿਆਂ ਰਾਹੀਂ ਵਿਦਿਆਰਥੀਆਂ ਨੂੰ ਮਿਹਨਤ, ਅਨੁਸ਼ਾਸਨ ਅਤੇ ਲਗਨ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵਿਦਿਆਰਥੀਆਂ ਵਲੋਂ ਪੇਸ਼ ਕੀਤੀ ਗਈ ਮਿਮਿਕਰੀ ਬੇਹੱਦ ਮਨੋਰੰਜਕ ਰਹੀ। ਸਮਾਗਮ ’ਚ ਰੁਪਾਲੀ, ਕੰਵਲਦੀਪ ਕੌਰ, ਸ਼ਹਿਨਾਜ਼ ਬੇਗਮ ਅਤੇ ਮਿਸ ਸੁਖਵੀਰ ਕੌਰ ਨੇ ਆਤਮ-ਵਿਸ਼ਵਾਸ ਅਤੇ ਸੁੰਦਰ ਅੰਦਾਜ਼ ਨਾਲ ਮਾਡਲਿੰਗ ਪੇਸ਼ ਕੀਤੀ। ਅੰਤ ਵਿਚ ਪੂਨਮ ਅਰੋੜਾ ਵਲੋਂ ਧੰਨਵਾਦੀ ਮਤਾ ਪੇਸ਼ ਕੀਤਾ ਗਿਆ। ਉਨ੍ਹਾਂ ਪ੍ਰਿੰਸੀਪਲ ਡਾ. ਗੁਲਸ਼ਨ ਕੁਮਾਰ ਆਹੂਜਾ, ਕੋਆਰਡੀਨੇਟਰ ਗਿਰੀਸ਼ ਸ਼ਰਮਾ, ਟੀਮ, ਸਮੂਹ ਅਧਿਆਪਕਾਂ, ਸਟਾਫ਼, ਕਲੈਰੀਕਲ ਸਟਾਫ਼, ਦਰਜਾ ਚਾਰ ਕਰਮਚਾਰੀਆਂ ਅਤੇ ਵਿਦਿਆਰਥੀਆਂ ਦਾ ਸਮਾਗਮ ਨੂੰ ਸਫਲ ਬਣਾਉਣ ਲਈ ਦਿਲੋਂ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਮੌਜੂਦਾ ਸਰਕਾਰ ਦੀਆਂ ਵਧੀਕੀਆਂ ਦਾ ਲੋਕ ਜਵਾਬ ਦੇਣਗੇ : ਜ਼ਿਲ੍ਹਾ ਪ੍ਰਧਾਨ ਸਰਕਾਰੀ ਕੰਨਿਆ ਸਕੂਲ ਰੁਪਾਣਾ ਵਿਖੇ ਅਧਿਆਪਕ ਦਿ... ਅਗਲੀ ਖ਼ਬਰ ਪੰਜਾਬ ਪਬਲਿਕ ਸਕੂਲ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ
Ad Position 24