08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਕਪਾਹ ਦੀ ਵਾਪਸੀ ਦੇ ਨਾਂਅ ’ਤੇ ਇਕ ਹੋਰ ਖੇਤੀ ਸੰਕਟ ਨਾ ਖੜ੍ਹਾ ਕੀਤਾ ਜਾਵੇ: ਖੇਤੀ ਵਿਰਾਸਤ ਮਿਸ਼ਨ

ਜੈਤੋ, 5 ਸਤੰਬਰ (ਗੁਰਚਰਨ ਸਿੰਘ ਗਾਬੜੀਆ)-ਸਿਰਸਾ ਵਿਚ ਹੋਏ ਦੋ ਰੋਜ਼ਾ ‘ਫ਼ਾਰਮ-ਟੂ-ਫ਼ਾਈਬਰ ਕਾਟਨ ਡਾਇਲਾਗ 2026’ ਵਿਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿਚ ਲਗਾਤਾਰ ਘੱਟ ਰਹੀ ਕਪਾਹ ਦੀ ਖੇਤੀ ਨੂੰ ਮੁੜ ਸੁਰਜੀਤ ਕਰਨ ਲਈ ਨਵੀਆਂ ਤਕਨਾਲੋਜੀਆਂ, ਬਿਹਤਰ ਜੈਨੇਟਿਕਸ ਅਤੇ ਆਧੁਨਿਕ ਖੇਤੀ ਪ੍ਰਣਾਲੀਆਂ ’ਤੇ ਜ਼ੋਰ ਦਿੱਤੇ ਜਾਣ ਤੋਂ ਬਾਅਦ ਪਿਛਲੇ ਦੋ ਦਹਾਕਿਆਂ ਪੰਜਾਬ ਵਿਚ ਟਿਕਾਊ/ਕੁਦਰਤੀ ਖੇਤੀ ਲਈ ਕਾਰਜਸ਼ੀਲ ਸੰਸਥਾ ਖੇਤੀ ਵਿਰਾਸਤ ਮਿਸ਼ਨ ਦੀ ਸਖ਼ਤ ਪ੍ਰਤੀਕਿਰਿਆ ਸਾਹਮਣੇ ਆਈ ਹੈ। ਸੰਵਾਦ ਵਿਚ ਸਿਆਸਤਦਾਨਾਂ, ਕਿਸਾਨਾਂ, ਜਿਨਰਾਂ, ਵਿਗਿਆਨੀਆਂ ਅਤੇ ਕਪਾਹ ਵੈਲਿਊ ਚੇਨ ਨਾਲ ਜੁੜੇ ਹਿੱਸੇਦਾਰਾਂ ਨੇ ਕਪਾਹ ਦੀ ਵਾਪਸੀ ਲਈ ਰੋਡਮੈਪ ’ਤੇ ਵਿਚਾਰ ਕੀਤਾ।

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਜੈਤੋ, 5 ਸਤੰਬਰ (ਗੁਰਚਰਨ ਸਿੰਘ ਗਾਬੜੀਆ)-ਸਿਰਸਾ ਵਿਚ ਹੋਏ ਦੋ ਰੋਜ਼ਾ ‘ਫ਼ਾਰਮ-ਟੂ-ਫ਼ਾਈਬਰ ਕਾਟਨ ਡਾਇਲਾਗ 2026’ ਵਿਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿਚ ਲਗਾਤਾਰ ਘੱਟ ਰਹੀ ਕਪਾਹ ਦੀ ਖੇਤੀ ਨੂੰ ਮੁੜ ਸੁਰਜੀਤ ਕਰਨ ਲਈ ਨਵੀਆਂ ਤਕਨਾਲੋਜੀਆਂ, ਬਿਹਤਰ ਜੈਨੇਟਿਕਸ ਅਤੇ ਆਧੁਨਿਕ ਖੇਤੀ ਪ੍ਰਣਾਲੀਆਂ ’ਤੇ ਜ਼ੋਰ ਦਿੱਤੇ ਜਾਣ ਤੋਂ ਬਾਅਦ ਪਿਛਲੇ ਦੋ ਦਹਾਕਿਆਂ ਪੰਜਾਬ ਵਿਚ ਟਿਕਾਊ/ਕੁਦਰਤੀ ਖੇਤੀ ਲਈ ਕਾਰਜਸ਼ੀਲ ਸੰਸਥਾ ਖੇਤੀ ਵਿਰਾਸਤ ਮਿਸ਼ਨ ਦੀ ਸਖ਼ਤ ਪ੍ਰਤੀਕਿਰਿਆ ਸਾਹਮਣੇ ਆਈ ਹੈ। ਸੰਵਾਦ ਵਿਚ ਸਿਆਸਤਦਾਨਾਂ, ਕਿਸਾਨਾਂ, ਜਿਨਰਾਂ, ਵਿਗਿਆਨੀਆਂ ਅਤੇ ਕਪਾਹ ਵੈਲਿਊ ਚੇਨ ਨਾਲ ਜੁੜੇ ਹਿੱਸੇਦਾਰਾਂ ਨੇ ਕਪਾਹ ਦੀ ਵਾਪਸੀ ਲਈ ਰੋਡਮੈਪ ’ਤੇ ਵਿਚਾਰ ਕੀਤਾ। ਭਾਜਪਾ ਦੇ ਕੌਮੀ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਬੀਟੀ ਕਪਾਹ ਦੇ ਸ਼ੁਰੂਆਤੀ ਦੌਰ ਨੂੰ ਯਾਦ ਕਰਦਿਆਂ ਆਧੁਨਿਕ ਤਕਨਾਲੋਜੀ ਅਤੇ ਕਿਸਾਨ-ਕੇਂਦਰਿਤ ਨੀਤੀਆਂ ਰਾਹੀਂ ਕਿਸਾਨਾਂ ਦਾ ਭਰੋਸਾ ਮੁੜ ਜਿੱਤਣ ਦੀ ਗੱਲ ਕੀਤੀ। ਖੇਤੀ ਵਿਰਾਸਤ ਮਿਸ਼ਨ ਨੇ ਕਿਹਾ ਹੈ ਕਿ ਕਪਾਹ ਦੀ ਖੇਤੀ ਨੂੰ ਮੁੜ ਖੜ੍ਹਾ ਕਰਨਾ ਜ਼ਰੂਰੀ ਹੈ, ਪਰ ਪਿਛਲੀਆਂ ਗਲਤੀਆਂ ਨੂੰ ਦੁਹਰਾਉਣਾ ਇਸ ਦਾ ਹੱਲ ਨਹੀਂ ਹੋ ਸਕਦਾ। ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਉਮੇਂਦਰ ਦੱਤ ਨੇ ਕਿਹਾ ਕਿ ਪੰਜਾਬ ਲਈ ਕਪਾਹ ਦੀ ਵਾਪਸੀ ਆਰਥਿਕ ਅਤੇ ਵਾਤਾਵਰਣਕ ਦੋਵਾਂ ਪੱਖਾਂ ਤੋਂ ਮਹੱਤਵਪੂਰਨ ਹੈ, ਪਰ ਕਪਾਹ ਦਾ ਅਜਿਹਾ ਮਾਡਲ ਵਿਕਸਤ ਕੀਤਾ ਜਾਣਾ ਚਾਹੀਦਾ ਹੈ ਜੋ ਅਗਲੇ 20–30 ਸਾਲਾਂ ਤੱਕ ਕਿਸਾਨ ਦੀ ਆਮਦਨ, ਮਿੱਟੀ ਦੀ ਸਿਹਤ ਅਤੇ ਕੁਦਰਤੀ ਸਰੋਤਾਂ ਦੀ ਰੱਖਿਆ ਕਰ ਸਕੇ। ਉਨ੍ਹਾਂ ਕਿਹਾ ਕਿ ਇਕ ਖੇਤੀ ਸੰਕਟ ਦਾ ਹੱਲ ਦੂਜੇ ਸੰਕਟ ਦੀ ਨੀਂਹ ਰੱਖ ਕੇ ਨਹੀਂ ਕੀਤਾ ਜਾ ਸਕਦਾ। ਮਿਸ਼ਨ ਦੇ ਪ੍ਰਧਾਨ ਅਤੇ ਕੁਦਰਤੀ ਕਿਸਾਨ ਮਨਬੀਰ ਸਿੰਘ ਰੇੱਡੂ ਨੇ ਕਿਹਾ ਕਿ ਪੰਜਾਬ ਪਹਿਲਾਂ ਹੀ ਮਿੱਟੀ, ਪਾਣੀ ਅਤੇ ਵਾਤਾਵਰਣਕ ਸਿਹਤ ਦੇ ਗੰਭੀਰ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਐੱਚ.ਟੀ.-ਬੀਟੀ ਕਪਾਹ ਵਰਗੀ ਤਕਨਾਲੋਜੀ ਨੂੰ ਉਤਸ਼ਾਹਿਤ ਕਰਨ ਤੋਂ ਪਹਿਲਾਂ ਇਸ ਦੇ ਵਾਤਾਵਰਨ, ਮਨੁੱਖੀ ਸਿਹਤ, ਮਿੱਟੀ ਦੀ ਜੈਵਿਕਤਾ ਅਤੇ ਖੇਤੀ ਪ੍ਰਣਾਲੀ ’ਤੇ ਪ੍ਰਭਾਵਾਂ ਦਾ ਸੁਤੰਤਰ ਮੁਲਾਂਕਣ ਕੀਤਾ ਜਾਣਾ ਚਾਹੀਦਾ ਹੈ। ਖੇਤੀ ਵਾਤਾਵਰਣ ਵਿਗਿਆਨੀ ਅਤੇ ਪੀ.ਏ.ਯੂ. ਦੇ ਸੇਵਾ ਮੁਕਤ ਵਿਗਿਆਨੀ ਡਾ. ਵਿਨੋਦ ਕੁਮਾਰ ਦਿਲਾਵਰੀ ਦਾ ਕਹਿਣਾ ਹੈ ਕਿ ਕਪਾਹ ਦਾ ਸੰਕਟ ਸਿਰਫ਼ ਕੀਟਾਂ ਜਾਂ ਪੈਦਾਵਾਰ ਦਾ ਸੰਕਟ ਨਹੀਂ ਹੈ। ਇਹ ਮਿੱਟੀ, ਪਾਣੀ, ਜੈਵ-ਵਿਭਿੰਨਤਾ, ਫਸਲੀ ਵਿਭਿੰਨਤਾ ਅਤੇ ਪੂਰੇ ਖੇਤੀ ਤੰਤਰ ਨਾਲ ਜੁੜਿਆ ਮਸਲਾ ਹੈ। ਇਸ ਲਈ ਹੱਲ ਵੀ ਪੂਰੇ ਖੇਤੀ ਤੰਤਰ ਨੂੰ ਧਿਆਨ ਵਿਚ ਰੱਖ ਕੇ ਲੱਭਿਆ ਜਾਣਾ ਚਾਹੀਦਾ ਹੈ। ਸੇਵਾ ਮੁਕਤ ਕਪਾਹ ਕੀਟ ਵਿਗਿਆਨੀ ਡਾ. ਰਮੇਸ਼ ਅਰੋੜਾ , ਬਠਿੰਡਾ ਦੇ ਮਾਸਟਰ ਕੁਦਰਤੀ ਕਿਸਾਨ ਹਰਤੇਜ ਸਿੰਘ ਮਹਿਤਾ , ਕਿਸਾਨ ਹਰਜੰਟ ਸਿੰਘ , ਫ਼ਾਜ਼ਿਲਕਾ ਦੇ ਪਿੰਡ ਢੀਂਗਾਵਾਲੀ ਦੇ ਤਜਰਬੇਕਾਰ ਕੁਦਰਤੀ ਕਪਾਹ ਕਿਸਾਨ ਅਤੇ ਨਵ-ਤਿ੍ਰੰਞਨ ਕਮੇਟੀ ਦੇ ਚੇਅਰਮੈਨ ਸੁਰਿੰਦਰ ਪਾਲ ਸਿੰਘ ਸਿਆਗ, ਵਿਨੋਦ ਜਿਆਣੀ ਆਦਿ ਨੇ ਕਿਹਾ ਕਿ ਐਚ.ਟੀ.-ਬੀਟੀ ਕਪਾਹ ਨਾਲ ਵਿਆਪਕ ਨਦੀਨਨਾਸ਼ਕ ਵਰਤੋਂ ਵਧਣ ਦੀ ਸੰਭਾਵਨਾ ਮਿੱਟੀ ਦੀ ਜੈਵਿਕਤਾ, ਜੰਗਲੀ ਬੂਟਿਆਂ, ਪਰਾਗਣਕ ਕੀਟਾਂ ਅਤੇ ਲਾਭਦਾਇਕ ਜੀਵਾਂ ਲਈ ਨਵੀਆਂ ਚਿੰਤਾਵਾਂ ਪੈਦਾ ਕਰਦੀ ਹੈ। ਮਿਸ਼ਨ ਦਾ ਕਹਿਣਾ ਹੈ ਕਿ ਪੰਜਾਬ ਨੂੰ ਕਿਸੇ ਹੋਰ ਰਸਾਇਣਕ-ਨਿਰਭਰ ਪ੍ਰਯੋਗ ਦੀ ਪ੍ਰਯੋਗਸ਼ਾਲਾ ਬਣਾਉਣ ਦੀ ਬਜਾਏ ਭਾਰਤ ਵਿਚ ਵਿਗਿਆਨਕ ਤੌਰ ’ਤੇ ਪ੍ਰਮਾਣਿਤ, ਕਿਸਾਨ-ਕੇਂਦਰਿਤ ਅਤੇ ਵਾਤਾਵਰਣਕ ਤੌਰ ’ਤੇ ਲਚੀਲੇ ਕਪਾਹ ਮਾਡਲ ਦੀ ਅਗਵਾਈ ਕਰਨੀ ਚਾਹੀਦੀ ਹੈ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਪੀ. ਐੱਸ. ਯੂ. ਦੀ 37 ਮੈਂਬਰੀ ਕਾਲਜ ਕਮੇਟੀ ਦੀ ਚੋਣ ਅਗਲੀ ਖ਼ਬਰ ਸੈਂਟਰ ਹੈੱਡ ਟੀਚਰ ਸਾਦਿਕ ਜਸਵਿੰਦਰ ਸਿੰਘ ਔਲਖ ਸਰਵੋਤਮ ਅਧਿਆਪਕ ਐਵਾਰਡ ਨਾਲ ਸਨਮਾਨਿਤ
Ad Position 24